ਨਰਾਤਿਆਂ ਦੇ ਪਹਿਲੇ ਦਿਨ ਮਾਂ ਵੈਸ਼ਣੋ ਦੇਵੀ ਦੇ ਦਰਬਾਰ ’ਚ 20,000 ਸ਼ਰਧਾਲੂਆਂ ਨੇ ਟੇਕਿਆ ਮੱਥਾ
Friday, Oct 08, 2021 - 08:45 AM (IST)
ਕਟੜਾ (ਅਮਿਤ) - ਸ਼ਰਾਧ ਨਰਾਤਿਆਂ ਦੇ ਪਹਿਲੇ ਦਿਨ ਮਾਂ ਵੈਸ਼ਣੋ ਦੇਵੀ ਦੇ ਦਰਬਾਰ ਵਿੱਚ ਮੱਥਾ ਟੇਕਣ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਉਛਾਲ ਦੇਖਣ ਨੂੰ ਮਿਲਿਆ ਹੈ। ਉਥੇ ਹੀ ਸ਼ਰਧਾਲੂ ਆਪਣੇ ਪਰਿਵਾਰ ਸਮੇਤ ਮਾਤਾ ਰਾਣੀ ਦੇ ਦਰਸ਼ਨਾਂ ਲਈ ਪੁੱਜੇ। ਭਵਨ ’ਤੇ ਸ਼ਰਧਾਲੂਆਂ ਦੀ ਆਮਦ ’ਤੇ ਸ਼੍ਰਾਈਨ ਬੋਰਡ ਪ੍ਰਸ਼ਾਸਨ ਵਲੋਂ ਕੀਤੀ ਗਈ ਸਜਾਵਟ ਵੀ ਮੁੱਖ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ। ਇਸ ਸਜਾਵਟ ਵਿਚ ਕੈਨੇਡਾ ਅਤੇ ਆਸਟ੍ਰੇਲੀਆ ਦੇ ਫੂਲਾਂ ਦੀ ਭੂਮਿਕਾ ਵੀ ਕਾਫ਼ੀ ਅਹਿਮ ਹੈ। ਇਨ੍ਹਾਂ ਫੂਲਾਂ ਦੀ ਮੰਦ-ਮੰਦ ਖੁਸ਼ਬੋ ਸਮੁੱਚੇ ਭਵਨ ਖੇਤਰ ਦੇ ਵਾਤਾਵਰਣ ਨੂੰ ਭਗਤੀਮਈ ਕਰ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - ਰਾਜਾਸਾਂਸੀ ’ਚ ਵੱਡੀ ਵਾਰਦਾਤ: ਸ਼ਰਾਬੀ ਪਿਓ ਨੇ ਤਲਵਾਰ ਨਾਲ ਵੱਢ ਦਿੱਤਾ ਪੁੱਤਰ, ਹੈਰਾਨ ਕਰ ਦੇਵੇਗੀ ਵਜ੍ਹਾ
ਰਜਿਸਟ੍ਰੇਸ਼ਨ ਰੂਮ ਤੋਂ ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਪਹਿਲੇ ਨਰਾਤੇ ਨੂੰ ਦੇਰ ਸ਼ਾਮ ਤੱਕ 20 ਹਜ਼ਾਰ ਸ਼ਰਧਾਲੂਆਂ ਵਲੋਂ ਯਾਤਰਾ ਪਰਚੀ ਲੈ ਕੇ ਵੈਸ਼ਣੋ ਦੇਵੀ ਭਵਨ ਵੱਲ ਪ੍ਰਸਥਾਨ ਕਰ ਲਿਆ ਗਿਆ ਸੀ। ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਯਾਤਰਾ ਵਿਚ ਗਿਰਾਵਟ ਦਰਜ ਕੀਤੀ ਜਾ ਰਹੀ ਸੀ ਪਰ ਸ਼ਰਾਧ ਨਰਾਤਿਆਂ ਵਿਚ ਮਾਤਾ ਰਾਣੀ ਦੀ ਵਿਸ਼ੇਸ਼ ਕ੍ਰਿਪਾ ਪ੍ਰਾਪਤ ਕਰਨ ਲਈ ਵੱਡੀ ਗਿਣਤੀ ਵਿਚ ਸ਼ਰਧਾਲੂ ਪੁੱਜ ਸਕਦੇ ਹਨ।
ਪੜ੍ਹੋ ਇਹ ਵੀ ਖ਼ਬਰ - ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ,ਅੰਮ੍ਰਿਤਸਰ ਤੋਂ ਜੰਮੂ ਲਈ 10 ਅਕਤੂਬਰ ਤੋਂ ਸ਼ੁਰੂ ਹੋਵੇਗੀ ਫਲਾਈਟ