ਗਲੂਕੋਮਾ ਮਰੀਜ਼ਾਂ ਦੀਆਂ ਅੱਖਾਂ ਦੇ ਦਬਾਅ ਨੂੰ ਘਟਾਉਣ ''ਚ ਮਦਦਗਾਰ ਹੈ ਧਿਆਨ

10/20/2018 6:44:54 PM

ਨਵੀਂ ਦਿੱਲੀ (ਭਾਸ਼ਾ)— ਗਲੂਕੋਮਾ ਤੋਂ ਪੀੜਤ ਮਰੀਜ਼ਾਂ 'ਚ ਧਿਆਨ ਲਗਾਉਣ ਨਾਲ ਅੱਖਾਂ ਦੇ ਦਬਾਅ ਨੂੰ ਘੱਟ ਕਰਨ ਵਿਚ ਮਦਦ ਮਿਲ ਸਕਦੀ ਹੈ। ਅਖਿਲ ਭਾਰਤੀ ਆਯੂਰਵਿਗਿਆਨ ਦੇ ਰਾਜਿੰਦਰ ਪ੍ਰਸਾਦ ਕੇਂਦਰ ਦੇ ਡਾਕਟਰਾਂ ਦੇ ਹਾਲੀਆ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ। ਇਹ ਅਧਿਐਨ ਅਖਿਲ ਭਾਰਤੀ ਆਯੁਰਵੈਦਿਕ ਸੰਸਥਾਨ 'ਚ ਨੇਤਰ ਵਿਗਿਆਨ ਲਈ ਸਿਹਤ ਕਲੀਨਿਕ, ਸਰੀਰਕ ਵਿਗਿਆਨ ਵਿਭਾਗ 'ਚ ਫਿਜੀਓਲਾਜੀ ਅਤੇ ਜੈਨੇਟਿਕਸ ਲੈਬ ਵਿਭਾਗ ਦੇ ਸਹਿਯੋਗ ਨਾਲ ਕੀਤਾ ਹੈ। ਗਲੂਕੋਮਾ ਜਾਂ ਕਾਲਾ ਮੋਤੀਆ ਭਾਰਤ 'ਚ ਨਜ਼ਰ ਦੀ ਕਮੀ ਦਾ ਮੁੱਖ ਕਾਰਨ ਹੈ ਜਿਸ ਨਾਲ ਇਕ ਕਰੋੜ 20 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹਨ।

ਨੇਤਰ ਵਿਗਿਆਨ ਲਈ ਆਰ. ਪੀ. ਸੈਂਟਰ, ਅਖਿਲ ਭਾਰਤੀ ਆਯੁਰਵੈਦਿਕ ਸੰਸਥਾਨ ਦੇ ਪ੍ਰੋਫੈਸਰ ਅਤੇ ਇਸ ਅਧਿਐਨ ਦੇ ਪਹਿਲੇ ਲੇਖਕ ਡਾ. ਤਨੁਜ ਦਾਦਾ ਨੇ ਕਿਹਾ ਕਿ ਇੰਟਰਾਓਕੁਲਰ ਦਬਾਅ (ਆਈ. ਓ. ਪੀ.) ਨੂੰ ਘੱਟ ਕਰਨਾ ਗਲੂਕੋਮਾ ਲਈ ਇਕਮਾਤਰ ਇਲਾਜ ਹੈ ਅਤੇ ਇਹ ਮੌਜੂਦਾ ਸਮੇਂ ਵਿਚ ਅੱਖਾਂ ਦੀਆਂ ਬੂੰਦਾਂ, ਲੇਜ਼ਰ ਥੈਰੇਪੀ ਅਤੇ ਸਰਜਰੀ ਰਾਹੀਂ ਹਾਸਲ ਕੀਤਾ ਜਾਂਦਾ ਹੈ। ਅੱਖਾਂ ਦੀਆਂ ਬੂੰਦਾਂ ਮਹਿੰਗੀਆਂ ਹਨ ਅਤੇ ਇਸਦੇ ਪੂਰੇ ਸਰੀਰ 'ਤੇ ਉਲਟ ਅਸਰ ਹੁੰਦੇ ਹਨ ਅਤੇ ਕਈ ਮਰੀਜ਼ ਉਨ੍ਹਾਂ ਨੂੰ ਜ਼ਿੰਦਗੀ ਭਰ ਦੀ ਥੈਰੇਪੀ ਦੇ ਰੂਪ ਵਿਚ ਜੁਟਾਉਣ 'ਚ ਸਮਰੱਥ ਨਹੀਂ ਹੁੰਦੇ ਹਨ।


Related News