ਮੀਡੀਆ ਦੀ ਤਸਵੀਰ ਪਿਛਲੇ ਕੁਝ ਸਾਲਾਂ ’ਚ ਬਦਲੀ : ਅਨੁਰਾਗ ਠਾਕੁਰ

07/05/2022 12:23:01 PM

ਕੋਝੀਕੋਡ– ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਸੋਮਵਾਰ ਨੂੰ ਕਿਹਾ ਕਿ ਮੀਡੀਆ ਦੀ ਤਸਵੀਰ ਪਿਛਲੇ ਕੁਝ ਸਾਲਾਂ ਵਿਚ ਬਦਲ ਗਈ ਹੈ ਅਤੇ ਡਿਜੀਟਲ ਮੀਡੀਆ ਦੇ ਉਦੈ ਨਾਲ ਸੂਚਨਾਵਾਂ ਲੋਕਾਂ ਦੀ ਪਹੁੰਚ ਵਿਚ ਹਨ ਪਰ ਇਸ ਦੇ ਨਾਲ ਹੀ ਠਾਕੁਰ ਨੇ ਗਲਤ ਖਬਰਾਂ ਦੇ ਪ੍ਰਸਾਰ ਅਤੇ ਪਰੰਪਰਾਗਤ ਮਾਧਿਅਮ ਲਈ ਮੁਕਾਬਲੇਬਾਜ਼ੀ ਨਾਲ ਸੰਬੰਧਤ ਚੁਣੌਤੀਆਂ ਪ੍ਰਤੀ ਵੀ ਚੌਕਸ ਕੀਤਾ।

ਸੰਘ ਦੀ ‘ਜਨਮ ਭੂਮੀ ਦੈਨਕਿ’ ਦੇ ਕੋਝੀਕੋਡ ਐਡੀਸ਼ਨ ਨੂੰ ਜਾਰੀ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਅਖਬਾਰਾਂ ਦੀ ਵਕਿਰੀ ਵਿਚ ਕਮੀ ਆਈ। ਉਨ੍ਹਾਂ ਕਿਹਾ ਕਿ ਮੀਡੀਆ ਹਾਊਸ ਨੇ ਇਸ ਮਿਆਦ ਨੂੰ ਖੁਦ ਨੂੰ ਡਿਜੀਟਲ ਕਰਨ ਦੇ ਲਿਹਾਜ਼ ਨਾਲ ਮੌਕੇ ਦੇ ਰੂਪ ਵਿਚ ਦੇਖਿਆ। ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਵੱਖ-ਵੱਖ ਮੀਡੀਆ ਹਾਊਸ ਦੇ ਨਾਲ ਗੱਲਬਾਤ ਦੌਰਾਨ ਮੈਂ ਮਹਿਸੂਸ ਕੀਤਾ ਕਿ ਡਿਜੀਟਲ ਗਾਹਕਾਂ ਦੀ ਅਸਲ ਗਿਣਤੀ ਬਹੁਤ-ਬਹੁਤ ਜ਼ਿਆਦਾ ਹੈ। ਉਨ੍ਹਾਂ ਦੀ ਪਾਠਕ ਅਤੇ ਦਰਸ਼ਕ ਗਿਣਤੀ ਵਧ ਕੇ ਬਹੁਤ ਜ਼ਿਆਦਾ ਹੋ ਗਈ ਹੈ।

ਪਿਛਲੇ ਹਫਤੇ ਉਰਦੂ ਅਖਬਾਰਾਂ ਦੇ ਸੰਪਾਦਕਾਂ ਦੇ ਨਾਲ ਆਪਣੀ ਗੱਲਬਾਤ ਦਾ ਜ਼ਕਿਰ ਕਰਦੇ ਹੋਏ ਠਾਕੁਰ ਨੇ ਕਿਹਾ ਕਿ ਉਨ੍ਹਾਂ ਉਨ੍ਹਾਂ ਨੂੰ ਦੱਸਿਆ ਕਿ ਡਿਜੀਟਲ ਪਾਠਕਾਂ ਦੀ ਗਿਣਤੀ ਪ੍ਰਿੰਟਿਡ ਕਾਪੀਆਂ ਦੀ ਤੁਲਨਾ ਵਿਚ ਲਗਭਗ 3 ਗੁਣਾ ਵਧ ਹੋ ਗਈ ਹੈ। ਮੰਤਰੀ ਨੇ ਉਸ ਸਥਿਤੀ ਬਾਰੇ ਵੀ ਗੱਲ ਕੀਤੀ, ਜਿਸ ਵਿਚ ਬਹੁਤ ਸਾਰੀ ਝੂਠੀ ਜਾਣਕਾਰੀ ਨੂੰ ਹਾਨੀਕਾਰਕ ਤਰੀਕੇ ਨਾਲ ਫੈਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਨਾ ਸਿਰਫ ਭਾਰਤ ਸਗੋਂ ਵਿਸ਼ਵ ਪੱਧਰ ’ਤੇ ਮਹਿਸੂਸ ਕੀਤਾ ਗਿਆ ਅਤੇ ਗਲਤ ਸੂਚਨਾ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ।

ਠਾਕੁਰ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਇਕ ਤਰ੍ਹਾਂ ਨਾਲ ਮਹਾਮਾਰੀ ਤੋਂ ਵਧ ‘ਇੰਫੋਡੇਮਕਿ’ ਬਣ ਗਿਆ। ਨਾ ਸਿਰਫ ਭਾਰਤ ਸਗੋਂ ਵਿਸ਼ਵ ਪੱਧਰ ’ਤੇ ‘ਇੰਫੋਡੇਮਕਿ’ ਦੀ ਇਹ ਸਮੱਸਿਆ ਪੈਦਾ ਹੋਈ।


Rakesh

Content Editor

Related News