ਜਣੇਪੇ ਲਈ ਪਹੁੰਚੀਆਂ 60 ਔਰਤਾਂ HIV ਪਾਜ਼ੇਟਿਵ, ਸਿਹਤ ਵਿਭਾਗ ''ਚ ਮਚੀ ਹਫੜਾ-ਦਫੜੀ
Saturday, Aug 05, 2023 - 03:51 PM (IST)
ਮੇਰਠ- ਉੱਤਰ ਪ੍ਰਦੇਸ਼ ਦੇ ਮੇਰਠ 'ਚ ਬੀਤੇ 16 ਮਹੀਨਿਆਂ ਦੌਰਾਨ ਸਰਕਾਰੀ ਮੈਡੀਕਲ ਕਾਲਜ 'ਚ ਜਣੇਪੇ ਲਈ ਆਈਆਂ 60 ਗਰਭਵਤੀ ਔਰਤਾਂ 'ਚ HIV ਪਾਜ਼ੇਟਿਵ ਪਾਈਆਂ ਗਈਆਂ ਹਨ। ਮੇਰਠ ਮੈਡੀਕਲ ਕਾਲਜ ਅਤੇ ਜ਼ਿਲ੍ਹਾ ਸਿਹਤ ਵਿਭਾਗ 'ਚ ਹਫੜਾ-ਦਫੜੀ ਮਚ ਗਈ। ਸਿਹਤ ਵਿਭਾਗ ਇਨ੍ਹਾਂ ਔਰਤਾਂ 'ਤੇ ਨਜ਼ਰ ਰੱਖ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੀਆਂ ਔਰਤਾਂ ਦਾ ਇਲਾਜ ਚੱਲ ਰਿਹਾ ਹੈ, ਉਨ੍ਹਾਂ ਨੂੰ ਦਵਾਈ ਦਿੱਤੀ ਜਾ ਰਹੀ ਹੈ। ਸਾਰੀਆਂ ਔਰਤਾਂ ਅਤੇ ਬੱਚੇ ਸਿਹਤਮੰਦ ਹਨ। ਇਨ੍ਹਾਂ ਵਿਚ 35 ਔਰਤਾਂ ਅਜਿਹੀਆਂ ਹਨ, ਜਿਨ੍ਹਾਂ ਨੇ ਹੁਣ ਤੱਕ ਬੱਚਿਆਂ ਨੂੰ ਜਨਮ ਦਿੱਤਾ ਹੈ।
ਇਹ ਵੀ ਪੜ੍ਹੋ- ਨੂਹ ਹਿੰਸਾ 'ਤੇ ਸੁਪਰੀਮ ਕੋਰਟ ਦਾ ਕੇਂਦਰ ਨੂੰ ਸਖ਼ਤ ਨਿਰਦੇਸ਼- ਨਾ ਹਿੰਸਾ ਹੋਵੇ ਤੇ ਨਾ ਹੀ ਕੋਈ ਦੇਵੇ ਨਫ਼ਰਤੀ ਭਾਸ਼ਣ
ਮੈਡੀਕਲ ਕਾਲਜ ਦੇ ਐਂਟੀ ਰੇਟ੍ਰੋਵਾਇਰਲ ਥਰੈਪੀ ਸੈਂਟਰ ਮੁਤਾਬਕ 16 ਮਹੀਨਿਆਂ ਵਿਚ ਹੁਣ ਤੱਕ ਕੁੱਲ 60 ਔਰਤਾਂ 'ਚ HIV ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚ 35 ਔਰਤਾਂ ਪਹਿਲਾਂ ਤੋਂ ਹੀ ਇਸ ਰੋਗ ਤੋਂ ਪੀੜਤ ਸਨ। ਸਾਲ 2022-23 'ਚ ਕੁੱਲ 33 ਨਵੇਂ ਕੇਸ ਜਣੇਪੇ ਦੌਰਾਨ ਪਾਏ ਗਏ ਹਨ। ਇਸ ਸਾਲ ਜੁਲਾਈ ਤੱਕ 13 ਗਰਭਵਤੀ ਔਰਤਾਂ ਵਿਚ HIV ਦੀ ਪੁਸ਼ਟੀ ਹੋਈ ਹੈ। ਹਾਲਾਂਕਿ ਮੈਡੀਕਲ ਕਾਲਜ ਪ੍ਰਸ਼ਾਸਨ ਇਸ 'ਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ।
ਇਹ ਵੀ ਪੜ੍ਹੋ- ਭੋਪਾਲ ਦੀ ਅੰਕਿਤਾ ਨੇ ਕੀਤਾ ਕੁਝ ਅਜਿਹਾ ਕਿ ਜ਼ੋਮੈਟੋ ਵੀ ਹੋ ਗਿਆ ਪਰੇਸ਼ਾਨ, ਟਵੀਟ ਕਰ ਕਿਹਾ- ਬਸ ਕਰੋ
ਇਸ ਮਾਮਲੇ 'ਚ ਮੇਰਠ ਦੇ ਮੁੱਖ ਮੈਡੀਕਲ ਅਧਿਕਾਰੀ ਡਾ. ਅਖਿਲੇਸ਼ ਮੋਹਨ ਨੇ ਦੱਸਿਆ ਕਿ ਸਾਡੇ ਧਿਆਨ ਵਿਚ ਆਇਆ ਹੈ ਕਿ ਲੱਗਭਗ 60 ਔਰਤਾਂ HIV ਪਾਜ਼ੇਟਿਵ ਪਾਈਆਂ ਗਈਆਂ ਹਨ। ਮੈਡੀਕਲ ਕਾਲਜ ਦੀ ਰਿਪੋਰਟ ਮੁਤਾਬਕ ਇਨ੍ਹਾਂ 'ਚ HIV ਪਾਜ਼ੇਟਿਵ ਮਿਲਿਆ ਹੈ। ਕੁਝ ਦਾ ਪਤਾ ਡਿਲੀਵਰੀ ਤੋਂ ਬਾਅਦ ਲੱਗਾ ਤਾਂ ਕੁਝ ਨੂੰ ਪਹਿਲਾਂ ਤੋਂ ਪਤਾ ਸੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8