''ਚੋਣਾਵੀ'' ਮਹਾਗਠਜੋੜ ਟੁੱਟਣ ਦਾ ਖਤਰਾ, ਹੁਣ ਇਕੱਲੇ ਚੋਣ ਲੜੇਗੀ ਮਾਇਆਵਤੀ

Monday, Jun 03, 2019 - 05:02 PM (IST)

ਨਵੀਂ ਦਿੱਲੀ (ਭਾਸ਼ਾ)— ਬਹੁਜਨ ਸਮਾਜ (ਬਸਪਾ) ਪ੍ਰਧਾਨ ਮਾਇਆਵਤੀ ਨੇ ਲੋਕ ਸਭਾ ਚੋਣਾਂ ਵਿਚ ਪਾਰਟੀ ਦੇ ਨਿਰਾਸ਼ਾਜਨਕ ਪ੍ਰਦਰਸ਼ਨ 'ਤੇ ਦੁੱਖ ਜਤਾਇਆ। ਮਾਇਆਵਤੀ ਨੇ ਪਾਰਟੀ ਦੇ ਅਹੁਦਾ ਅਧਿਕਾਰੀਆਂ ਨੂੰ 'ਗਠਜੋੜ' 'ਤੇ ਨਿਰਭਰ ਰਹਿਣ ਦੀ ਬਜਾਏ ਆਪਣਾ ਸੰਗਠਨ ਮਜ਼ਬੂਤ ਕਰਨ ਦਾ ਨਿਰਦੇਸ਼ ਦਿੱਤਾ ਹੈ। ਮਾਇਆਵਤੀ ਨਾਖੁਸ਼ ਨਜ਼ਰ ਆਈ, ਕਿਉਂਕਿ ਜਿਸ ਤਰ੍ਹਾਂ ਨਾਲ ਗਠਜੋੜ ਦੇ ਜਿੱਤਣ ਦੀ ਉਨ੍ਹਾਂ ਨੂੰ ਉਮੀਦ ਸੀ। ਉਸ ਤਰ੍ਹਾਂ ਉਨ੍ਹਾਂ ਨੂੰ ਜਿੱਤ ਹਾਸਲ ਨਹੀਂ ਹੋਈ। ਚੋਣਾਂ ਤੋਂ ਬਾਅਦ ਮਹਾਗਠਜੋੜ ਵਿਚ ਦਰਾੜ ਆਉਣ ਲੱਗੀ ਹੈ। ਮਾਇਆਵਤੀ ਨੇ ਆਉਣ ਵਾਲੀਆਂ ਉੱਪ ਚੋਣਾਂ ਇਕੱਲੇ ਲੜਨ ਦਾ ਐਲਾਨ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਬਸਪਾ ਪ੍ਰਧਾਨ ਮਾਇਆਵਤੀ ਨੇ ਲੋਕ ਸਭਾ ਚੋਣਾਂ ਵਿਚ ਸਪਾ ਨਾਲ ਗਠਜੋੜ ਦੇ ਬਾਵਜੂਦ ਬਸਪਾ ਦੇ ਪੱਖ ਵਿਚ ਯਾਦਵ ਵੋਟ ਟਰਾਂਸਫਰ ਨਾ ਹੋਣ ਦੀ ਗੱਲ ਆਖੀ ਹੈ। 


ਲੋਕ ਸਭਾ ਚੋਣਾਂ 2019 'ਚ ਉੱਤਰ ਪ੍ਰਦੇਸ਼ ਤੋਂ 11 ਵਿਧਾਇਕਾਂ ਨੇ ਚੋਣਾਂ ਵਿਚ ਜਿੱਤ ਹਾਸਲ ਕੀਤੀ ਅਤੇ ਸੰਸਦ ਬਣੇ। ਇਨ੍ਹਾਂ ਦੀਆਂ ਖਾਲੀ ਸੀਟਾਂ 'ਤੇ 6 ਮਹੀਨੇ ਦੇ ਅੰਦਰ ਚੋਣਾਂ ਹੋਣਗੀਆਂ। ਇਨ੍ਹਾਂ 11 ਸੀਟਾਂ 'ਚ ਸਪਾ ਦੇ ਇਕ ਅਤੇ ਬਸਪਾ ਦੇ ਇਕ ਵਿਧਾਇਕ ਜਿੱਤ ਕੇ ਸੰਸਦ ਪਹੁੰਚੇ ਹਨ। ਸੂਤਰਾਂ ਮੁਤਾਬਕ ਮਾਇਆਵਤੀ ਦੇ ਤਿੱਖੇ ਤੇਵਰ ਤੋਂ ਬਾਅਦ ਇਹ ਸੰਕੇਤ ਮਿਲਣ ਲੱਗੇ ਹਨ ਕਿ ਜਲਦੀ ਹੀ ਸੂਬੇ ਵਿਚ ਸਪਾ ਅਤੇ ਬਸਪਾ ਗਠਜੋੜ ਟੁੱਟ ਜਾਵੇਗਾ। ਸਮੀਖਿਆ ਬੈਠਕ ਵਿਚ ਮਾਇਆਵਤੀ ਗਠਜੋੜ ਤੋਂ ਨਾਖੁਸ਼ ਨਜ਼ਰ ਆਈ।


Related News