‘ਆਧਾਰ’ ਮੋਬਾਈਲ ਐਪ 5 ਮਹੀਨਿਆਂ ’ਚ 3.1 ਕਰੋੜ ਤੋਂ ਵੱਧ ਵਾਰ ਕੀਤੀ ਡਾਊਨਲੋਡ
Tuesday, Jun 23, 2026 - 10:54 AM (IST)
ਬਿਜ਼ਨੈੱਸ ਡੈਸਕ - ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂ. ਆਈ. ਡੀ. ਏ. ਆਈ.) ਵੱਲੋਂ ਪੇਸ਼ ਕੀਤੇ ਨਵੇਂ ‘ਆਧਾਰ’ ਮੋਬਾਈਲ ਐਪ ਨੂੰ 5 ਮਹੀਨਿਆਂ ਦੇ ਅੰਦਰ ਹੀ 3.1 ਕਰੋੜ ਤੋਂ ਵੱਧ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ : ਰਿਕਾਰਡ ਹਾਈ ਤੋਂ 27% ਡਿੱਗਾ ਸੋਨਾ, ਨਿਵੇਸ਼ਕਾਂ ਨੂੰ ਭਾਰੀ ਨੁਕਸਾਨ, ਜਾਣੋ ਮਾਹਰਾਂ ਦੀ ਰਾਏ
ਸੋਮਵਾਰ ਨੂੰ ਜਾਰੀ ਅਧਿਕਾਰਤ ਬਿਆਨ ਮੁਤਾਬਕ ਇਸ ਐਪ ਰਾਹੀਂ ਕਰੀਬ 40 ਲੱਖ ਯੂਜ਼ਰਜ਼ ਨੇ ਆਪਣਾ ਮੋਬਾਈਲ ਨੰਬਰ ਅਪਡੇਟ ਕੀਤਾ ਹੈ, ਜਦੋਂਕਿ ਲੱਗਭਗ 8.5 ਲੱਖ ਲੋਕਾਂ ਨੇ ਪਤੇ ’ਚ ਸੋਧ ਦੀ ਸਹੂਲਤ ਦਾ ਲਾਭ ਉਠਾਇਆ ਹੈ। ਅਥਾਰਟੀ ਨੇ ਕਿਹਾ ਕਿ 5 ਮਹੀਨੇ ਪਹਿਲਾਂ ਪੇਸ਼ ਕੀਤੇ ਇਸ ਐਪ ਨੂੰ ਦੇਸ਼ ਭਰ ’ਚ ਤੇਜ਼ੀ ਨਾਲ ਸਵੀਕਾਰਤਾ ਮਿਲ ਰਹੀ ਹੈ ਅਤੇ ਇਸ ਦਾ ਵਧਦਾ ਯੂਜ਼ ਇਸ ’ਤੇ ਲੋਕਾਂ ਦੇ ਵਧਦੇ ਭਰੋਸੇ ਨੂੰ ਦਰਸਾਉਂਦਾ ਹੈ। ਇਹ ਨਵਾਂ ਆਧਾਰ ਐਪ ਸਮਾਰਟਫੋਨ ਜ਼ਰੀਏ ਮੋਬਾਈਲ ਨੰਬਰ ਅਤੇ ਪਤੇ ਨੂੰ ਅਪਡੇਟ ਕਰਨ ਸਮੇਤ ਕਈ ਸੇਵਾਵਾਂ ਉਪਲੱਬਧ ਕਰਵਾਉਂਦਾ ਹੈ।
ਇਹ ਵੀ ਪੜ੍ਹੋ : ਸਿਰਫ਼ 19 ਦਿਨਾਂ 'ਚ ਆਸਮਾਨ ਤੋਂ ਜ਼ਮੀਨ 'ਤੇ ਆਏ Gold-Silver ਦੇ ਭਾਅ, ਜਾਣੋ ਨਵੇਂ ਤੇ ਪੁਰਾਣੇ ਨਿਵੇਸ਼ਕ ਕੀ ਕਰਨ
ਇਸ ’ਚ ਮੌਜੂਦ ਕਿਊ. ਆਰ. ਕੋਡ ਰਾਹੀਂ ਸੰਪਰਕ ਵੇਰਵੇ ਡਿਜੀਟਲ ਰੂਪ ’ਚ ਸਾਂਝੇ ਕਰਨ ਦੀ ਸਹੂਲਤ ਵੀ ਹੈ, ਜਿਸ ਨਾਲ ਵਿਜ਼ਿਟਿੰਗ ਕਾਰਡ ਰੱਖਣ ਦੀ ਲੋੜ ਖਤਮ ਹੋ ਜਾਂਦੀ ਹੈ। ਬਿਆਨ ਮੁਤਾਬਕ ਐਪ ’ਚ ਇਕ ਕਲਿੱਕ ਜ਼ਰੀਏ ਬਾਇਓਮੈਟ੍ਰਿਕ ਲਾਕ/ਅਨਲਾਕ, ਹਾਜ਼ਰੀ ਦੇ ਪ੍ਰਮਾਣ ਲਈ ਚਿਹਰਾ ਤਸਦੀਕ, ਪ੍ਰਮਾਣਿਕਤਾ ਇਤਿਹਾਸ ਅਤੇ ਕਿਊ. ਆਰ. ਅਾਧਾਰਿਤ ਐਡੀਟੇਬਲ ਸੰਪਰਕ ਕਾਰਡ ਵਰਗੀਆਂ ਸਹੂਲਤਾਂ ਸ਼ਾਮਲ ਹਨ। ਇਸ ਦੇ ਨਾਲ ਹੀ ਯੂਜ਼ਰਜ਼ ਈ-ਆਧਾਰ ਡਾਊਨਲੋਡ ਕਰ ਸਕਦੇ ਹਨ ਅਤੇ ਆਧਾਰ ਸੇਵਾ ਕੇਂਦਰਾਂ ’ਚ ਜਾਣ ਲਈ ਆਨਲਾਈਨ ਸਮਾਂ ਵੀ ਲੈ ਸਕਦੇ ਹਨ।
ਇਹ ਵੀ ਪੜ੍ਹੋ : ਘਰ ਦੀ ਬਜਾਏ ਬੈਂਕ ਲਾਕਰ ਵਿੱਚ ਰੱਖਦੇ ਹੋ Gold, ਤਾਂ ਜਾਣੋ RBI ਦੇ ਇਨ੍ਹਾਂ ਮਹੱਤਵਪੂਰਨ ਨਿਯਮਾਂ ਬਾਰੇ
ਇਹ ਵੀ ਪੜ੍ਹੋ : ਜਾਣੋ Dubai ਦੇ Petrol Pump 'ਤੇ ਕੰਮ ਕਰਕੇ ਕਿੰਨਾ ਕਮਾ ਲੈਂਦੇ ਹਨ ਲੋਕ, ਕਿਹੜੇ ਅਹੁਦੇ ਲਈ ਮਿਲਦੀ ਹੈ ਕਿੰਨੀ ਤਨਖ਼ਾਹ
ਇਹ ਵੀ ਪੜ੍ਹੋ : ਕੇਂਦਰੀ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ! ਅਗਲੇ ਮਹੀਨੇ ਤੋਂ ਤਨਖਾਹਾਂ 'ਚ ਹੋਵੇਗਾ ਵਾਧਾ! ਸਰਕਾਰ ਕਰਨ
ਇਹ ਵੀ ਪੜ੍ਹੋ : ਲਗਾਤਾਰ 3 ਦਿਨ ਬੰਦ ਰਹਿਣ ਵਾਲੇ ਹਨ Bank, ਜਾਣੋ ਛੁੱਟੀਆਂ ਦੀ ਪੂਰੀ ਸੂਚੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
