ਸੀਲਿੰਗ ਨੂੰ ਲੈ ਕੇ ਮਾਇਆ ਪੁਰੀ 'ਚ ਹੱਲਾ, ਸਿੱਖ ਵੀ ਕੀਤੇ ਟਾਰਗੇਟ

04/13/2019 5:18:06 PM

ਨਵੀਂ ਦਿੱਲੀ-ਅੱਜ ਦਿੱਲੀ ਦੇ ਮਾਇਆਪੁਰ 'ਚ ਸੀਲਿੰਗ ਕਰਨ ਪਹੁੰਚੀ ਟੀਮ ਨੂੰ ਲੋਕਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਜਬਰਦਸਤ ਬਵਾਲ ਕਰ ਕੇ ਭੰਨ-ਤੋੜ ਵੀ ਕੀਤੀ। ਪੁਲਸ ਟੀਮ ਨੇ ਸਥਿਤੀ 'ਤੇ ਕਾਬੂ ਪਾਉਣ ਲਈ ਲੋਕਾਂ 'ਤੇ ਲਾਠੀਚਾਰਜ ਵੀ ਕੀਤਾ, ਜਿਸ ਕਾਰਨ ਕੁਝ ਲੋਕ ਜ਼ਖਮੀ ਹੋ ਗਏ। ਰਿਪੋਰਟ ਮੁਤਾਬਕ ਦਿੱਲੀ ਦੀ ਸਭ ਤੋਂ ਵੱਡੀ ਕਬਾੜ ਮਾਰਕੀਟ 'ਚ ਅੱਜ ਭਾਵ ਸ਼ਨੀਵਾਰ ਨੂੰ ਸਵੇਰੇ ਸੀਲਿੰਗ ਕਰਨ ਲਈ ਐੱਨ. ਜੀ. ਟੀ. ਟੀਮ ਦੇ ਆਰਡਰ 'ਤੇ ਐੱਮ. ਸੀ. ਡੀ. ਦੇ ਕਰਮਚਾਰੀ 850 ਫੈਕਟਰੀਆਂ ਨੂੰ ਸੀਲ ਕਰਨ ਲਈ ਪਹੁੰਚੇ। ਹੰਗਾਮੇ ਦੀ ਸਥਿਤੀ ਦੇਖਦੇ ਹੋਏ ਸੀਲਿੰਗ ਟੀਮ ਦੇ ਨਾਲ ਦਿੱਲੀ ਪੁਲਸ ਅਤੇ ਫੋਰਸ ਤੋਂ ਇਲਾਵਾ ਸੀ. ਆਰ. ਪੀ. ਐੱਫ. ਅਤੇ ਆਈ. ਟੀ. ਬੀ. ਪੀ ਦੇ ਜਵਾਨ ਵੀ ਮਾਰਕੀਟ 'ਚ ਪਹੁੰਚੇ।

 

ਸੀਲਿੰਗ ਦੀ ਟੀਮ ਨੇ ਪ੍ਰਦੂਸ਼ਣ ਫੈਲਾਉਣ ਵਾਲੀ ਫੈਕਟਰੀ 'ਤੇ ਸੀਲਿੰਗ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਮਾਰਕੀਟ 'ਚ ਤਣਾਅ ਵਾਲੀ ਸਥਿਤੀ ਬਣੀ ਹੋਈ ਸੀ। ਪਤਾ ਲੱਗਿਆ ਹੈ ਕਿ ਐੱਨ. ਜੀ. ਟੀ. ਦੇ ਆਦੇਸ਼ 'ਤੇ ਸੀਲਿੰਗ ਦੀ ਇਹ ਕਾਰਵਾਈ ਕੀਤੀ ਜਾ ਰਹੀ ਹੈ। ਪਿਛਲੇ ਦਿਨੀ ਐਨ. ਜੀ. ਟੀ. ਦੇ ਆਦੇਸ 'ਤੇ ਐੱਸ. ਟੀ. ਐੱਫ. ਦੀ ਟੀਮ ਬਣਾਈ ਗਈ ਸੀ। ਐੱਸ. ਟੀ. ਐੱਫ. ਦੀ ਟੀਮ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ, ਐੱਮ. ਸੀ. ਡੀ, ਦਿੱਲੀ ਪੁਲਸ, ਐੱਸ. ਡੀ. ਐੱਮ ਆਦਿ ਸ਼ਾਮਲ ਸਸਨ। ਇਨ੍ਹਾਂ ਲੋਕਾਂ ਨੇ ਮਾਰਕੀਟ ਦਾ ਨਿਰੀਖਣ ਕਰਕੇ ਫਿਰ ਅੱਗੇ ਦੀ ਰਿਪੋਰਟ ਦਿੱਤੀ ਸੀ। ਉਸ ਰਿਪੋਰਟ ਦੇ ਆਧਾਰ 'ਤੇ ਇਹ ਕਾਰਵਾਈ ਸ਼ੁਰੂ ਕੀਤੀ ਗਈ ਸੀ।

ਇਸ ਮੌਕੇ 'ਤੇ ਹਰਿਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਸਿੰਘ ਵੀ ਪਹੁੰਚੇ। ਉਨ੍ਹਾਂ ਨੇ ਇਸ ਘਟਨਾ ਦੀ ਨਿੰਦਿਆ ਕਰਦੇ ਹੋਏ ਕਿਹਾ ਕਿ ਅੱਜ ਵਿਸਾਖੀ ਵਾਲੇ ਦਿਨ ਮਾਇਆਪੁਰੀ ਨੂੰ ਜਲ੍ਹਿਆਵਾਲਾ ਬਾਗ ਬਣਾ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਰਾਹੀਂ ਇਸ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮਾਇਆਪੁਰੀ 'ਚ ਕਬਾੜ ਫੈਕਟਰੀਆਂ ਨੂੰ ਸੀਲਿੰਗ ਕਰਨ ਦੌਰਾਨ ਪੁਲਸ ਵੱਲੋਂ ਵਪਾਰੀਆਂ ਪ੍ਰਤੀ ਅਪਣਾਇਆ ਗਿਆ ਵਿਵਹਾਰ ਬੇਹੱਦ ਨਿੰਦਣਯੋਗ ਹੈ। 

 

 


Iqbalkaur

Content Editor

Related News