ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ 2021 ਤੋਂ ਨਹੀਂ ਝੱਲਣੀ ਪਵੇਗੀ ਇਹ ਪਰੇਸ਼ਾਨੀ

12/02/2019 2:10:28 PM

ਜੰਮੂ— ਮਾਤਾ ਵੈਸ਼ਨੋ ਦੇਵੀ ਯਾਤਰੀਆਂ ਨੂੰ ਪਹਾੜਾਂ ਤੋਂ ਡਿੱਗਣ ਵਾਲੇ ਪੱਥਰਾਂ ਤੋਂ ਬਚਾਉਣ ਲਈ ਸਾਲ 2021 ਤੱਕ ਪੂਰੇ ਯਾਤਰਾ ਮਾਰਗ ਨੂੰ ਸ਼ੈੱਡ ਨਾਲ ਢੱਕ ਦਿੱਤਾ ਜਾਵੇਗਾ। ਫਿਲਹਾਲ 7 ਕਿਲੋਮੀਟਰ ਯਾਤਰਾ ਮਾਰਗ ਹੀ ਬਾਕੀ ਬਚਿਆ ਹੈ, ਜਿਸ ਨੂੰ ਸ਼ੈੱਡ ਨਾਲ ਢੱਕਣਾ ਬਾਕੀ ਹੈ। ਆਫ਼ਤ ਪ੍ਰਬੰਧਨ ਨਾਲ ਨਜਿੱਠਣ ਲਈ ਤਿਆਰ ਹੋ ਰਹੇ ਕਰਮਚਾਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਸੀ.ਈ.ਓ. ਸਿਮਰਨਦੀਪ ਸਿੰਘ ਨੇ ਕਿਹਾ ਹੈ ਕਿ ਯਾਤਰੀਆਂ ਦੀ ਸੁਰੱਖਿਆ ਲਈ ਬੋਰਡ ਦੇ ਕਰਮਚਾਰੀਆਂ ਨੂੰ ਆਫ਼ਤ ਪ੍ਰਬੰਧਨ ਨੂੰ ਟਰੇਨਿੰਗ ਦੇ ਕੇ ਤਿਆਰ ਕੀਤਾ ਜਾ ਰਿਹਾ ਹੈ। ਸ਼ਰਾਈਨ ਬੋਰਡ ਕੋਲ ਆਪਣਾ ਆਫ਼ਤ ਪ੍ਰਬੰਧਨ ਢਾਂਚਾ ਹੈ। ਇਸੇ ਰਾਹੀਂ ਉਹ ਪ੍ਰਭਾਵੀ ਕਦਮ ਚੁੱਕਦਾ ਹੈ।

ਚੱਟਾਨਾਂ ਦੀ ਹੱਲਚੱਲ ਪਤਾ ਲਗੇਗੀ
ਪਿਛਲੇ 2 ਸਾਲਾਂ 'ਚ ਪੱਥਰ ਡਿੱਗਣ ਨਾਲ ਕਿਸੇ ਯਾਤਰੀ ਦੀ ਮੌਤ ਨਹੀਂ ਹੋਈ ਹੈ। ਚੱਟਾਨਾਂ ਮੂਵ ਕਰਦੀਆਂ ਰਹਿੰਦੀਆਂ ਹਨ, ਜਿਸ ਨਾਲ ਖਤਰਾ ਬਣਿਆ ਰਹਿੰਦਾ ਹੈ, ਕਿਉਂਕਿ ਉੱਥੇ ਕੁਝ ਖੇਤਰ ਸੰਵੇਦਨਸ਼ੀਲ ਹਨ, ਇਸ ਲਈ ਰਾਡਾਰ ਅਤੇ ਹੋਰ ਯੰਤਰਾਂ ਦੀ ਮਦਦ ਨਾਲ ਇਹ ਪਤਾ ਲਗਾਇਾ ਜਾਵੇਗਾ ਕਿ ਕੀ ਹੱਲਚੱਲ ਹੋ ਰਹੀ ਹੈ। ਇਸ ਨਾਲ ਅਸੀਂ ਪਹਿਲਾਂ ਹੀ ਅਲਰਟ ਕਰ ਸਕਦੇ ਹਾਂ।

ਯਾਤਰਾ ਦੇ ਹਨ 2 ਮਾਰਗ
ਜਲ ਸ਼ਕਤੀ ਅਤੇ ਆਫ਼ਤ ਪ੍ਰਬੰਧਨ 'ਤੇ 2 ਦਿਨਾਂ ਰੀਜਨਲ ਕਾਫਰੰਸ 'ਚ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਾਕਰੀ ਸਿਮਰਨਦੀਪ ਸਿੰਘ ਨੇ ਵੈਸ਼ਨੋ ਦੇਵੀ ਯਾਤਰਾ ਦੇ ਸਫ਼ਰ, ਸਹੂਲਤਾਂ ਅਤੇ ਚੁਣੌਤੀਆਂ ਬਾਰੇ ਦੱਸਿਆ। ਪਹਾੜਾਂ ਤੋਂ ਡਿੱਗਣ ਵਾਲੇ ਪੱਥਰਾਂ ਨੂੰ ਰੋਕਣ ਲਈ ਸ਼ੈੱਡ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਯਾਤਰਾ ਦੇ 2 ਮਾਰਗ ਹਨ। ਇਕ 13 ਕਿਲੋਮੀਟਰ ਹੈ ਅਤੇ ਦੂਜਾ 11 ਕਿਲੋਮੀਟਰ ਹੈ। ਬੋਰਡ ਨੇ ਕੁੱਲ 24 ਕਿਲੋਮੀਟਰ ਦੇ ਖੇਤਰ 'ਚ 17 ਕਿਲੋਮੀਟਰ ਮਾਰਗ ਨੂੰ ਸ਼ੈੱਡ ਨਾਲ ਕਵਰ ਕਰ ਦਿੱਤਾ ਹੈ। ਸਿਰਫ਼ 7 ਕਿਲੋਮੀਟਰ ਖੇਤਰ ਹੀ ਬਾਕੀ ਬਚਿਆ ਹੈ। ਸਾਲ 2021 ਤੱਕ ਪੂਰੇ ਖੇਤਰ 'ਚ ਸ਼ੈੱਡ ਨਾਲ ਕਵਰ ਕਰ ਲਿਆ ਜਾਵੇਗਾ। ਜੋ ਸ਼ੈੱਡ ਲਗਾਏ ਹਨ, ਉਨ੍ਹਾਂ 'ਚ ਸਪਰਿੰਗ ਐਕਸ਼ਨ ਹੁੰਦਾ ਹੈ। ਪੱਥਰ ਸ਼ੈੱਡ 'ਤੇ ਡਿੱਗਣ ਤੋਂ ਬਾਅਦ ਹੇਠਾਂ ਡਿੱਗ ਜਾਂਦੇ ਹਨ। ਇਸ ਨਾਲ ਯਾਤਰੀਆਂ ਦੀ ਸੁਰੱਖਿਆ ਹੁੰਦੀ ਹੈ।

1980 'ਚ ਸ਼ਰਧਾਲੂਆਂ ਨੂੰ ਸੀ ਸਹੂਲਤਾਂ ਦੀ ਕਮੀ
ਸਿਮਰਨਦੀਪ ਨੇ ਕਿਹਾ ਕਿ ਯਾਤਰਾ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ 1980 ਤੋਂ ਪਹਿਲਾਂ ਪੂਰੀਆਂ ਸਹੂਲਤਾਂ ਹਾਸਲ ਨਹੀਂ ਹੁੰਦੀਆਂ ਸਨ। ਉਦੋਂ ਵਿਕਾਸ ਕੰਮ ਬਹੁਤ ਹੀ ਸੀਮਿਤ ਸਨ। ਯਾਤਰਾ ਮਾਰਗ ਨਹੀਂ ਬਣੇ ਸਨ, ਸਹੂਲਤਾਵਾਂ ਦੀ ਕਮੀ ਸੀ। ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦਾ ਗਠਨ ਹੋਣ ਤੋਂ ਬਾਅਦ ਸਹੂਲਤਾਂਵਾਂ ਦਾ ਸਫ਼ਰ ਸ਼ੁਰੂ ਹੋਇਆ, ਜਿਸ 'ਚ ਵਾਧਾ ਦਾ ਸਿਲਸਿਲਾ ਜਾਰੀ ਹੈ।


DIsha

Content Editor

Related News