ਸ੍ਰੀ ਅਨੰਦਪੁਰ ਸਾਹਿਬ ਹਲਕੇ ’ਚ ਬਲਾਕ ਸੰਮਤੀ ਚੋਣਾਂ ਲਈ 6 ਉਮੀਦਵਾਰਾਂ ਵੱਲੋਂ ਨੌਮੀਨੇਸ਼ਨ ਦਾਖ਼ਲ

Thursday, Dec 04, 2025 - 01:28 PM (IST)

ਸ੍ਰੀ ਅਨੰਦਪੁਰ ਸਾਹਿਬ ਹਲਕੇ ’ਚ ਬਲਾਕ ਸੰਮਤੀ ਚੋਣਾਂ ਲਈ 6 ਉਮੀਦਵਾਰਾਂ ਵੱਲੋਂ ਨੌਮੀਨੇਸ਼ਨ ਦਾਖ਼ਲ

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)- ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਨੌਮੀਨੇਸ਼ਨ ਦਾਖ਼ਲ ਕਰਨ ਦੀ ਪ੍ਰਕਿਰਿਆ ਜਾਰੀ ਹੈ। ਤੀਜੇ ਦਿਨ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਕੁੱਲ੍ਹ 6 ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖ਼ਲ ਕੀਤੇ ਗਏ ਹਨ। ਇਹ ਜਾਣਕਾਰੀ ਰਿਟਰਨਿੰਗ ਅਫ਼ਸਰ ਜਸਪ੍ਰੀਤ ਸਿੰਘ ਵੱਲੋਂ ਦਿੱਤੀ ਗਈ।

ਇਹ ਵੀ ਪੜ੍ਹੋ:  Punjab:ਪ੍ਰਾਪਰਟੀ ਮਾਲਕਾਂ ਲਈ ਅਹਿਮ ਖ਼ਬਰ! ਜੇ ਨਾ ਕੀਤਾ ਇਹ ਕੰਮ ਤਾਂ ਹੋਵੇਗਾ ਸਖ਼ਤ ਐਕਸ਼ਨ

ਉਨ੍ਹਾਂ ਦੱਸਿਆ ਕਿ ਜ਼ੋਨ ਨੰਬਰ 3, ਗਰਾ ਤੋਂ (ਰਾਖਵਾਂ) ਵਿਚ ਅਮਿਤ ਪਾਲ ਨੇ ਕਾਂਗਰਸ ਪਾਰਟੀ ਵੱਲੋਂ ਨੌਮੀਨੇਸ਼ਨ ਦਾਖ਼ਲ ਕੀਤਾ। ਜ਼ੋਨ ਨੰਬਰ 6, ਮੋਹੀਵਾਲ (ਇਸਤਰੀ ਰਾਖਵਾਂ) ਤੋਂ ਕਾਂਗਰਸ ਦੀਆਂ ਦੋ ਮਹਿਲਾ ਉਮੀਦਵਾਰ ਦੇਵੋ ਦੇਵੀ ਅਤੇ ਮਨਜੀਤ ਕੌਰ ਨੇ ਵੀ ਆਪਣੇ ਕਾਗਜ਼ ਪੇਸ਼ ਕੀਤੇ। ਇਸ ਤੋਂ ਇਲਾਵਾ ਜ਼ੋਨ ਨੰਬਰ 9, ਝਿੰਜੜੀ (ਇਸਤਰੀ ਰਾਖਵਾਂ) ਵਿਚੋਂ ਊਸ਼ਾ ਰਾਣੀ ਨੇ ਕਾਂਗਰਸ ਪਾਰਟੀ ਦੀ ਟਿਕਟ ’ਤੇ ਨੌਮੀਨੇਸ਼ਨ ਦਾਖ਼ਲ ਕੀਤਾ। ਜ਼ੋਨ ਨੰਬਰ 10, ਸਮਲਾਹ (ਜਨਰਲ) ਤੋਂ ਆਨੰਦ ਗੋਪਾਲ ਅਤੇ ਜ਼ੋਨ ਨੰਬਰ 11, ਮੱਸੇਵਾਲ (ਐੱਸ. ਸੀ. ਰਾਖਵਾਂ) ਤੋਂ ਬਲਜੀਤ ਸਿੰਘ ਨੇ ਵੀ ਕਾਂਗਰਸ ਵਲੋਂ ਨੌਮੀਨੇਸ਼ਨ ਦਾਖ਼ਲ ਕਰਕੇ ਮੁਕਾਬਲੇ ਨੂੰ ਹੋਰ ਦਿਲਚਸਪ ਬਣਾ ਦਿੱਤਾ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਰਣਦੀਪ ਸਿੰਘ ਨੇ ਵਿਦੇਸ਼ 'ਚ ਚਮਕਾਇਆ ਨਾਂ, ਕੈਨੇਡਾ 'ਚ ਬਣਿਆ ਪਾਇਲਟ

ਐੱਸ. ਡੀ. ਐੱਮ. ਜਸਪ੍ਰੀਤ ਸਿੰਘ ਨੇ ਕਿਹਾ ਕਿ ਚੋਣਾਂ ਲਈ ਨੌਮੀਨੇਸ਼ਨ ਦਾਖ਼ਲ ਕਰਨ ਦੀ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਅਤੇ ਅਧਿਕਾਰੀ ਇਸ ਨੂੰ ਪਾਰਦਰਸ਼ੀ ਬਣਾਉਣ ਲਈ ਪੂਰੀ ਤਰ੍ਹਾਂ ਤਾਇਨਾਤ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਵੀਰਵਾਰ ਨੌਮੀਨੇਸ਼ਨ ਦਾਖ਼ਲ ਕਰਨ ਦਾ ਆਖਰੀ ਦਿਨ ਹੈ, ਜਿਸ ਕਰਕੇ ਉਮੀਦ ਹੈ ਕਿ ਹੋਰ ਉਮੀਦਵਾਰ ਵੀ ਆਪਣੇ ਕਾਗਜ਼ ਪੇਸ਼ ਕਰਨਗੇ। ਮਾਹੌਲ ਸ਼ਾਂਤੀਪੂਰਨ ਬਣਿਆ ਰਹੇ, ਇਸ ਲਈ ਪ੍ਰਸ਼ਾਸਨ ਵੱਲੋਂ ਕੜੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਹਲਕੇ ਦੇ ਵੋਟਰ ਵੀ ਚੋਣ ਪ੍ਰਕਿਰਿਆ ਨੂੰ ਲੈ ਕੇ ਕਾਫ਼ੀ ਉਤਸ਼ਾਹਤ ਦਿੱਸ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ 'ਚ 2 ਦਿਨ ਅਹਿਮ! 8 ਜ਼ਿਲ੍ਹਿਆਂ 'ਚ  Yellow ਅਲਰਟ, ਮੌਸਮ ਵਿਭਾਗ ਵੱਲੋਂ 7 ਤਾਰੀਖ਼ ਤੱਕ ਦੀ ਵੱਡੀ ਭਵਿੱਖਬਾਣੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News