ਗਲਤ ਢੰਗ ਨਾਲ ਲਾਭ ਕਮਾਉਣ ਦੇ ਮਾਮਲੇ ’ਚ ਮੈਕਸ ਹਾਈਟਸ ਦੇ ਡਾਇਰੈਕਟਰ ਨੂੰ ਜੁਰਮਾਨਾ
Tuesday, Sep 23, 2025 - 12:05 AM (IST)

ਮੁੰਬਈ- ਪੂੰਜੀ ਬਾਜ਼ਾਰ ਰੈਗੂਲੇਟਰ ਸੇਬੀ ਨੇ ਗਲਤ ਢੰਗ ਨਾਲ ਸ਼ੇਅਰ ਦੀਆਂ ਕੀਮਤਾਂ ਵਧਾ ਕੇ ਲਾਭ ਕਮਾਉਣ ਦੇ ਮਾਮਲੇ ’ਚ ਮੈਕਸ ਹਾਈਟਸ ਇਨਫ੍ਰਾਸਟਰੱਕਚਰ ਦੇ ਇਕ ਸੁਤੰਤਰ ਡਾਇਰੈਕਟਰ ਅਤੇ 6 ਹੋਰਾਂ ’ਤੇ 10 ਲੱਖ ਰੁਪਏ ਦਾ ਸਾਂਝਾ ਜੁਰਮਾਨਾ ਲਾਇਆ ਹੈ।
ਸੇਬੀ ਨੇ ਜਾਰੀ ਹੁਕਮ ’ਚ ਕਿਹਾ ਕਿ ਮੈਕਸ ਹਾਈਟਸ ਦੇ ਸੁਤੰਤਰ ਡਾਇਰੈਕਟਰ ਸ਼ੁਭਮ ਮਿੱਤਲ ਅਤੇ ਅਪਰਾਧ ’ਚ ਉਸ ਦਾ ਸਾਥ ਦੇਣ ਵਾਲੇ ਗੌਰਵ ਨਾਰੰਗ, ਰੇਖਾ ਨਾਰੰਗ, ਤਿਲਕ ਰਾਜ, ਸਕਾਈਲਾਰਜ ਰੀਅਲਕਾਨ, ਬਿਗਸੀ ਟ੍ਰੇਡਿੰਗ ਕੰਪਨੀ ਅਤੇ ਜਗਤਰਾਣੀ ਟ੍ਰੇਡਰਜ਼ ਮਿਲ ਕੇ 10 ਲੱਖ ਰੁਪਏ ਦਾ ਜੁਰਮਾਨਾ ਅਦਾ ਕਰਨਗੇ।
ਰੈਗੂਲੇਟਰ ਨੇ ਸੁਪਰਫਾਸਟ ਮੀਡੀਆ ਪ੍ਰਾਈਵੇਟ ਲਿਮਟਿਡ ’ਤੇ ਕੋਈ ਜੁਰਮਾਨਾ ਨਹੀਂ ਲਾਇਆ ਹੈ। ਦੋਸ਼ ਇਹ ਸੀ ਕਿ ਸ਼੍ਰੀ ਮਿੱਤਲ ਨੇ ਹੋਰ ਮੁਲਜ਼ਮਾਂ ਨਾਲ ਮਿਲ ਕੇ ਕੰਪਨੀ ਦੇ ਸਟਾਕ ਵੰਡ ਦਾ ਪ੍ਰਸਤਾਵ ਰੱਖਿਆ ਸੀ, ਜਿਸ ਨੂੰ ਡਾਇਰੈਕਟਰ ਬੋਰਡ ਨੇ ਮਨਜ਼ੂਰੀ ਦੇ ਦਿੱਤੀ ਸੀ ਪਰ ਬਾਅਦ ਵਿਚ ਸ਼ੇਅਰਧਾਰਕਾਂ ਵੱਲੋਂ ਇਸ ਨੂੰ ਰੱਦ ਕਰ ਦਿੱਤਾ ਗਿਆ।