ਮਾਤਾ ਚੰਦ ਕੌਰ ਕਤਲ ਕੇਸ : ਨਾਮਧਾਰੀ ਸੰਪਰਦਾ ਨੇ ਜੰਤਰ-ਮੰਤਰ ''ਤੇ ਕੀਤਾ ਧਰਨਾ ਪ੍ਰਦਰਸ਼ਨ

Thursday, Dec 12, 2019 - 02:15 PM (IST)

ਮਾਤਾ ਚੰਦ ਕੌਰ ਕਤਲ ਕੇਸ : ਨਾਮਧਾਰੀ ਸੰਪਰਦਾ ਨੇ ਜੰਤਰ-ਮੰਤਰ ''ਤੇ ਕੀਤਾ ਧਰਨਾ ਪ੍ਰਦਰਸ਼ਨ

ਨਵੀਂ ਦਿੱਲੀ (ਕਮਲ ਕਾਂਸਲ)—ਨਾਮਧਾਰੀ ਸੰਪਰਦਾ ਦੇ ਮੁਖੀ ਰਹੇ ਸਵ. ਜਗਜੀਤ ਸਿੰਘ ਜੀ ਦੀ ਧਰਮ ਮਾਤਾ ਚੰਦ ਕੌਰ ਦੇ ਕਤਲ ਕੇਸ ਨੂੰ ਲੈ ਕੇ ਨਾਮਧਾਰੀਆਂ ਨੇ ਅੱਜ ਭਾਵ ਵੀਰਵਾਰ ਨੂੰ ਜੰਤਰ-ਮੰਤਰ 'ਤੇ ਧਰਨਾ ਪ੍ਰਦਰਸ਼ਨ ਕੀਤਾ। ਕਾਤਲਾਂ ਦੀ ਅਜੇ ਤਕ ਗ੍ਰਿਫਤਾਰੀ ਨਾ ਹੋਣ ਤੋਂ ਉਹ ਨਾਰਾਜ਼ ਹਨ, ਜਿਸ ਦੇ ਰੋਸ ਵਜੋਂ ਨਾਮਧਾਰੀ ਸੰਪਰਦਾ ਦੇ ਲੋਕਾਂ ਨੇ ਧਰਨਾ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਦੋਸ਼ੀਆਂ ਦੀ ਛੇਤੀ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਅਣਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਕੀਤੇ ਜਾਣਗੇ। ਨਾਮਧਾਰੀਆਂ ਨੇ ਇਸ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਇਕ ਚਿੱਠੀ ਲਿਖੀ ਹੈ।

ਕੀ ਹੈ ਪੂਰਾ ਮਾਮਲਾ—
ਇੱਥੇ ਦੱਸ ਦੇਈਏ ਕਿ ਮਾਤਾ ਚੰਦ ਕੌਰ ਦਾ 4 ਅਪ੍ਰੈਲ 2016 ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮਾਤਾ ਜੀ ਸ੍ਰੀ ਭੈਣੀ ਸਾਹਿਬ ਵਿਖੇ ਆਪਣੇ ਡਰਾਈਵਰ ਨਾਲ ਸਕੂਲ ਦਾ ਦੌਰਾ ਕਰ ਕੇ ਵਾਪਸ ਪਰਤ ਰਹੇ ਸਨ, ਜਿੱਥੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਮੱਥਾ ਟੇਕਣ ਦੇ ਬਹਾਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਸੀ। ਪੁਲਸ ਨੇ ਇਸ ਮਾਮਲੇ ਨੂੰ ਲੈ ਕੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ. ਆਈ. ਟੀ.) ਦਾ ਗਠਨ ਕੀਤਾ ਸੀ ਪਰ ਅਜੇ ਤਕ ਦੋਸ਼ੀਆਂ ਤਕ ਨਹੀਂ ਪੁੱਜ ਸਕੀ। ਓਧਰ ਪੰਜਾਬ ਸਰਕਾਰ ਵਲੋਂ ਇਸ ਕਤਲ ਕਾਂਡ ਦੀ ਜਾਂਚ ਸੀ. ਬੀ. ਆਈ. ਦੇ ਹਵਾਲੇ ਕੀਤੀ ਗਈ ਹੈ ਪਰ ਤਿੰਨ ਸਾਲ ਬੀਤਣ ਮਗਰੋਂ ਵੀ ਇਹ ਕਤਲ ਮਾਮਲਾ ਹੱਲ ਨਹੀਂ ਹੋ ਸਕਿਆ ਹੈ। 2017 'ਚ ਸੀ. ਬੀ. ਆਈ. ਨੇ ਦੋ ਦੋਸ਼ੀਆਂ ਦੇ ਸਕੈਚ ਵੀ ਜਾਰੀ ਕੀਤੇ ਸਨ।


author

Tanu

Content Editor

Related News