ਕੇਂਦਰ ਨੇ ਰਾਜਾਂ ਨੂੰ ਦਿੱਤੀ ਕੋਰੋਨਾ ''ਚ ਇਸਤੇਮਾਲ ਹੋਣ ਵਾਲੀ ਦਵਾਈ

04/29/2021 3:22:15 AM

ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਕੋਵਿਡ-19 ਮਰੀਜ਼ਾਂ ਦੇ ਇਲਾਜ ਵਿੱਚ ਇਸਤੇਮਾਲ ਹੋਣ ਵਾਲੀ ਟੋਸਿਲਿਜੁਮੈਬ ਦੀ ਸੀਮਤ ਖੇਪ ਆਉਣ ਤੋਂ ਬਾਅਦ ਰਾਜ਼ਾਂ ਨੂੰ ਅੰਤਰਿਮ ਤੌਰ 'ਤੇ ਇਸ ਦਵਾਈ ਨੂੰ ਅਲਾਟ ਕੀਤਾ ਹੈ।

ਇੱਕ ਪੱਤਰ ਵਿੱਚ ਫਾਰਮਾ ਦੇ ਸੰਯੁਕਤ ਸਕੱਤਰ ਨਵਦੀਪ ਰਿਨਵਾ ਅਤੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਦੇ ਨਿਰਦੇਸ਼ਕ ਰਾਜੀਵ ਵਧਾਵਨ ਨੇ ਕਿਹਾ ਹੈ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵਿੱਚ ਅਚਾਨਕ ਵਾਧੇ ਨਾਲ ਕੁੱਝ ਹਫ਼ਤੇ ਪਹਿਲਾਂ ਦਵਾਈ ਦਾ ਭੰਡਾਰ ਖ਼ਤਮ ਹੋ ਗਿਆ ਸੀ। ਪੱਤਰ ਵਿੱਚ ਕਿਹਾ ਗਿਆ ਕਿ ਇਸ ਦਵਾਈ ਦੀ ਸੀਮਤ ਖੇਪ ਆਯਾਤ ਕੀਤੀ ਗਈ ਅਤੇ ਇਕਲੌਤੀ ਮਾਰਕੀਟਿੰਗ ਕੰਪਨੀ ਸਿਪਲਾ ਲਿਮਟਿਡ ਕੋਲ ਇਹ ਉਪਲੱਬਧ ਹੈ।

ਫਾਰਮਾਸਿਊਟਿਕਲ ਵਿਭਾਗ ਵੱਲੋਂ ਕੀਤਾ ਗਿਆ ਵਿਚਾਰ ਵਟਾਂਦਰਾ
ਇਸ ਵਿੱਚ ਕਿਹਾ ਗਿਆ, ‘‘ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਅਤੇ ਫਾਰਮਾਸਿਊਟਿਕਲ ਵਿਭਾਗ ਵੱਲੋਂ ਕੰਪਨੀ ਨਾਲ ਵਿਚਾਰ ਵਟਾਂਦਰਾ ਕਰ ਰਾਜਾਂ ਵਿੱਚ ਇਸ ਦਵਾਈ ਨੂੰ ਅੰਤਰਿਮ ਆਧਾਰ 'ਤੇ ਅਲਾਟ ਕੀਤਾ ਗਿਆ ਹੈ।’’ ਅਲਾਟ ਕੀਤੀ ਗਈ ਦਵਾਈ ਸਬੰਧਿਤ ਰਾਜਾਂ ਵਿੱਚ ਸਿਪਲਾ ਦੇ ਭੰਡਾਰ ਤੱਕ ਪਹੁੰਚਾਈ ਜਾ ਰਹੀ ਹੈ। ਨਿੱਜੀ ਹਸਪਤਾਲਾਂ ਨੂੰ ਵੱਖਰੇ ਤੌਰ 'ਤੇ ਇਸ ਨੂੰ ਅਲਾਟ ਨਹੀਂ ਹੋਇਆ ਹੈ।

ਪੱਤਰ ਮੁਤਾਬਕ ਆਂਧਰਾ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਦਿੱਲੀ, ਗੁਜਰਾਤ, ਹਰਿਆਣਾ, ਝਾਰਖੰਡ, ਕਰਨਾਟਕ ਅਤੇ ਕੇਰਲ ਸਮੇਤ ਕਈ ਰਾਜਾਂ ਨੂੰ ਅੰਤਰਿਮ ਅਲਾਟ ਹੋਇਆ ਹੈ। ਮੱਧ ਪ੍ਰਦੇਸ਼, ਮਹਾਰਾਸ਼ਟਰ, ਓਡਿਸ਼ਾ, ਪੰਜਾਬ ਅਤੇ ਚੰਡੀਗੜ੍ਹ, ਰਾਜਸਥਾਨ, ਤਾਮਿਲਨਾਡੂ, ਤੇਲੰਗਾਨਾ, ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਕੇਂਦਰੀ ਸੰਸਥਾਨਾਂ ਲਈ ਵੀ ਅਲਾਟ ਕੀਤਾ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News