ਮਾਇਆ ਨੇ ਯੋਗੀ ''ਤੇ ਲਗਾਇਆ ਕਮਿਸ਼ਨ ਦੀ ਪਾਬੰਦੀ ਦੀ ਉਲੰਘਣਾ ਦਾ ਦੋਸ਼

Thursday, Apr 18, 2019 - 10:01 AM (IST)

ਲਖਨਊ— ਬਸਪਾ ਸੁਪਰੀਮੋ ਮਾਇਆਵਤੀ ਨੇ ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ 'ਤੇ ਚੋਣ ਕਮਿਸ਼ਨ ਦੀ ਪਾਬੰਦੀ ਦੀ ਖੁੱਲ੍ਹੀ ਉਲੰਘਣਾ ਕਰਨ ਦਾ ਦੋਸ਼ ਲਗਾਉਂਦੇ ਹੋਏ ਇਸ ਲਈ ਕਮਿਸ਼ਨ 'ਤੇ ਸਵਾਲ ਚੁੱਕੇ। ਮਾਇਆਵਤੀ ਨੇ ਟਵੀਟ ਕੀਤਾ,''ਚੋਣ ਕਮਿਸ਼ਨ ਦੀ ਪਾਬੰਦੀ ਦੀ ਖੁੱਲ੍ਹੀ ਉਲੰਘਣਾ ਕਰ ਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਸ਼ਹਿਰ-ਸ਼ਹਿਰ ਅਤੇ ਮੰਦਰਾਂ 'ਚ ਜਾ ਕੇ ਅਤੇ ਦਲਿਤ ਦੇ ਘਰ ਬਾਹਰ ਦਾ ਖਾਣਾ ਖਾਣ ਆਦਿ ਦਾ ਡਰਾਮਾ ਕਰ ਕੇ ਅਤੇ ਉਸ ਨੂੰ ਮੀਡੀਆ 'ਚ ਪ੍ਰਚਾਰਿਤ-ਪ੍ਰਸਾਰਿਤ ਕਰਵਾ ਕੇ ਚੋਣਾਵੀ ਲਾਭ ਲੈਣ ਦੀ ਗਲਤ ਕੋਸ਼ਿਸ਼ ਲਗਾਤਾਰ ਕਰ ਰਹੇ ਹਨ ਪਰ ਕਮਿਸ਼ਨ ਉਨ੍ਹਾਂ ਦੇ ਪ੍ਰਤੀ ਮੇਹਰਬਾਨ ਹੈ, ਕਿਉਂ?'' ਉਨ੍ਹਾਂ ਨੇ ਕਿਹਾ,''ਜੇਕਰ ਅਜਿਹਾ ਹੀ ਭੇਦਭਾਵ ਅਤੇ ਭਾਜਪਾ ਨੇਤਾਵਾਂ ਦੇ ਪ੍ਰਤੀ ਚੋਣ ਕਮਿਸ਼ਨ ਦੀ ਅਣਦੇਖੀ ਅਤੇ ਗਲਤ ਮੇਹਰਬਾਨੀ ਜਾਰੀ ਰਹੇਗੀ ਤਾਂ ਫਿਰ ਇਨ੍ਹਾਂ ਚੋਣਾਂ ਦਾ ਆਜ਼ਾਦ ਅਤੇ ਨਿਰਪੱਖ ਹੋਣਾ ਅਸੰਭਵ ਹੈ। ਇਨ੍ਹਾਂ ਮਾਮਲਿਆਂ 'ਚ ਜਨਤਾ ਦੀ ਬੇਚੈਨੀ ਦਾ ਹੱਲ ਕਿਵੇਂ ਹੋਵੇਗਾ? ਭਾਜਪਾ ਲੀਡਰਸ਼ਿਪ ਅੱਜ ਵੀ ਉਸੇ ਤਰ੍ਹਾਂ ਦੀ ਮਨਮਾਨੀ ਕਰਨ 'ਤੇ ਲੱਗਾ ਹੈ, ਜਿਵੇਂ ਉਹ ਹੁਣ ਤੱਕ ਕਰਦਾ ਆਇਆ ਹੈ, ਕਿਉਂ?''PunjabKesariਸ਼ੁੱਕਰਵਾਰ ਨੂੰ ਖਤਮ ਹੋਵੇਗੀ ਪਾਬੰਦੀ ਦੀ ਮਿਆਦ
ਦੱਸਣਯੋਗ ਹੈ ਕਿ 'ਅਲੀ-ਬਜਰੰਗ ਬਲੀ' ਵਾਲੀ ਟਿੱਪਣੀ ਕਰਨ 'ਤੇ ਚੋਣ ਕਮਿਸ਼ਨ ਨੇ ਯੋਗੀ 'ਤੇ 16 ਅਪ੍ਰੈਲ ਸਵੇਰ 6 ਵਜੇ ਤੋਂ ਅਗਲੇ 72 ਘੰਟੇ ਤੱਕ ਕਿਸੇ ਵੀ ਚੋਣ ਸੰਬੰਧੀ ਗਤੀਵਿਧੀ 'ਚ ਹਿੱਸਾ ਲੈਣ 'ਤੇ ਪਾਬੰਦੀ ਲੱਗਾ ਦਿੱਤੀ ਸੀ। ਯੋਗੀ ਨੇ ਬੁੱਧਵਾਰ 'ਚ ਇਕ ਦਲਿਤ ਵਿਅਕਤੀ ਦੇ ਘਰ 'ਚ ਭੋਜਨ ਕੀਤਾ ਸੀ। ਉਸ ਤੋਂ ਬਾਅਦ ਉਹ ਬਲਰਾਮਪੁਰ ਪੁੱਜੇ ਅਤੇ ਮਾਂ ਪਾਟੇਸ਼ਵਰੀ ਦੇਵੀ ਦੇ ਦਰਸ਼ਨ ਕਰਨ ਤੋਂ ਇਲਾਵਾ ਪਾਰਟੀ ਵਰਕਰਾਂ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਦੇ ਇਸ ਪ੍ਰੋਗਰਾਮ ਨੂੰ ਮੀਡੀਆ 'ਚ ਪ੍ਰਮੁੱਖਤਾ ਨਾਲ ਪ੍ਰਸਾਰਿਤ ਵੀ ਕੀਤਾ ਗਿਆ ਸੀ। ਯੋਗੀ 'ਤੇ ਪਾਬੰਦੀ ਦੀ ਮਿਆਦ ਸ਼ੁੱਕਰਵਾਰ ਨੂੰ ਖਤਮ ਹੋਵੇਗੀ। ਇਸ ਦਰਮਿਆਨ ਯੋਗੀ ਦੇ ਮੀਡੀਆ ਸਲਾਹਕਾਰ ਨੇ ਮਾਇਆਵਤੀ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ,''ਕਿਸੇ ਦੇ ਵਿਅਕਤੀਗਤ ਸੱਦੇ 'ਤੇ ਉਸ ਘਰ ਭੋਜਨ ਕਰਨਾ, ਵਿਅਕਤੀਗਤ ਆਸਥਾ ਦੇ ਅਧੀਨ ਪੂਜਾ ਕਰਨਾ ਕਮਿਸ਼ਨ ਦੇ ਨਿਰਦੇਸ਼ਾਂ ਦੀ ਉਲੰਘਣਾ ਕਿਵੇਂ ਹੋ ਸਕਦੀ ਹੈ? ਲਿਖਿਆ ਹੋਇਆ ਭਾਸ਼ਣ ਪੜ੍ਹਦੇ ਹੋ ਤਾਂ ਕਮਿਸ਼ਨ ਦੇ ਆਦੇਸ਼ ਦੀ ਕਾਪੀ ਵੀ ਪੜ੍ਹੋ।'' ਮਾਇਆਵਤੀ ਨੇ ਇਕ ਹੋਰ ਟਵੀਟ 'ਚ ਕਿਹਾ ਕਿ ਅੱਜ ਦੂਜੇ ਪੜ੍ਹਾਅ ਦੀ ਵੋਟਿੰਗ ਹੈ ਅਤੇ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸੇ ਤਰ੍ਹਾਂ ਘਬਰਾਏ ਲੱਗਦੇ ਹਨ, ਜਿਵੇਂ ਪਿਛਲੀਆਂ ਲੋਕ ਸਭਾ ਚੋਣਾਂ 'ਚ ਹਾਰ ਦੇ ਡਰ ਕਾਰਨ ਕਾਂਗਰਸ ਪਰੇਸ਼ਾਨ ਸੀ। ਇਸ ਦਾ ਅਸਲੀ ਕਾਰਨ ਸਾਰੇ ਸਮਾਜ ਦੇ ਗਰੀਬਾਂ, ਮਜ਼ਦੂਰਾਂ ਅਤੇ ਕਿਸਾਨਾਂ ਦੇ ਨਾਲ-ਨਾਲ ਉਨ੍ਹਾਂ ਦੀ ਦਲਿਤ, ਪਿਛੜਾ ਤੇ ਮੁਸਲਿਮ ਵਿਰੋਧੀ ਛੋਟੀ ਸੋਚ ਅਤੇ ਕਰਮ ਹਨ।PunjabKesari


DIsha

Content Editor

Related News