ਖੇਤੀ ਮੇਲੇ ’ਚ ਪਹੁੰਚਿਆ 10 ਕਰੋੜ ਦਾ ਝੋਟਾ ‘ਗੋਲੂ-ਟੂ’, ਸੈਲਫ਼ੀ ਲੈਣ ਵਾਲਿਆਂ ਦੀ ਲੱਗੀ ਹੋੜ

Thursday, Oct 20, 2022 - 10:43 AM (IST)

ਖੇਤੀ ਮੇਲੇ ’ਚ ਪਹੁੰਚਿਆ 10 ਕਰੋੜ ਦਾ ਝੋਟਾ ‘ਗੋਲੂ-ਟੂ’, ਸੈਲਫ਼ੀ ਲੈਣ ਵਾਲਿਆਂ ਦੀ ਲੱਗੀ ਹੋੜ

ਮੇਰਠ- ਮੇਰਠ ਦੇ ਸਰਦਾਰ ਵੱਲਭ ਭਾਈ ਪਟੇਲ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨਾਲੋਜੀ ਵਿਖੇ ਸ਼ੁਰੂ ਹੋਏ 3 ਰੋਜ਼ਾ ਖੇਤੀ ਮੇਲੇ ਦੇ ਪਹਿਲੇ ਦਿਨ 10 ਕਰੋੜ ਰੁਪਏ ਦੀ ਕੀਮਤ ਵਾਲਾ ‘ਗੋਲੂ-ਟੂ’ ਨਾਮੀ ਝੋਟਾ ਕਿਸਾਨਾਂ ਦੀ ਖਿੱਚ ਦਾ ਕੇਂਦਰ ਰਿਹਾ। ਇਹ ਝੋਟਾ ਆਪਣੇ ਮਾਲਕ ਪਦਮਸ਼੍ਰੀ ਐਵਾਰਡੀ ਨਰਿੰਦਰ ਸਿੰਘ ਨਾਲ ਪਾਣੀਪਤ ਤੋਂ ਮੇਲੇ ਵਿਚ ਪਹੁੰਚਿਆ। ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਦੀ ਕੀਮਤ ਹੁਣ 10 ਕਰੋੜ ਰੁਪਏ ਹੋ ਗਈ ਹੈ। ਉਸ ਦੀ ਦੇਖਭਾਲ ਲਈ ਹਰ ਮਹੀਨੇ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ‘ਗੋਲੂ’ ਤੋਂ ਕਾਫੀ ਆਮਦਨ ਵੀ ਹੁੰਦੀ ਹੈ।

ਇਹ ਵੀ ਪੜ੍ਹੋ- ਕੇਦਾਰਨਾਥ ਹੈਲੀਕਾਪਟਰ ਹਾਦਸਾ; ਮੌਤ ਤੋਂ ਪਹਿਲਾਂ ਪਾਇਲਟ ਦੇ ਆਖ਼ਰੀ ਸ਼ਬਦ- ‘ਮੇਰੇ ਧੀ ਦਾ ਖ਼ਿਆਲ ਰੱਖਣਾ’

PunjabKesari

ਨਰਿੰਦਰ ਨੇ ਦੱਸਿਆ ਕਿ ਇਹ ਝੋਟਾ ਹਰ ਰੋਜ਼ 25 ਲੀਟਰ ਦੁੱਧ ਪੀਂਦਾ ਹੈ। 15 ਕਿਲੋ ਫ਼ਲ, 15 ਕਿਲੋ ਅਨਾਜ, 10 ਕਿਲੋ ਮਟਰ ਅਤੇ ਹਰਾ ਚਾਰਾ ਵੀ ਖਾਂਦਾ ਹੈ। ਇਸ ਨੂੰ ਹਰ ਸ਼ਾਮ ਸੈਰ ਕਰਨ ਲਈ ਵੀ ਲਿਜਾਇਆ ਜਾਂਦਾ ਹੈ। ਉਸ ਦੇ ਸਰੀਰ ਦੀ ਰੋਜ਼ਾਨਾ ਤੇਲ ਨਾਲ ਮਾਲਿਸ਼ ਵੀ ਕੀਤੀ ਜਾਂਦੀ ਹੈ। ਉਸ ਦਾ ਭਾਰ 15 ਕੁਇੰਟਲ ਹੈ। ਉਸ ਦਾ ਵੀਰਜ ਇਕ ਸਾਲ ’ਚ 25 ਲੱਖ ਰੁਪਏ ਵਿਚ ਵਿਕਦਾ ਹੈ। ਉਸ ਦੀ ਸੁਰੱਖਿਆ ਲਈ ਪ੍ਰਾਈਵੇਟ ਸੁਰੱਖਿਆ ਕਰਮਚਾਰੀ ਵੀ ਤਾਇਨਾਤ ਹਨ। ਗੋਲੂ-ਟੂ ਦੀ ਉਮਰ 4 ਸਾਲ 6 ਮਹੀਨੇ ਹੈ। ਇਸ ਦੀ ਉੱਚਾਈ 5 ਫੁੱਟ 6 ਇੰਚ ਦੇ ਨੇੜੇ-ਤੇੜੇ ਹੈ ਅਤੇ ਲੰਬਾਈ 14 ਫੁੱਟ ਹੈ। ਨਰਿੰਦਰ ਮੁਤਾਬਕ ਮੇਲੇ ’ਚ ਗੋਲੂ-ਟੂ ਲਿਆਉਣ ਦਾ ਮਕਸਦ ਕਿਸਾਨਾਂ ਨੂੰ ਜਾਗਰੂਕ ਕਰਨਾ ਹੈ। 

ਇਹ ਵੀ ਪੜ੍ਹੋ-  ਆਖਿਰ ਢਾਈ ਫੁੱਟ ਦੇ ਅਜ਼ੀਮ ਨੂੰ ਮਿਲ ਹੀ ਗਈ ‘ਲਾੜੀ’, ਬੈਂਡ-ਵਾਜਿਆਂ ਨਾਲ ਚੜ੍ਹੇਗਾ ਘੋੜੀ

PunjabKesari

ਮੇਲੇ ’ਚ ਝੋਟੇ ਨੂੰ ਵੇਖਣ ਲਈ ਲੋਕ ਵੱਡੀ ਗਿਣਤੀ ’ਚ ਮੌਜੂਦ ਸਨ। ਲੋਕ ਝੋਟੇ ਨਾਲ ਸੈਲਫੀ ਲੈਂਦੇ ਵੇਖੇ ਗਏ।  ਨਰਿੰਦਰ ਸਿੰਘ ਮੁਤਾਬਕ ਖਰੀਦਦਾਰਾਂ ਨੇ ਗੋਲੂ-ਟੂ ਦੀ ਕੀਮਤ 10 ਕਰੋੜ ਤੱਕ ਲਾਈ ਹੈ ਪਰ ਉਹ ਇਸ ਨੂੰ ਵੇਚਣ ਲਈ ਤਿਆਰ ਨਹੀਂ ਹਨ। ਕਿਸਾਨ ਮੇਲੇ ’ਚ ਆਉਣ ਵਾਲਾ ਹਰ ਵਿਅਕਤੀ ਝੋਟੇ ਦੀ ਕੱਦ-ਕਾਠੀ ਵੇਖ ਕੇ ਹੈਰਾਨ ਹਨ ਅਤੇ ਹਰ ਕੋਈ ਝੋਟੇ ਬਾਰੇ ਜਾਣਨਾ ਚਾਹੁੰਦਾ ਹੈ। ਨਰਿੰਦਰ ਨੇ ਇਹ ਵੀ ਦੱਸਿਆ ਕਿ ਉਸ ਨੇ ਝੋਟੇ ਦਾ ਗੋਲੂ-ਟੂ ਇਸ ਲਈ ਰੱਖਿਆ ਹੈ, ਕਿਉਂਕਿ ਇਸ ਦੇ ਦਾਦਾ ਦਾ ਨਾਂ ਗੋਲੂ-ਵਨ ਸੀ ਅਤੇ ਇਹ ਆਪਣੇ ਦਾਦਾ ਗੋਲੂ-ਵਨ ਤੋਂ ਵੀ ਸ਼ਾਨਦਾਰ ਹੈ। ਇਸ ਲਈ ਇਸ ਦਾ ਨਾਂ ਇਸ ਦੇ ਦਾਦਾ ’ਤੇ ਰੱਖਿਆ। 

ਇਹ ਵੀ ਪੜ੍ਹੋ- ਦੀਵਾਲੀ ਤੋਂ ਪਹਿਲਾਂ PM ਮੋਦੀ ’ਤੇ ਆਤਮਘਾਤੀ ਹਮਲੇ ਦੀ ਸਾਜਿਸ਼, ਖ਼ੁਫੀਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ

PunjabKesari


author

Tanu

Content Editor

Related News