ਵਿਦਿਆਰਥੀ ਦੀ ID ਤੋਂ ਹੀ ਬਦਲਿਆ ਗਿਆ ਸੀ ਪ੍ਰੀਖਿਆ ਕੇਂਦਰ ! ਅਬੂ-ਧਾਬੀ ਸੈਂਟਰ ਵਿਵਾਦ 'ਤੇ NTA ਨੇ ਤੋੜੀ ਚੁੱਪੀ
Saturday, Jun 20, 2026 - 05:26 PM (IST)
ਨਵੀਂ ਦਿੱਲੀ- ਨਾਗਪੁਰ ਦੇ ਇੱਕ NEET ਪ੍ਰੀਖਿਆਰਥੀ ਨੂੰ ਅਬੂ ਧਾਬੀ (ਯੂ.ਏ.ਈ.) 'ਚ ਪ੍ਰੀਖਿਆ ਕੇਂਦਰ ਅਲਾਟ ਕੀਤੇ ਜਾਣ ਦੇ ਵਿਵਾਦ 'ਤੇ ਰਾਸ਼ਟਰੀ ਪ੍ਰੀਖਿਆ ਏਜੰਸੀ (NTA) ਨੇ ਸ਼ਨੀਵਾਰ ਨੂੰ ਆਪਣਾ ਸਪੱਸ਼ਟੀਕਰਨ ਜਾਰੀ ਕੀਤਾ ਹੈ। NTA ਮੁਤਾਬਕ, 'ਕਰੈਕਸ਼ਨ ਵਿੰਡੋ' ਦੌਰਾਨ ਉਮੀਦਵਾਰ ਦੇ ਆਪਣੇ ਰਜਿਸਟਰਡ ਲੌਗਇਨ ਆਈ.ਡੀ. ਰਾਹੀਂ ਹੀ ਟੈਸਟ ਸੈਂਟਰ ਬਦਲਣ ਲਈ ਅਪਲਾਈ ਕੀਤਾ ਗਿਆ ਸੀ, ਜਿਸ ਤੋਂ ਬਾਅਦ ਏਜੰਸੀ ਨੇ ਕਾਰਵਾਈ ਕਰਦੇ ਹੋਏ ਕੇਂਦਰ ਬਦਲਿਆ ਸੀ। ਹਾਲਾਂਕਿ, ਬਾਅਦ 'ਚ ਵਿਦਿਆਰਥੀ ਦੀ ਮੰਗ 'ਤੇ ਇਸ ਨੂੰ ਦੁਬਾਰਾ ਬਦਲ ਦਿੱਤਾ ਗਿਆ ਹੈ।
NTA ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ ਸਾਂਝੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਵੈੱਬ-ਐਕਟੀਵਿਟੀ ਰਿਕਾਰਡ ਮੁਤਾਬਕ ਉਮੀਦਵਾਰ ਦੇ ਆਪਣੀ ਯੂਜ਼ਰ ਆਈ.ਡੀ.-ਪਾਸਵਰਡ ਦੀ ਵਰਤੋਂ ਕਰ ਕੇ ਸੈਂਟਰ ਬਦਲ ਕੇ ਅਬੂ ਧਾਬੀ ਕੀਤਾ ਗਿਆ ਅਤੇ ਦੋ ਵਾਰ ਇਸ ਦਾ ਪ੍ਰੀਵਿਊ ਦੇਖਿਆ ਗਿਆ।
ਇਹ ਵੀ ਪੜ੍ਹੋ- ਫ਼ੋਨ ਖੋਹ ਕੇ ਭੱਜਦੇ ਸਨੈਚਰ ਨੂੰ ਆ ਗਿਆ Heart Attack ! ਮੌਕੇ 'ਤੇ ਹੀ ਨਿਕਲੀ ਜਾਨ
ਏਜੰਸੀ ਨੇ ਦੱਸਿਆ ਕਿ ਪ੍ਰੀਖਿਆ ਤੋਂ ਸਿਰਫ਼ 48 ਘੰਟੇ ਪਹਿਲਾਂ 19 ਜੂਨ ਦੀ ਸ਼ਾਮ ਨੂੰ ਉਨ੍ਹਾਂ ਨੂੰ ਇਸ ਸਬੰਧੀ ਇਕ ਐਪਲੀਕੇਸ਼ਨ ਮਿਲੀ ਸੀ। NTA ਦੇ ਸਟਾਫ਼ ਨੇ ਤੁਰੰਤ ਕਾਰਵਾਈ ਕਰਦਿਆਂ ਉਸੇ ਸ਼ਾਮ ਵਿਦਿਆਰਥੀ ਦੇ ਪਿਤਾ ਨਾਲ ਸੰਪਰਕ ਕੀਤਾ ਅਤੇ ਰਸਮੀ ਪ੍ਰਕਿਰਿਆ ਪੂਰੀ ਕਰਵਾ ਕੇ ਸੈਂਟਰ ਵਾਪਸ ਨਾਗਪੁਰ ਕਰ ਦਿੱਤਾ, ਤਾਂ ਜੋ ਪ੍ਰਸ਼ਾਸਨਿਕ ਸ਼ੱਕ ਕਾਰਨ ਕੋਈ ਵੀ ਬੱਚਾ ਪ੍ਰੀਖਿਆ ਤੋਂ ਖੁੰਝ ਨਾ ਜਾਵੇ।
ਨਾਗਪੁਰ ਦੇ ਰਹਿਣ ਵਾਲੇ ਪ੍ਰੀਖਿਆਰਥੀ ਅਬਦੁੱਲਾ ਤਾਲਿਬ ਦੇ ਪਿਤਾ ਡਾਕਟਰ ਮੁਹੰਮਦ ਤਾਲਿਬ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਨ੍ਹਾਂ ਦੇ ਬੇਟੇ ਨੇ ਪ੍ਰੀਖਿਆ ਲਈ ਨਾਗਪੁਰ, ਵਰਧਾ ਅਤੇ ਭੰਡਾਰਾ ਸ਼ਹਿਰ ਸਿਲੈਕਟ ਕੀਤੇ ਸੀ, ਪਰ ਜਦੋਂ ਐਡਮਿਟ ਕਾਰਡ ਜਾਰੀ ਹੋਇਆ, ਤਾਂ ਉਹ ਅਬੂ ਧਾਬੀ ਸੈਂਟਰ ਦੇਖ ਕੇ ਹੈਰਾਨ ਰਹਿ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ NTA ਕੋਲ ਪਹੁੰਚ ਕੀਤੀ।
ਇਹ ਮਾਮਲਾ ਉਸੇ ਦਿਨ ਸਾਹਮਣੇ ਆਇਆ ਜਦੋਂ ਸ਼ਨੀਵਾਰ ਨੂੰ ਦੇਸ਼ ਭਰ ਵਿੱਚ NEET-UG 2026 ਦੀ ਮੁੜ-ਪ੍ਰੀਖਿਆ ਨੂੰ ਨਿਰਵਿਘਨ, ਸੁਰੱਖਿਅਤ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਉਣ ਲਈ ਇੱਕ 'ਮੌਕ ਡ੍ਰਿਲ' ਕੀਤੀ ਜਾ ਰਹੀ ਸੀ। ਇਹ ਪ੍ਰੀਖਿਆ 21 ਜੂਨ ਨੂੰ ਦੁਪਹਿਰ 2 ਵਜੇ ਤੋਂ ਸ਼ਾਮ 5.15 ਵਜੇ ਤੱਕ ਪੈੱਨ-ਐਂਡ-ਪੇਪਰ ਮੋਡ 'ਚ ਹੋਵੇਗੀ। ਇਸ 'ਚ ਦੇਸ਼ ਦੇ 551 ਸ਼ਹਿਰਾਂ ਤੇ ਵਿਦੇਸ਼ਾਂ ਦੇ 14 ਸ਼ਹਿਰਾਂ ਵਿੱਚ 22.79 ਲੱਖ ਤੋਂ ਵੱਧ ਪ੍ਰੀਖਿਆਰਥੀ ਬੈਠਣਗੇ, ਜਿਸ ਸਬੰਧੀ ਹਰ ਤਰ੍ਹਾਂ ਨਾਲ ਇੰਤਜ਼ਾਮ ਪੁਖ਼ਤਾ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ- ਕੋਰੋਨਾ ਫੈਲਾਉਣ ਪਿੱਛੇ ਅਮਰੀਕਾ ਦਾ 'ਹੱਥ' ! ਟਾਪ ਸੀਕ੍ਰੇਟ ਡਾਕੂਮੈਂਟਸ 'ਚ ਹੋਏ ਸਨਸਨੀਖੇਜ਼ ਖ਼ੁਲਾਸੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
