ਮਾਇਆਵਤੀ ਨੇ ਅਸਤੀਫੇ ਤੋਂ ਬਾਅਦ ਪਾਰਟੀ ਨੇਤਾਵਾਂ ਦੀ ਬੁਲਾਈ ਬੈਠਕ

07/21/2017 8:03:52 PM

ਲਖਨਊ—ਬਸਪਾ ਸੁਪਰੀਮੋ ਮਾਇਆਵਤੀ ਨੇ ਰਾਜ ਸਭਾ ਤੋਂ ਅਸਤੀਫਾ ਦੇਣ ਤੋਂ ਬਾਅਦ ਅੱਗੇ ਦੀ ਰਣਨੀਤੀ ਤੈਅ ਕਰਨ ਲਈ 23 ਜੁਲਾਈ ਨੂੰ ਦਿੱਲੀ ਦੇ ਜੰਤਰ ਮੰਤਰ 'ਤੇ ਪਾਰਟੀ ਨੇਤਾਵਾਂ ਦੀ ਬੈਠਕ ਬੁਲਾਈ ਹੈ। ਦਲਿਤਾਂ ਦੇ ਮੁੱਦੇ 'ਤੇ ਰਾਜ ਸਭਾ 'ਚ ਗੱਲ ਰੱਖਣ ਦਾ ਮੌਕਾ ਨਾ ਮਿਲਣ ਤੋਂ ਨਾਰਾਜ਼ ਬਸਪਾ ਮੁੱਖੀ ਨੇ ਪਿਛਲੇ ਦਿਨੋਂ  ਆਪਣੀ ਅਹੁਦੇਦਾਰੀ ਤੋਂ ਅਸਤੀਫਾ ਦੇ ਦਿੱਤਾ ਸੀ। ਕਲ ਅਸਤੀਫਾ ਸਵੀਕਾਰ ਹੋਣ ਤੋਂ ਬਾਅਦ ਮਾਇਆਵਤੀ ਨੇ ਦਿੱਲੀ 'ਚ ਹੀ ਐਤਵਾਰ ਨੂੰ ਉੱਤਰ ਪ੍ਰਦੇਸ਼ ਨਾਲ ਹੀ ਦੂਜੇ ਸੂਬਿਆਂ ਦੇ ਪ੍ਰਮੁੱਖ ਅਹੁਦੇਦਾਰਾਂ ਦੀ ਬੈਠਕ ਬੁਲਾਈ ਹੈ।
ਮਾਇਆਵਤੀ ਦਾ ਅਸਤੀਫਾ ਪਿੰਡ-ਪਿੰਡ ਪਹੁੰਚਾਉਣ ਦੀ ਤਿਆਰੀ
ਸੂਤਰਾਂ ਦਾ ਕਹਿਣਾ ਹੈ ਕਿ ਦਲਿਤਾਂ ਦੇ ਮੁੱਦੇ 'ਤੇ ਬਸਪਾ ਮੁੱਖੀ ਵਲੋਂ ਅਸਤੀਫਾ ਦੇਣ ਦੀ ਗੱਲ ਨੂੰ ਹੁਣ ਪਿੰਡ-ਪਿੰਡ ਤਕ ਪਹੁੰਚਾਉਣ ਦੀ ਤਿਆਰੀ ਹੈ। ਬਸਪਾ ਮੁੱਖੀ ਨੇ ਰਾਜ ਸਭਾ ਨੂੰ ਜੋ ਬੋਲਿਆ ਉਸ ਨੂੰ ਸੋਸ਼ਲ ਮੀਡੀਆ ਆਦਿ 'ਤੇ ਵੀਡੀਓ ਰਾਹੀ ਦਲਿਤਾਂ ਵਿਚਾਲੇ ਪਹੁੰਚ ਕੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਹੈ ਕਿ ਮਾਇਆਵਤੀ ਹੀ ਉਨ੍ਹਾਂ ਦੀ ਸੱਚੀ ਹਮਦਰਦ ਹੈ। ਦਲਿਤਾਂ ਦੀ ਲੜਾਈ ਲੜਨ ਲਈ ਬਸਪਾ ਮੁੱਖੀ ਨੇ ਆਪਣੇ ਅਹੁਦੇ ਦੀ ਪਰਵਾਹ ਨਹੀਂ ਕੀਤੀ।
ਮਾਇਆਵਤੀ ਦੇ ਅਸਤੀਫੇ ਨਾਲ ਰਾਜਨੀਤੀ ਦਾ ਮਾਹੌਲ ਗਰਮ
ਬਸਪਾ ਦੀ ਸੁਪਰੀਮੋ ਮਾਇਆਵਤੀ ਨੇ ਪਿਛਲੇ ਮੰਗਲਵਾਰ ਨੂੰ ਰਾਜ ਸਭਾ ਤੋਂ ਆਪਣਾ ਅਸਤੀਫਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਦੇਸ਼ ਦੀ ਰਾਜਨੀਤੀ ਦਾ ਮਾਹੌਲ ਅਚਾਨਕ ਗਰਮ ਹੋ ਗਿਆ ਸੀ। ਬਸਪਾ ਸੁਪਰੀਮੋ ਮਾਇਆਵਤੀ ਨੇ ਇਹ ਦੋਸ਼ ਲਗਾਇਆ ਸੀ ਕਿ ਸਹਾਰਨਪੁਰ ਮੁੱਦੇ 'ਤੇ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਗਿਆ, ਉਨ੍ਹਾਂ ਨੂੰ ਜ਼ਬਰਦਸਤੀ ਚੁੱਪ ਕਰਵਾਇਆ ਗਿਆ। ਇਸ ਦੇ ਨਾਲ ਹੀ ਬਸਪਾ ਸੁਪਰੀਮੋ ਮਾਇਆਵਤੀ ਨੇ ਭਾਜਪਾ ਸਰਕਾਰ ਵੀ ਹਮਲਾ ਬੋਲਿਆ ਸੀ। ਮਾਇਆਵਤੀ ਨੇ ਦੋਸ਼ ਲਗਾਇਆ ਸੀ ਕਿ ਭਾਜਪਾ ਸਰਕਾਰ ਦੇ ਕਾਰਜਕਾਲ 'ਚ ਦੇਸ਼ 'ਚ ਦਲਿਤਾਂ, ਗਰੀਬਾਂ 'ਤੇ ਅੱਤਿਆਚਾਰ ਵਧਿਆ ਹੈ।ਇਸ ਦੇ ਨਾਲ ਹੀ ਮਾਇਆਵਤੀ ਨੇ ਸਹਾਰਨਪੁਰ ਦਾ ਮੁੱਦਾ ਰਾਜ ਸਭਾ 'ਚ ਚੁੱਕਿਆ।


Related News