ਨਕਾਬਪੋਸ਼ ਬਦਮਾਸ਼ਾਂ ਨੇ ਦਿਨ-ਦਿਹਾੜੇ ਬੈਂਕ ’ਚੋਂ ਲੁੱਟੇ 15 ਲੱਖ ਰੁਪਏ

Tuesday, Feb 08, 2022 - 02:07 PM (IST)

ਨਕਾਬਪੋਸ਼ ਬਦਮਾਸ਼ਾਂ ਨੇ ਦਿਨ-ਦਿਹਾੜੇ ਬੈਂਕ ’ਚੋਂ ਲੁੱਟੇ 15 ਲੱਖ ਰੁਪਏ

ਜੈਪੁਰ— ਇੱਥੇ ਦੋ ਅਣਪਛਾਤੇ ਨਕਾਬਪੋਸ਼ ਬਦਮਾਸ਼ਾਂ ਨੇ ਮੰਗਲਵਾਰ ਨੂੰ ਇੱਥੇ ਦਿਨ-ਦਿਹਾੜੇ ਬੰਦੂਕ ਦਿਖਾ ਕੇ ਇਕ ਬੈਂਕ ਤੋਂ 15 ਲੱਖ ਰੁਪਏ ਲੁੱਟੇ। ਪੁਲਸ ਮੁਤਾਬਕ ਲੁੱਟ ਦੀ ਘਟਨਾ ਚੋਂਮੂ ਹਾਊਸ ਨੇੜੇ ਬੈਂਕ ਆਫ ਇੰਡੀਆ ਦੀ ਸ਼ਾਖਾ ’ਚ ਹੋਈ। ਜਿਸ ਤਰ੍ਹਾਂ ਹੀ ਬੈਂਕ ਖੁੱਲ੍ਹਿਆ, ਦੋ ਨਕਾਬਪੋਸ਼ ਬਦਮਾਸ਼ ਅੰਦਰ ਵੜੇ ਅਤੇ ਬੈਂਕ ਕਰਮਚਾਰੀਆਂ ਨੂੰ ਬੰਧਕ ਬਣਾ ਕੇ ਬੈਂਕ ਤੋਂ 15 ਲੱਖ ਰੁਪਏ ਲੁੱਟ ਲਏ। 

ਉਨ੍ਹਾਂ ਦਾ ਕਹਿਣਾ ਹੈ ਕਿ ਬਦਮਾਸ਼ਾਂ ਨੇ ਬੰਦੂਕ ਦਿਖਾ ਕੇ ਕਰਮਚਾਰੀਆਂ ਦੇ ਮੋਬਾਇਲ ਫੋਨ ਖੋਹ ਲਏ ਅਤੇ ਉਨ੍ਹਾਂ ਨੂੰ ਬਾਥਰੂਮ ’ਚ ਬੰਦ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਬੈਂਕ ਕਰਮਚਾਰੀ ਦੀ ਸਕੂਟਰੀ ਲੈ ਕੇ ਫਰਾਰ ਹੋ ਗਏ ਅਤੇ ਬਾਅਦ ’ਚ ਬੈਂਕ ਕਰਮਚਾਰੀਆਂ ਨੇ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਵਿਧਾਇਕਪੁਰੀ ਥਾਣੇ ’ਚ ਇਸ ਦੀ ਰਿਪੋਰਟ ਦਰਜ ਕਰਵਾਈ ਗਈ ਹੈ ਅਤੇ ਸੀ.ਸੀ.ਟੀ.ਵੀ. ਫੁਟੇਜ਼ ਖੰਗਾਲ ਕੇ ਦੋਸ਼ੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


author

Rakesh

Content Editor

Related News