ਥਾਣੇ ਨਜ਼ਦੀਕ ਮਾਸੂਮ ਦਾ ਕਤਲ, ਕਾਤਿਲ ਫਰਾਰ

11/18/2017 12:07:09 PM

ਆਗਰਾ— ਆਗਰਾ 'ਚ ਮਾਸੂਮ ਬੱਚੇ ਦੇ ਕਤਲ ਦੀ ਖੌਫਨਾਕ ਵਾਰਦਾਤ ਸਾਹਮਣੇ ਆਈ ਹੈ। ਜਿੱਥੇ ਬਹੁਤ ਹੀ ਬੇਰਹਮੀ ਨਾਲ 7 ਸਾਲ ਦੇ ਮਾਸੂਮ ਦਾ ਗਲਾ ਵੱਢ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਦਾਅਵਾ ਹੈ ਕਿ ਕਾਤਿਲ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।
ਦਰਅਸਲ, ਇਹ ਘਟਨਾ ਥਾਣਾ ਇਤਮਾਧੌਲਾ ਦੀ ਹੈ। ਜਿੱਥੇ ਲੱਗਭਗ 10 ਮੀਟਰ ਦੀ ਦੂਰੀ 'ਤੇ ਅਮਰ ਗੌਤਮ ਦਾ ਘਰ ਹੈ। ਉਹ ਆਪਣੀ ਪਤਨੀ ਦੀਪਾਂਸ਼ੀ ਅਤੇ ਇਕਲੌਤੇ ਬੇਟੇ ਕ੍ਰਿਸ਼ ਨਾਲ ਰਹਿੰਦੇ ਹੈ। ਇਸ ਤੋਂ ਇਲਾਵਾ ਇਸ ਘਰ 'ਚ ਕੁਝ ਕਿਰਾਏਦਾਰ ਵੀ ਰਹਿੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਸ਼ਾਮ 5.30 ਵਜੇ ਕ੍ਰਿਸ਼ ਦੀ ਮਾਂ ਦੀਪਾਂਸ਼ੀ ਮਾਸੂਮ ਕ੍ਰਿਸ਼ ਨੂੰ ਘਰ 'ਚ ਛੱਡ ਕੇ ਬਾਜ਼ਾਰ ਗਈ ਸੀ।
ਲੱਗਭਗ ਅੱਧੇ ਘਟਨਾ ਬਾਅਦ ਦੀਪਾਂਸ਼ੀ ਘਰ ਵਾਪਸ ਆਈ ਤਾਂ ਕ੍ਰਿਸ਼ ਘਰ ਨਹੀਂ ਸੀ। ਜਿਸ ਤੋਂ ਬਾਅਦ ਦੀਪਾਂਸ਼ੀ ਆਪਣੇ ਕਮਰੇ 'ਚ ਪਹੁੰਚੀ ਤਾਂ ਉਸ ਦੀ ਨਜ਼ਰ ਚਾਦਰ 'ਚ ਲਪੇਟੇ ਮਾਸੂਮ ਬੇਟੇ ਕ੍ਰਿਸ਼ 'ਤੇ ਪਈ, ਜੋ ਖੂਨ ਨਾਲ ਲੱਥਪਥ ਪਿਆ ਸੀ। ਇਕਲੌਤੇ ਬੇਟੇ ਦੀ ਮੌਤ ਤੋਂ ਬਾਅਦ ਮਾਂ-ਬਾਪ ਗੁੰਮਸੁਮ ਹਨ।
ਥਾਣੇ ਨਜ਼ਦੀਕ 'ਚ ਵਾਪਰੀ ਖੌਫਨਾਕ ਕਤਲ ਦੀ ਵਾਰਦਾਤ ਦੀ ਜਾਣਕਾਰੀ ਮਿਲਦੇ ਹੀ ਪੁਲਸ ਅਧਿਕਾਰੀ ਟੀਮ ਨਾਲ ਮੌਕੇ 'ਤੇ ਪਹੁੰਚ ਗਏ। ਫੋਰੇਂਸਿਕ ਟੀਮ ਨੂੰ ਵੀ ਜਾਂਚ ਲਈ ਮੌਕੇ 'ਚ ਬੁਲਾ ਲਿਆ ਗਿਆ। ਐੈੱਸ. ਪੀ. ਸਿਟੀ ਕੁੰਵਰ ਅਨੁਪਮ ਸਿੰਘ ਦਾ ਕਹਿਣਾ ਹੈ ਕਿ ਵਾਰਦਾਤ ਦੇ ਖੁਲਾਸੇ ਦੇ ਯਤਨ ਕੀਤੇ ਜਾ ਰਹੇ ਹਨ, ਜਲਦੀ ਹੀ ਦੋਸ਼ੀ ਹਿਰਾਸਤ 'ਚ ਹੋਵੇਗਾ।


Related News