ਪੇਪਰ ਲੀਕ ਤੇ ਮੁੜ ਪ੍ਰੀਖਿਆ ਦਾ ਡਰ: ਲਖਨਊ ਤੇ ਇੰਦੌਰ ''ਚ ਨੀਟ ਦੀ ਤਿਆਰੀ ਕਰ ਰਹੀਆਂ 2 ਕੁੜੀਆਂ ਨੇ ਕੀਤੀ ਖ਼ੁਦਕੁਸ਼ੀ
Saturday, Jun 20, 2026 - 02:10 AM (IST)
ਲਖਨਊ/ਇੰਦੌਰ (ਏਜੰਸੀ) : ਲਖਨਊ ਦੇ ਬਾਜ਼ਾਰ ਖਾਲਾ ਥਾਣਾ ਖੇਤਰ ਵਿਚ ਸਥਿਤ ਰੇਲਵੇ ਕਾਲੋਨੀ ’ਚ ਨੀਟ ਦੀ ਮੁੜ ਪ੍ਰੀਖਿਆ ਦੀ ਤਿਆਰੀ ਕਰ ਰਹੀ 17 ਸਾਲਾ ਵਿਦਿਆਰਥਣ ਸੁਹਾਨੀ ਯਾਦਵ ਨੇ ਕਥਿਤ ਤੌਰ ’ਤੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮੂਲ ਰੂਪ ’ਚ ਪਟਨਾ ਦੀ ਰਹਿਣ ਵਾਲੀ ਸੁਹਾਨੀ ਦੇ ਪਿਤਾ ਰੇਲਵੇ ਵਿਚ ਟੀ.ਟੀ. ਦੇ ਅਹੁਦੇ ’ਤੇ ਤਾਇਨਾਤ ਹਨ। ਪਰਿਵਾਰ ਮੁਤਾਬਕ 16 ਜੂਨ ਦੀ ਸਵੇਰ ਸੁਹਾਨੀ ਨੇ ਘਰ ’ਚ ਫਾਹਾ ਲਾ ਲਿਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਸੁਹਾਨੀ ਨੇ ਤਿੰਨ ਮਈ ਨੂੰ ਹੋਈ ਨੀਟ ਪ੍ਰੀਖਿਆ ਵਿਚ ਚੰਗਾ ਪ੍ਰਦਰਸ਼ਨ ਕੀਤਾ ਸੀ। ਹਾਲਾਂਕਿ, ਪੇਪਰ ਲੀਕ ਦੇ ਦੋਸ਼ਾਂ ਤੋਂ ਬਾਅਦ ਪ੍ਰੀਖਿਆ ਰੱਦ ਹੋਣ ਅਤੇ 21 ਜੂਨ ਨੂੰ ਹੋਣ ਵਾਲੀ ਮੁੜ-ਪ੍ਰੀਖਿਆ ਨੂੰ ਲੈ ਕੇ ਉਹ ਕਾਫੀ ਤਣਾਅ ਵਿਚ ਸੀ। ਪੁਲਸ ਨੂੰ ਘਟਨਾ ਵਾਲੀ ਥਾਂ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ।
ਇਹ ਵੀ ਪੜ੍ਹੋ : 147 ਲੋਕਾਂ ਨਾਲ ਭਰੀ ਇੰਡੀਗੋ ਦੀ ਫਲਾਈਟ 'ਤੇ ਡਿੱਗੀ ਅਸਮਾਨੀ ਬਿਜਲੀ ਅਤੇ ਫਿਰ...
ਦੂਜੇ ਪਾਸੇ ਇੰਦੌਰ (ਮੱਧ ਪ੍ਰਦੇਸ਼) ਵਿਚ ਪਿਛਲੇ 3 ਸਾਲਾਂ ਤੋਂ ਨੀਟ-ਯੂ.ਜੀ. ਦੀ ਤਿਆਰੀ ਕਰ ਰਹੀ ਇਕ 21 ਸਾਲਾ ਵਿਦਿਆਰਥਣ ਨੇ ਇਕ ਬਹੁ-ਮੰਜ਼ਿਲਾ ਇਮਾਰਤ ਤੋਂ ਕਥਿਤ ਤੌਰ ’ਤੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਵਿਦਿਆਰਥਣ ਅਵੰਤਿਕਾ ਮੌਰਿਆ (21) ਦੇ ਡਾਕਟਰ ਪਿਤਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਧੀ ਪਿਛਲੇ 5 ਮਹੀਨਿਆਂ ਤੋਂ ਡਿਪਰੈਸ਼ਨ ਵਿਚ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
