ਮੈਡੀਕਲ ਦੀ ਤਿਆਰੀ ਕਰ ਰਹੇ ਵਿਦਿਆਰਥੀ ਨੇ ਚੁੱਕਿਆ ਖ਼ੌਫ਼ਨਾਕ ਕਦਮ ! ਆਪਣੇ ਪਿਓ ਸਾਹਮਣੇ ਹੀ...

Monday, Jun 15, 2026 - 12:25 PM (IST)

ਮੈਡੀਕਲ ਦੀ ਤਿਆਰੀ ਕਰ ਰਹੇ ਵਿਦਿਆਰਥੀ ਨੇ ਚੁੱਕਿਆ ਖ਼ੌਫ਼ਨਾਕ ਕਦਮ ! ਆਪਣੇ ਪਿਓ ਸਾਹਮਣੇ ਹੀ...

ਨੈਸ਼ਨਲ ਡੈਸਕ- ਮਹਾਰਾਸ਼ਟਰ ਦੇ ਵਾਸ਼ਿਮ ਜ਼ਿਲ੍ਹੇ ਤੋਂ ਇਕ ਸਨਸਨੀਖੇਜ਼ ਖ਼ਬਰ ਮਿਲੀ ਹੈ, ਜਿੱਥੇ ਮੈਡੀਕਲ ਦੀ ਤਿਆਰੀ ਕਰ ਰਹੇ ਇਕ ਵਿਦਿਆਰਥੀ ਨੇ ਕਥਿਤ ਤੌਰ ’ਤੇ ਆਪਣੇ ਪਿਤਾ ਦੇ ਸਾਹਮਣੇ ਡੈਮ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। 

ਇਹ ਘਟਨਾ ਕਾਰੰਜਾ-ਮਨੋਰਾ ਮਾਰਗ ’ਤੇ ਸਥਿਤ ਅਦਾਨ ਡੈਮ ਦੇ ਪੁਲ ’ਤੇ ਹੋਈ। ਕਾਰੰਜਾ ਤਹਿਸੀਲ ਦਾ ਰਹਿਣ ਵਾਲਾ ਸੰਚਿਤ ਸੁਭਾਸ਼ ਮੁੰਡੇ (22) ਆਪਣੇ ਪਿਤਾ ਦੇ ਨਾਲ ਯਾਤਰਾ ਕਰ ਰਿਹਾ ਸੀ। ਇਸੇ ਦੌਰਾਨ ਉਸ ਨੇ ਅਚਾਨਕ ਡੈਮ ’ਚ ਛਾਲ ਮਾਰ ਦਿੱਤੀ।

ਪੁਲਸ ਅਨੁਸਾਰ, ਮੈਡੀਕਲ ਦੀ ਪੜ੍ਹਾਈ ਦੀ ਤਿਆਰੀ ਕਰ ਰਿਹਾ ਮੁੰਡੇ ਪਿਛਲੇ ਕੁਝ ਸਮੇਂ ਤੋਂ ਤਣਾਅ ’ਚ ਸੀ ਅਤੇ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਸੇ ਵਜ੍ਹਾ ਕਰ ਕੇ ਉਸ ਨੇ ਇਹ ਆਤਮਘਾਤੀ ਕਦਮ ਚੁੱਕਿਆ। ਪਿਤਾ ਨੇ ਪੁੱਤਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਡੈਮ ਨੇੜੇ ਢਲਾਨ ’ਤੇ ਉਨ੍ਹਾਂ ਦਾ ਪੈਰ ਤਿਲਕ ਗਿਆ ਜਿਸ ਨਾਲ ਉਨ੍ਹਾਂ ਦੇ ਪੈਰ ਦੀ ਹੱਡੀ ਟੁੱਟ ਗਈ। ਡੈਮ ’ਚੋਂ ਵਿਦਿਆਰਥੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ।


author

Harpreet SIngh

Content Editor

Related News