ਮੱਕਾ ਮਸਜਿਦ ਧਮਾਕਾ: ਸਬੂਤ ਨਹੀਂ, ਅਸੀਮਾਨੰਦ ਸਮੇਤ ਸਾਰੇ ਦੋਸ਼ੀ ਹੋਏ ਬਰੀ
Monday, Apr 16, 2018 - 12:34 PM (IST)

ਨਵੀਂ ਦਿੱਲੀ— ਹੈਦਰਾਬਾਦ ਦੀ ਪ੍ਰਸਿੱਧ ਮੱਕਾ ਮਸਜਿਦ 'ਚ ਹੋਏ ਧਮਾਕੇ ਮਾਮਲੇ 'ਚ 11 ਸਾਲ ਬਾਅਦ ਸੋਮਵਾਰ ਨੂੰ ਫੈਸਲਾ ਸੁਣਾਇਆ ਗਿਆ। ਇਸ ਮਾਮਲੇ 'ਚ ਵਿਸ਼ੇਸ਼ ਐੱਨ.ਆਈ.ਏ. ਅਦਾਲਤ ਨੇ ਦੋਸ਼ੀ ਸਵਾਮੀ ਅਸੀਮਾਨੰਦ ਸਮੇਤ ਸਾਰੇ 5 ਦੋਸ਼ੀਆਂ ਨੂੰ ਸਬੂਤਾਂ ਦੀ ਕਮੀ ਕਾਰਨ ਬਰੀ ਕਰ ਦਿੱਤਾ ਗਿਆ। ਫੈਸਲਾ ਸੁਣਾਉਣ ਲਈ ਦੋਸ਼ੀ ਅਸੀਮਾਨੰਦ ਨੂੰ ਨਮਾਪੱਲੀ ਕੋਰਟ 'ਚ ਲਿਆਂਦਾ ਗਿਆ ਸੀ। ਇਸ ਮਾਮਲੇ 'ਚ ਸਵਾਮੀ ਅਸੀਮਾਨੰਦ ਇਸ ਮਾਮਲੇ ਦੇ ਮੁੱਖ ਦੋਸ਼ੀਆਂ 'ਚੋਂ ਇਕ ਸਨ।
18 ਮਈ 2007 ਨੂੰ ਹੋਏ ਇਸ ਧਮਾਕੇ 'ਚ 9 ਲੋਕ ਮਾਰੇ ਗਏ ਸਨ, ਜਦੋਂ ਕਿ 58 ਜ਼ਖਮੀ ਹੋ ਗਏ ਸਨ। ਬਾਅਦ 'ਚ ਪ੍ਰਦਰਸ਼ਨਕਾਰੀਆਂ 'ਤੇ ਹੋਈ ਪੁਲਸ ਫਾਇਰਿੰਗ 'ਚ ਵੀ ਕੁਝ ਲੋਕ ਮਾਰੇ ਗਏ ਸਨ। ਜ਼ਿਕਰਯੋਗ ਹੈ ਕਿ ਐੱਨ.ਆਈ.ਏ. ਮਾਮਲਿਆਂ ਦੀ ਮੈਟਰੋਪੋਲਿਟਨ ਸੈਸ਼ਨ ਸਹਿ ਵਿਸ਼ੇਸ਼ ਅਦਾਲਤ ਨੇ ਕੇਸ ਦੀ ਸੁਣਵਾਈ ਪੂਰੀ ਕਰ ਲਈ ਸੀ। ਜ਼ਿਕਰਯੋਗ ਹੈ ਕਿ ਇਸ ਮਾਮਲੇ 'ਚ 10 ਦੋਸ਼ੀਆਂ 'ਚੋਂ 8 ਲੋਕਾਂ ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਗਈ ਸੀ।
All accused in Mecca Masjid blast case have been acquitted by Namapally Court #Hyderabad pic.twitter.com/EzHgvnlGXD
— ANI (@ANI) April 16, 2018
ਸਾਰੇ 5 ਦੋਸ਼ੀ ਦੇਵੇਂਦਰ ਗੁਪਤਾ, ਲੋਕੇਸ਼ ਸ਼ਰਮਾ, ਸਵਾਮੀ ਅਸੀਮਾਨੰਦ ਉਰਫ ਨਬਾ ਕੁਮਾਰ ਸਰਕਾਰ, ਭਾਰਤ ਮੋਹਨਲਾਲ ਰਤਨੇਸ਼ਵਰ ਉਰਫ ਭਾਰਤ ਭਾਈ ਅਤੇ ਰਾਜੇਂਦਰ ਚੌਧਰੀ ਨੂੰ ਕੋਰਟ ਨੇ ਬਰੀ ਕਰਨ ਦਾ ਫੈਸਲਾ ਸੁਣਾਇਆ। ਇਨ੍ਹਾਂ ਸਾਰਿਆਂ ਨੂੰ ਮੱਕਾ ਮਸਜਿਦ ਧਮਾਕੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ 'ਤੇ ਟ੍ਰਾਇਲ ਚੱਲਿਆ ਸੀ।
ਇਸ 'ਚ ਨਬਾਕੁਮਾਰ ਸਰਕਾਰ ਉਰਫ ਸਵਾਮੀ ਅਸੀਮਾਨੰਦ ਦਾ ਨਾਂ ਵੀ ਸ਼ਾਮਲ ਸੀ। ਜਿਨ੍ਹਾਂ 8 ਲੋਕਾਂ ਦੇ ਖਿਲਾਫ ਚਾਰਜਸ਼ੀਟ ਬਣਾਈ ਗਈ ਸੀ, ਉਨ੍ਹਾਂ 'ਚੋਂ ਸਵਾਮੀ ਅਸੀਮਾਨੰਦ ਅਤੇ ਭਾਰਤ ਮੋਹਨਲਾਲ ਰਤਨੇਸ਼ਵਰ ਉਰਫ ਭਰਤ ਭਾਈ ਜ਼ਮਾਨਤ 'ਤੇ ਬਾਹਰ ਹਨ ਅਤੇ ਤਿੰਨ ਲੋਕ ਜੇਲ 'ਚ ਬੰਦ ਹਨ। 2007 'ਚ ਹੋਏ ਇਸ ਧਮਾਕੇ ਦੀ ਸ਼ੁਰੂਆਤੀ ਜੰਚ ਪੁਲਸ ਨੇ ਕੀਤੀ ਸੀ। ਫਿਰ ਇਹ ਕੇਸ ਸੀ.ਬੀ.ਆਈ. ਨੂੰ ਟਰਾਂਸਫਰ ਕਰ ਦਿੱਤਾ ਗਿਆ। ਬਾਅਦ 'ਚ 2011 'ਚ ਇਹ ਮਾਮਲਾ ਐੱਨ.ਆਈ.ਏ. ਨੂੰ ਸੌਂਪਿਆ ਗਿਆ। ਇਸ ਮਾਮਲੇ 'ਚ ਕੁੱਲ 160 ਚਸ਼ਮਦੀਦ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਸਨ, ਜਿਨ੍ਹਾਂ 'ਚੋਂ 54 ਗਵਾਹ ਮੁਕਰ ਚੁਕੇ ਹਨ। ਮਸਜਿਦ ਬਲਾਸਟ ਮਾਮਲੇ 'ਚ 2 ਹੋਰ ਮੁੱਖ ਦੋਸ਼ੀ ਸੰਦੀਪ ਵੀ. ਡਾਂਗੇ ਅਤੇ ਰਾਮਚੰਦਰ ਕਲਸੰਗਰਾ ਅਜੇ ਵੀ ਫਰਾਰ ਚੱਲ ਰਹੇ ਹਨ।