ਸਮੁੰਦਰ ''ਚ ਤੈਰਨ ਗਏ ਮੈਡੀਕਲ ਵਿਦਿਆਰਥੀਆਂ ਨਾਲ ਵਾਪਰ ਗਈ ਅਣਹੋਣੀ ! 3 ਦੀ ਗਈ ਜਾਨ
Sunday, Nov 02, 2025 - 04:27 PM (IST)
ਨੈਸ਼ਨਲ ਡੈਸਕ- ਕੇਰਲ ਸੂਬੇ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਐਤਵਾਰ ਨੂੰ ਉੱਤਰੀ ਕੰਨੂਰ ਜ਼ਿਲ੍ਹੇ ਦੇ ਪਯੰਬਲਮ ਬੀਚ ਨੇੜੇ ਸਮੁੰਦਰ ਵਿੱਚ ਤੈਰਦੇ ਸਮੇਂ ਤਿੰਨ ਮੈਡੀਕਲ ਵਿਦਿਆਰਥੀਆਂ ਦੀ ਡੁੱਬਣ ਕਾਰਨ ਦਰਦਨਾਕ ਮੌਤ ਹੋ ਗਈ।
ਪੁਲਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ, ਮ੍ਰਿਤਕਾਂ ਦੀ ਪਛਾਣ ਅਫਨਾਨ, ਰਾਹਨੁਦੀਨ ਅਤੇ ਅਫਰਾਸ ਵਜੋਂ ਹੋਈ ਹੈ। ਇਹ ਸਾਰੇ ਕਰਨਾਟਕ ਦੇ ਮੂਲ ਨਿਵਾਸੀ ਸਨ ਅਤੇ ਬੈਂਗਲੁਰੂ ਵਿੱਚ ਡਾਕਟਰੀ ਦੀ ਪੜ੍ਹਾਈ ਕਰ ਰਹੇ ਸਨ।
ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਇਹ ਘਟਨਾ ਸਵੇਰੇ 11 ਵਜੇ ਦੇ ਕਰੀਬ ਵਾਪਰੀ ਜਦੋਂ 8 ਵਿਦਿਆਰਥੀਆਂ ਦਾ ਇੱਕ ਸਮੂਹ ਤੈਰਾਕੀ ਲਈ ਸਮੁੰਦਰ ਵਿੱਚ ਗਿਆ। ਪੁਲਸ ਨੇ ਕਿਹਾ ਕਿ ਉਨ੍ਹਾਂ ਵਿੱਚੋਂ ਤਿੰਨ ਤੇਜ਼ ਲਹਿਰਾਂ ਵਿੱਚ ਫਸ ਗਏ ਅਤੇ ਕਾਫ਼ੀ ਮਿਹਨਤ-ਮੁਸ਼ੱਕਤ ਮਗਰੋਂ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ। ਪਰ ਹਸਪਤਾਲ 'ਚ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ- 121 ਲੋਕਾਂ ਦਾ ਐਨਕਾਊਂਟਰ ! ਦੁਨੀਆ ਦੇ ਸਭ ਤੋਂ ਵੱਡੀ ਪੁਲਸ ਕਾਰਵਾਈ ਮਗਰੋਂ ਦੇਸ਼ 'ਚ ਮਚਿਆ ਹੰਗਾਮਾ
