ਮਾਸਕ ਨਹੀਂ ਪਹਿਨਣ 'ਤੇ ਪੁਲਸ ਨੇ ਵਿਚ ਸੜਕ ਕੀਤੀ ਜਨਾਨੀ ਦੀ ਕੁੱਟਮਾਰ (ਵੀਡੀਓ)

Thursday, May 20, 2021 - 04:07 PM (IST)

ਸਾਗਰ- ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ 'ਚ ਕੋਰੋਨਾ ਮਹਾਮਾਰੀ ਨੂੰ ਕੰਟਰੋਲ ਕਰਨ 'ਚ ਲੱਗੇ ਕੋਰੋਨਾ ਕਰਫ਼ਿਊ ਦੌਰਾਨ ਸਬਜ਼ੀ ਖਰੀਦਣ ਬਜ਼ਾਰ ਆਈ ਇਕ ਜਨਾਨੀ ਵਲੋਂ ਮਾਸਕ ਨਹੀਂ ਪਹਿਨ 'ਤੇ ਕੁਝ ਪੁਲਸ ਮੁਲਾਜ਼ਮਾਂ ਨੇ ਸੜਕ 'ਤੇ ਉਸ ਦੀ ਕੁੱਟਮਾਰ ਕਰ ਦਿੱਤੀ ਅਤੇ ਵਾਲ ਫੜ ਕੇ ਘਸੀਟਿਆ। ਇਹ ਘਟਨਾ ਸਾਗਰ ਜ਼ਿਲ੍ਹੇ ਦੇ ਰਹਿਲੀ ਕਸਬੇ 'ਚ ਸੋਮਵਾਰ ਨੂੰ ਹੋਈ ਅਤੇ ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਪਾਏ ਜਾਣ ਤੋਂ ਬਾਅਦ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਜਨਾਨੀ ਨੇ ਪਹਿਲਾਂ ਇਕ ਪੁਲਸ ਮੁਲਾਜ਼ਮ ਬੀਬੀ 'ਤੇ ਹਮਲਾ ਕੀਤਾ ਸੀ। ਪੁਲਸ ਨੇ ਇਸ ਜਨਾਨੀ ਅਤੇ ਉਸ ਦੀ ਧੀ ਨੂੰ ਮਾਸਕ ਨਹੀਂ ਪਹਿਨੇ ਹੋਣ ਕਾਰਨ ਸੋਮਵਾਰ ਕਰੀਬ 11 ਵਜੇ ਬਜ਼ਾਰ 'ਚ ਰੋਕਿਆ ਸੀ ਅਤੇ ਖੁੱਲ੍ਹੀ ਜੇਲ੍ਹ ਭੇਜਣ ਲਈ ਉਸ ਨੂੰ ਪੁਲਸ ਜੀਪ 'ਚ ਬਿਠਾਉਣ ਦੀ ਕੋਸ਼ਿਸ਼ ਕੀਤੀ ਸੀ।

 

ਇਸ ਦੌਰਾਨ ਇਸ ਜਨਾਨੀ ਨੇ ਵਿਰੋਧ ਕੀਤਾ ਅਤੇ ਉੱਥੇ ਮੌਜੂਦ ਇਕ ਪੁਲਸ ਮੁਲਾਜ਼ਮ ਬੀਬੀ ਦੇ ਚਿਹਰੇ 'ਤੇ ਸੱਟ ਲੱਗ ਗਈ। ਵੀਡੀਓ 'ਚ ਇਕ ਪੁਲਸ ਮੁਲਾਜ਼ਮ ਬੀਬੀ ਸਮੇਤ ਕੁਝ ਪੁਲਸ ਮੁਲਾਜ਼ਮ ਇਕ ਜਨਾਨੀ ਨੂੰ ਉਸ ਦੇ ਵਾਲਾਂ ਤੋਂ ਫੜ ਕੇ ਘਸੀਟ ਕੇ ਪੁਲਸ ਵਾਹਨ 'ਚ ਬਿਠਾਉਣ ਦੀ ਕੋਸ਼ਿਸ਼ ਕਰਦੇ ਹੋਏ, ਧੱਕਾ ਦਿੰਦੇ ਹੋਏ ਅਤੇ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਹਨ, ਜਦੋਂ ਕਿ ਇਕ ਜਨਾਨੀ ਇਸ ਦਾ ਵਿਰੋਧ ਕਰ ਰਹੀ ਹੈ। ਇਸ ਸਿਲਸਿਲੇ 'ਚ ਸਬ-ਡਿਵੀਜ਼ਨਲ ਅਧਿਕਾਰੀ ਪੁਲਸ (ਐੱਸ.ਡੀ.ਓ.ਪੀ.) ਕਮਲ ਸਿੰਘ ਨੇ ਦੱਸਿਆ,''ਇਹ ਵੀਡੀਓ ਅਧੂਰਾ ਹੈ। ਵੀਡੀਓ 'ਚ ਦਿਖਾਈ ਘਟਨਾ ਦੇ ਪਹਿਲੇ ਜਨਾਨੀ ਅਤੇ ਉਸ ਦੀ ਧੀ ਨੇ ਪੁਲਸ ਨਾਲ ਕੁੱਟਮਾਰ ਕੀਤੀ ਸੀ, ਜਿਸ 'ਚ ਪੁਲਸ ਮੁਲਾਜ਼ਮ ਬੀਬੀ ਦੇ ਚਿਹਰੇ 'ਤੇ ਨਹੁੰ ਲੱਗਣ ਨਾਲ ਖੂਨ ਵੀ ਨਿਕਲਿਆ।'' ਉਨ੍ਹਾਂ ਕਿਹਾ ਇਹ ਘਟਨਾ ਸੋਮਵਾਰ ਦੀ ਹੈ, ਜਦੋਂ ਕਰੀਬ 11 ਵਜੇ ਪੁਲਸ ਨੇ ਇਸ ਜਨਾਨੀ ਅਤੇ ਉਸ ਦੀ ਧੀ ਨੂੰ ਮਾਸਕ ਨਹੀਂ ਪਹਿਨੇ ਹੋਣ ਕਾਰਨ ਬਜ਼ਾਰ 'ਚ ਰੋਕਿਆ ਅਤੇ ਖੁੱਲ੍ਹੀ ਜੇਲ੍ਹ ਭੇਜਣ ਦੀ ਕਾਰਵਾਈ ਦੌਰਾਨ ਇਹ ਘਟਨਾ ਵਾਪਰੀ। ਸਿੰਘ ਨੇ ਕਿਹਾ ਕਿ ਇਸ ਜਨਾਨੀ ਵਿਰੁੱਧ ਸਰਕਾਰੀ ਕੰਮ 'ਚ ਰੁਕਾਵਟ ਪਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।


DIsha

Content Editor

Related News