ਫਿਰ ਟਲੀ ਮੇਅਰ, ਡਿਪਟੀ ਮੇਅਰ ਦੀ ਚੋਣ, ਹੰਗਾਮੇ ਕਾਰਨ MCD ਸਦਨ ਦੀ ਕਾਰਵਾਈ ਮੁਲਤਵੀ

Tuesday, Jan 24, 2023 - 05:59 PM (IST)

ਫਿਰ ਟਲੀ ਮੇਅਰ, ਡਿਪਟੀ ਮੇਅਰ ਦੀ ਚੋਣ, ਹੰਗਾਮੇ ਕਾਰਨ MCD ਸਦਨ ਦੀ ਕਾਰਵਾਈ ਮੁਲਤਵੀ

ਨਵੀਂ ਦਿੱਲੀ- ਦਿੱਲੀ ਨਗਰ ਨਿਗਮ (MCD) ਦੇ ਸਦਨ ਦੀ ਕਾਰਵਾਈ ਮੰਗਲਵਾਰ ਨੂੰ ਹੰਗਾਮੇ ਕਾਰਨ ਮੁਲਤਵੀ ਕਰ ਦਿੱਤਾ ਗਿਆ। ਹੰਗਾਮੇ ਕਾਰਨ ਮੇਅਰ ਚੋਣ ਲਈ ਵੋਟਿੰਗ ਨਹੀਂ ਹੋ ਸਕੀ ਅਤੇ ਚੋਣ ਫਿਰ ਟਾਲ ਦਿੱਤੀ ਗਈ। ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਕੌਂਸਲਰਾਂ ਦੇ ਹੰਗਾਮੇ ਕਾਰਨ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਫਿਰ ਟਾਲ ਦਿੱਤੀ ਗਈ। ਹੰਗਾਮੇ ਮਗਰੋਂ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ 6 ਜਨਵਰੀ ਨੂੰ ਹੰਗਾਮੇ ਕਾਰਨ ਮੇਅਰ ਦੀ ਚੋਣ ਟਾਲ ਦਿੱਤੀ ਗਈ ਸੀ।

ਇਹ ਵੀ ਪੜ੍ਹੋਦਿੱਲੀ ਮੇਅਰ ਚੋਣ: ਸਦਨ 'ਚ ਸੰਗ੍ਰਾਮ, 'ਆਪ' ਨੇ ਲਾਏ 'ਸ਼ਰਮ ਕਰੋ, ਸ਼ਰਮ ਕਰੋ' ਦੇ ਨਾਅਰੇ

ਸਦਨ ਵਿਚ ਮੰਗਲਵਾਰ ਸਵੇਰ ਤੋਂ ਹੀ ਜੰਮ ਕੇ ਹੰਗਾਮਾ ਹੋਇਆ। ਪਹਿਲਾਂ ਸਦਨ 'ਚ ਵੱਡੀ ਗਿਣਤੀ 'ਚ ਸੁਰੱਖਿਆ ਕਰਮਚਾਰੀ ਅਤੇ ਮਾਰਸ਼ਲ ਤਾਇਨਾਤ ਕੀਤੇ ਗਏ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ। ਹੰਗਾਮੇ ਦਰਮਿਆਨ ਹੀ ਨਾਮਜ਼ਦ ਮੈਂਬਰਾਂ ਨੂੰ ਸਹੁੰ ਚੁਕਾਈ ਗਈ। ਇਸ ਦੌਰਾਨ ਭਾਜਪਾ ਦੇ ਕੌਂਸਲਰਾਂ ਨੇ ਵੀ ਨਾਅਰੇਬਾਜ਼ੀ ਕੀਤੀ। 'ਆਪ' ਕੌਂਸਲਰਾਂ ਨੇ 'ਸ਼ਰਮ ਕਰੋ' ਦੇ ਨਾਅਰੇ ਲਾਏ ਤਾਂ ਭਾਜਪਾ ਨੇ 'ਜੈ ਸ਼੍ਰੀ ਰਾਮ' ਦੇ ਨਾਅਰੇ ਲਾਏ। ਪ੍ਰੀਜ਼ਾਈਡਿੰਗ ਅਫ਼ਸਰ ਸੱਤਿਆ ਸ਼ਰਮਾ ਨੇ ਕਿਹਾ ਸਦਨ ਦੀ ਕਾਰਵਾਈ ਇਸ ਤਰ੍ਹਾਂ ਨਹੀਂ ਚੱਲ ਸਕਦੀ। ਸਦਨ ਦੀ ਕਾਰਵਾਈ ਅਗਲੀ ਤਾਰੀਖ਼ ਤੱਕ ਮੁਲਤਵੀ ਕਰ ਦਿੱਤੀ ਜਾਂਦੀ ਹੈ।

PunjabKesari

ਇਹ ਵੀ ਪੜ੍ਹੋ- ਮਾਪਿਆਂ ਦੇ ਕਾਤਲ ਦੋਸ਼ੀ ਪੁੱਤ ਨੂੰ ਫਾਂਸੀ ਦੀ ਸਜ਼ਾ, ਫ਼ੈਸਲਾ ਸੁਣਾਉਂਦਿਆ ਅਦਾਲਤ ਨੇ ਦਿੱਤਾ 'ਮਹਾਭਾਰਤ' ਦਾ ਹਵਾਲਾ

ਓਧਰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ MCD ਦੇ ਮੇਅਰ ਦੀ ਚੋਣ ਅੱਜ ਹੀ ਹੋਵੇ। ਸਦਨ ਵਿਚ 'ਆਪ' ਕੌਂਸਲਰਾਂ ਨੇ ਕੋਈ ਹੰਗਾਮਾ ਨਹੀਂ ਕੀਤਾ। ਭਾਜਪਾ ਨੇ ਆਪਣੇ ਹੀ ਕੌਂਸਲਰਾਂ ਤੋਂ ਹੰਗਾਮਾ ਕਰਵਾਇਆ ਅਤੇ ਮੇਅਰ ਚੋਣ ਨੂੰ ਫਿਰ ਤੋਂ ਟਾਲ ਦਿੱਤਾ ਗਿਆ।  


author

Tanu

Content Editor

Related News