ਕੁਝ ਘੰਟੇ ਪਹਿਲਾਂ ਹੱਸਦੇ-ਖੇਡਦੇ ਪਾਈ ਸੀ ਇੰਸਟਾਗ੍ਰਾਮ ਪੋਸਟ ! ਫਿਰ ਅਚਾਨਕ ਅਦਾਕਾਰਾ ਨੇ ਕਰ ਲਈ ਖੁਦਕੁਸ਼ੀ

Monday, Jun 15, 2026 - 03:23 PM (IST)

ਕੁਝ ਘੰਟੇ ਪਹਿਲਾਂ ਹੱਸਦੇ-ਖੇਡਦੇ ਪਾਈ ਸੀ ਇੰਸਟਾਗ੍ਰਾਮ ਪੋਸਟ ! ਫਿਰ ਅਚਾਨਕ ਅਦਾਕਾਰਾ ਨੇ ਕਰ ਲਈ ਖੁਦਕੁਸ਼ੀ

ਮੁੰਬਈ - ਛੋਟੀ ਉਮਰ ਵਿਚ ਇਸ ਦੁਨੀਆ ਨੂੰ ਅਲਵਿਦਾ ਆਖ ਚੁੱਕੀ ਮਸ਼ਹੂਰ ਅਦਾਕਾਰਾ ਸੰਚਿਤਾ ਉਗਾਲੇ ਦੀ ਆਖਰੀ ਇੰਸਟਾਗ੍ਰਾਮ ਪੋਸਟ ਵਾਇਰਲ ਹੋ ਰਹੀ ਹੈ। ਇਹ ਪੋਸਟ ਅਦਾਕਾਰਾ ਵੱਲੋਂ 14 ਜੂਨ ਨੂੰ ਖੁਦਕੁਸ਼ੀ ਕਰਨ ਤੋਂ ਪਹਿਲਾਂ ਪੋਸਟ ਕੀਤੀ ਗਈ ਸੀ, ਜਿਸ ਵਿਚ ਉਹ 'ਡਫਲੀ ਵਾਲੇ, ਡਫਲੀ ਵਜਾ' ਗਾਣੇ 'ਤੇ ਲਿਪਸਿੰਗ ਕਰਦੀ ਬੇਹੱਦ ਖੁਸ਼ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸਨੇ ਗੁਲਾਬੀ ਰੰਗ ਦਾ ਫਰਾਕ ਸੂਟ ਪਹਿਨਿਆ ਹੋਇਆ ਸੀ। ਵੀਡੀਓ ਦੀ ਕੈਪਸ਼ਨ ਵਿਚ ਉਸ ਨੇ ਲਿਖਿਆ, 'ਮੈਂ ਨਾਚੂੰ ਤੂੰ ਨਚਾ...'। ਵੀਡੀਓ ਵਿੱਚ ਉਹ ਬੇਹੱਦ ਖੁਸ਼ ਦਿਖਾਈ ਦੇ ਰਹੀ ਸੀ, ਜਿਸ ਕਾਰਨ ਪ੍ਰਸ਼ੰਸਕਾਂ ਲਈ ਇਹ ਮੰਨਣਾ ਮੁਸ਼ਕਲ ਹੋ ਰਿਆ ਹੈ ਕਿ ਹੁਣ ਉਹ ਇਸ ਦੁਨੀਆ ਵਿਚ ਨਹੀਂ ਰਹੀ। 

ਇਹ ਵੀ ਪੜ੍ਹੋ: 30 ਸਾਲਾ ਮਸ਼ਹੂਰ ਅਦਾਕਾਰਾ ਨੇ ਅਚਾਨਕ ਚੁੱਕ ਲਿਆ ਖੌਫਨਾਕ ਕਦਮ, ਫੈਨਜ਼ ਨੂੰ ਲੱਗਾ ਡੂੰਘਾ ਸਦਮਾ

PunjabKesari

ਪੁਲਸ ਰਿਪੋਰਟਾਂ ਮੁਤਾਬਕ ਸੰਚਿਤਾ ਨੇ 14 ਜੂਨ ਨੂੰ ਸ਼ਾਮ 7.00 ਤੋਂ 7.30 ਦੇ ਵਿਚਕਾਰ ਮੁੰਬਈ ਦੇ ਨਾਲਾਸੋਪਾਰਾ ਵਿਚ ਸਥਿਤ ਆਪਣੇ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ। ਜਿਸ ਸਮੇਂ ਸੰਚਿਤਾ ਨੇ ਇਹ ਕਦਮ ਚੁੱਕਿਆ ਉਹ ਘਰ ਵਿਚ ਇਕੱਲੀ ਸੀ। ਉਸ ਦਾ ਕਮਰਾ ਅੰਦਰੋਂ ਬੰਦ ਸੀ। ਜਿਵੇਂ ਹੀ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਸੰਚਿਤਾ ਨੂੰ ਲੈ ਕੇ ਨਿੱਜੀ ਹਸਪਤਾਲ ਗਏ, ਜਿੱਥੇ ਡਾਕਟਰਾਂ ਨੇ ਉਸ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ: 'ਜੇ ਕੋਈ ਸ਼ੇਖ ਮੈਨੂੰ ਸੌਣ ਲਈ 15 ਕਰੋੜ ਦੇਵੇ ਤਾਂ..!', ਮਸ਼ਹੂਰ ਇਨਫਲੂਐਂਸਰ ਨੇ ਦੇ'ਤਾ ਵੱਡਾ ਬਿਆਨ

 
 
 
 
 
 
 
 
 
 
 
 
 
 
 
 

A post shared by Sanchita Ugale (@sanchita_ugale)

ਮੌਕੇ 'ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੰਚਿਤਾ ਦੇ ਕਮਰੇ ਵਿਚੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਪੁਲਸ ਨੇ ਦੁਰਘਟਨਾ ਮੌਤ ਦਾ ਮਾਮਲਾ ਦਰਜ ਕਰਕੇ, ਇਹ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਸੰਚਿਤਾ ਨੇ ਇਹ ਗੰਭੀਰ ਕਦਮ ਆਖਿਰ ਚੁੱਕਿਆ ਕਿਉਂ। 

ਇਹ ਵੀ ਪੜ੍ਹੋ: 32 ਸਾਲ ਦੀ ਉਮਰ 'ਚ ਹੀ ਦੁਨੀਆ ਨੂੰ ਅਲਵਿਦਾ ਆਖ਼ ਗਿਆ ਮਸ਼ਹੂਰ Singer ! ਬ੍ਰਾਜ਼ੀਲ ਕ੍ਰੈਸ਼ 'ਚ 5 ਹੋਰ ਦੀ ਗਈ ਜਾਨ

ਸਚਿੰਤਾ ਹਿੱਟ ਡੇਲੀ ਸੋਪ ਕੁਮਕੁਮ ਭਾਗਿਆ, ਸਾਜਨ ਘਰ, ਦਿਲਵਾਲੀ ਦੁਲਹਾ ਲੇ ਜਾਏਗੀ ਅਤੇ ਵਿੱਕੀ ਕੌਸ਼ਲ ਦੀ ਫਿਲਮ 'ਛਾਵਾ' ਵਿੱਚ ਵੀ ਨਜ਼ਰ ਆ ਚੁੱਕੀ ਸੀ। ਇਸ ਤੋਂ ਇਲਾਵਾ ਉਹ ਮਸ਼ਹੂਰ ਅਦਾਕਾਰ ਮਨੋਜ ਬਾਜਪਾਈ ਨਾਲ "ਸਾਈਲੈਂਸ 2: ਦਿ ਨਾਈਟ ਆਊਲ ਬਾਰ ਸ਼ੂਟਆਊਟ" ਵਿੱਚ ਵੀ ਨਜ਼ਰ ਆਈ ਸੀ।

ਇਹ ਵੀ ਪੜ੍ਹੋ: 38 ਸਾਲ ਦੀ ਉਮਰ 'ਚ ਪਹਿਲੇ ਬੱਚੇ ਦੀ ਮਾਂ ਬਣੀ ਮਸ਼ਹੂਰ ਅਦਾਕਾਰਾ, ਧੀ ਨੂੰ ਦਿੱਤਾ ਜਨਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News