ਮੈਡੀਕਲ ਕਾਲਜ ''ਚ ਸਰਜਰੀ ਲਈ ਦਾਖ਼ਲ ਕੁੜੀ ਨਾਲ ਜਬਰ ਜ਼ਿਨਾਹ

Monday, Jun 23, 2025 - 01:08 PM (IST)

ਮੈਡੀਕਲ ਕਾਲਜ ''ਚ ਸਰਜਰੀ ਲਈ ਦਾਖ਼ਲ ਕੁੜੀ ਨਾਲ ਜਬਰ ਜ਼ਿਨਾਹ

ਮੇਰਠ- ਉੱਤਰ ਪ੍ਰਦੇਸ਼ 'ਚ ਮੇਰਠ ਦੇ ਸਰਕਾਰੀ ਮੈਡੀਕਲ ਕਾਲਜ 'ਚ ਪੈਰ ਦੇ ਆਪ੍ਰੇਸ਼ਨ ਲਈ ਦਾਖਲ ਇਕ ਕੁੜੀ ਨਾਲ ਇਕ ਹੋਰ ਮਰੀਜ਼ ਦੇ ਦੇਖਭਾਲ ਕਰਨ ਵਾਲੇ ਨੇ ਕਥਿਤ ਤੌਰ 'ਤੇ ਜਬਰ ਜ਼ਿਨਾਹ ਕੀਤਾ, ਜਿਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਕ ਪੁਲਿਸ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਘਟਨਾ ਦੀ ਪੁਸ਼ਟੀ ਕਰਦੇ ਹੋਏ, ਸੀਨੀਅਰ ਪੁਲਸ ਸੁਪਰਡੈਂਟ ਵਿਪਿਨ ਟਾਡਾ ਨੇ ਦੱਸਿਆ ਕਿ ਮੈਡੀਕਲ ਥਾਣਾ ਪੁਲਸ ਨੇ 15 ਸਾਲਾ ਪੀੜਤਾ ਦੀ ਮਾਂ ਦੀ ਸ਼ਿਕਾਇਤ 'ਤੇ ਰਿਪੋਰਟ ਦਰਜ ਕੀਤੀ ਹੈ ਅਤੇ ਐਤਵਾਰ ਰਾਤ ਨੂੰ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤਾ ਦਾ ਅੱਜ ਡਾਕਟਰੀ ਮੁਆਇਨਾ ਕੀਤਾ ਜਾਵੇਗਾ। ਪੁਲਸ ਸੂਤਰਾਂ ਅਨੁਸਾਰ, ਪੀੜਤਾ ਨੂੰ ਪੈਰ ਦੇ ਆਪ੍ਰੇਸ਼ਨ ਲਈ 20 ਜੂਨ ਨੂੰ ਮੈਡੀਕਲ ਕਾਲਜ 'ਚ ਦਾਖਲ ਕਰਵਾਇਆ ਗਿਆ ਸੀ। ਉਤਰਾਖੰਡ ਦੇ ਕਾਸ਼ੀਪੁਰ ਦਾ ਰਹਿਣ ਵਾਲਾ ਮੋਹਿਤ ਨਾਮ ਦਾ ਇਕ ਨੌਜਵਾਨ ਵੀ ਇਸੇ ਵਾਰਡ 'ਚ ਦਾਖਲ ਕਰਵਾਇਆ ਗਿਆ ਸੀ।

ਇਹ ਵੀ ਪੜ੍ਹੋ : ਸਰਕਾਰ ਨੇ 62 IAS ਅਧਿਕਾਰੀਆਂ ਦੇ ਕੀਤੇ ਤਬਾਦਲੇ

ਪੀੜਤਾ ਦੀ ਮਾਂ ਅਨੁਸਾਰ ਘਟਨਾ ਦੀ ਰਾਤ ਕੁੜੀ ਟਾਇਲਟ ਗਈ ਸੀ, ਜਿੱਥੇ ਮੋਹਿਤ ਦੇ ਭਰਾ ਰੋਹਿਤ ਨੇ ਉਸ ਨਾਲ ਜਬਰ ਜ਼ਿਨਾਹ ਕੀਾਤ ਅਤੇ ਵਿਰੋਧ ਕਰਨ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਸ਼ਿਕਾਇਤ ਅਨੁਸਾਰ ਕੁੜੀ ਨੇ ਡਰ ਕਾਰਨ 2 ਦਿਨ ਤੱਕ ਕੁਝ ਨਹੀਂ ਦੱਸਿਆ ਪਰ ਫਿਰ ਉਸ ਨੇ ਐਤਵਾਰ ਸ਼ਾਮ ਨੂੰ ਆਪਣੀ ਮਾਂ ਨੂੰ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਮੈਡੀਕਲ ਥਾਣੇ 'ਚ ਮੁਕੱਦਮੇ  ਈ ਸ਼ਿਕਾਇਤ ਦਿੱਤੀ ਗਈ। ਮੈਡੀਕਲ ਥਾਣਾ ਇੰਚਾਰਜ ਸ਼ੀਲੇਸ਼ ਕੁਮਾਰ ਯਾਦਵ ਨੇ ਦੱਸਿਆ ਕਿ ਮੁਲਜ਼ਮ ਰੋਹਿਤ (20) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵਧੀਕ ਪੁਲਸ ਸੁਪਰਡੈਂਟ ਆਯੂਸ਼ ਵਿਕਰਮ ਸਿਂਘ ਨੇ ਦੱਸਿਆ ਕਿ ਮਾਮਲੇ 'ਚ ਡਿਊਟੀ 'ਤੇ ਤਾਇਨਾਤ ਕਰਮਚਾਰੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਦੇਖੇ ਜਾ ਰਹੇ ਹਨ। ਦੋਸ਼ੀ ਪਾਏ ਜਾਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News