ਮੈਡੀਕਲ ਕਾਲਜ ਦੇ ਹੋਸਟਲ ''ਚ MBBS ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਅੱਜ ਸੀ ਪੇਪਰ
Saturday, May 09, 2026 - 04:52 PM (IST)
ਜੈਪੁਰ- ਜੈਪੁਰ ਦੇ ਸਵਾਈ ਮਾਨ ਸਿੰਘ (ਐੱਸਐੱਮਐੱਸ) ਮੈਡੀਕਲ ਕਾਲਜ ਦੇ ਇਕ ਹੋਸਟਲ 'ਚ ਐੱਮਬੀਬੀਐੱਸ ਦੇ ਤੀਜੇ ਸਾਲ ਦੇ ਇਕ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਅਲਵਰ ਵਾਸੀ ਨਿਤਿਨ ਯਾਦਵ ਦੀ ਲਾਸ਼ 'ਨਿਊ ਆਰ ਡੀ ਹੋਸਟਲ' (ਪੀਜੀ) ਦੀ 8ਵੀਂ ਮੰਜ਼ਲ ਦੀਆਂ ਪੌੜੀਆਂ 'ਤੇ ਫਾਹੇ ਨਾਲ ਲਟਕੀ ਮਿਲੀ। ਸੂਚਨਾ ਮਿਲਦੇ ਮੌਕੇ 'ਤੇ ਪਹੁੰਚੀ ਪੁਲਸ ਟੀਮ ਨੇ ਲਾਸ਼ ਨੂੰ ਉਤਰਵਾਇਆ।
ਥਾਣਾ ਇੰਚਾਰਜ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਯਾਦਵ ਜੈਪੁਰ 'ਚ ਬਾਹਰ ਫਲੈਟ ਲੈ ਕੇ ਰਹਿੰਦਾ ਸੀ ਅਤੇ ਸ਼ੁੱਕਰਵਾਰ ਰਾਤ 'ਐੱਸ ਕੇ ਮੇਨਨ ਹੋਸਟਲ' (ਯੂਜੀ) 'ਚ ਆਪਣੇ ਦੋਸਤਾਂ ਕੋਲ ਪੜ੍ਹਨ ਲਈ ਆਈ ਸੀ। ਉਨ੍ਹਾਂ ਕਿਹਾ,''ਯਾਦਵ ਉੱਥੋਂ ਕਰੀਬ ਰਾਤ 2 ਵਜੇ ਆਪਣੇ ਫਲੈਟ ਜਾਣ ਦੀ ਗੱਲ ਕਹਿ ਕੇ ਨਿਕਲਿਆ ਅਤੇ ਨਿਊ ਆਰ ਡੀ ਹੋਸਟਲ (ਪੀਜੀ) 'ਚ ਪਹੁੰਚ ਗਿਆ।'' ਸ਼ਨੀਵਾਰ ਨੂੰ ਨਿਤਿਨ ਦਾ ਇਕ ਪੇਪਰ ਵੀ ਸੀ। ਹਾਦਸੇ ਵਾਲੀ ਜਗ੍ਹਾ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
