ਸ਼ਹੀਦ ਦੀ ਸ਼ਹਾਦਤ ਨਾਲ ਭੱਦਾ ਮਜ਼ਾਕ, 24 ਸਾਲਾਂ ਤੋਂ ਪੱਕੀ ਸੜਕ ਲਈ ਤਰਸ ਰਿਹਾ ਪਿੰਡ

Monday, May 21, 2018 - 05:16 PM (IST)

ਬਿਲਾਸਪੁਰ— ਘੁਮਾਰਵੀ ਉਪਮੰਡਲ ਦੀ ਗ੍ਰਾਮ ਪੰਚਾਇਤ ਮੋਰਸਿੰਘੀ ਦੇ ਤਹਿਤ ਪੈਣ ਵਾਲੇ ਮਸਧਾਨ ਪਿੰਡ ਲਈ ਜਾਣ ਵਾਲੀ ਬਾਹਰਣੌਤਾ ਟਿੱਕਰ ਕਸੌਲੀਆਂ ਨੂੰ ਵਿਭਾਗ 20 ਸਾਲ ਬਾਅਦ ਵੀ ਪੱਕਾ ਨਹੀਂ ਕਰ ਸਕਿਆ ਹੈ। ਦੱਸ ਦਈਏ ਕਿ ਸ਼ਹੀਦ ਰਾਜਕੁਮਾਰ ਦੇ ਪਿੰਡ ਨੂੰ ਜਾਣ ਵਾਲੀ ਸੜਕ ਦਾ ਨਿਰਮਾਣ ਸਾਲ 1994 'ਚ ਕੀਤਾ ਗਿਆ ਸੀ ਅਤੇ ਲਗਭਗ 200 ਮੀਡਟਰ ਸੜਕ 'ਤੇ ਵਿਭਾਗ ਤਾਰਕੋਲ ਬਿਛਾਉਣਾ ਭੁੱਲ ਗਿਆ ਹੈ। ਕੱਚੀ ਸੜਕ ਹੋਣ ਦੇ ਕਾਰਨ ਇਹ ਬਰਸਾਤ ਦੇ ਦਿਨਾਂ 'ਚ ਹੋਰ ਜ਼ਿਆਦਾ ਖਰਾਬ ਹੋ ਜਾਂਦੀ ਹੈ। ਰਬਸਾਤ ਦੇ ਦਿਨਾਂ 'ਚ ਇਸ ਸੜਕ 'ਤੇ  ਵਾਹਨ ਚਲਾਉਣਾ ਤਾਂ ਦੂਰ ਤੁਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਗਰਮੀਆਂ 'ਚ ਸੜਕ ਤੋਂ ਧੂੜ ਉੱਡਦੀ ਰਹਿੰਦੀ ਹੈ, ਜਿਸ ਨਾਲ ਲੋਕ ਪਰੇਸ਼ਾਨ ਰਹਿੰਦੇ ਹਨ, ਬਰਸਾਤ ਦੇ ਦਿਨਾਂ 'ਚ ਵੀ ਸੜਕ ਦੀ ਹਾਲਚ ਖਰਾਬ ਹੋ ਜਾਂਦੀ ਹੈ, ਅਜਿਹੇ 'ਚ ਗਰਮੀ ਹੋਵੇ ਜਾਂ ਬਰਸਾਤ ਮੁਸੀਬਤ ਹੀ ਮੁਸੀਬਤ ਹੈ।
ਸਰਕਾਰ ਦੇ ਦਾਵਿਆਂ 'ਤੇ ਨਹੀਂ ਹੈ ਸੱਚਾਈ— 
ਉਨ੍ਹਾਂ ਦਾ ਕਹਿਣਾ ਹੈ ਕਿ ਇਕ ਪਾਸੇ ਤਾਂ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਬਿਹਤਰ ਸਹੂਲਤ ਪ੍ਰਦਾਨ ਕਰਨ ਦੇ ਦਾਅਵੇ ਕਰਦੀ ਹੈ ਪਰ ਉਸ ਦੇ ਦਾਵੇ ਕਿੰਨੇ ਸੱਚ ਹਨ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 24 ਸਾਲ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਲੋਕ ਨਿਰਮਾਣ ਵਿਭਾਗ ਇਸ ਸੜਕ ਨੂੰ ਪੱਕਾ ਨਹੀਂ ਕਰ ਸਕਿਆ ਹੈ। ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ ਨਾਲ ਜਲਦ ਹੀ ਸੜਕ ਨੂੰ ਪੱਕਾ ਕਰਨ ਦੀ ਮੰਗ ਕੀਤੀ ਹੈ। ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਮਨੋਹਰ ਲਾਲ ਦਾ ਕਹਿਣਾ ਹੈ ਕਿ ਸ਼ਾਇਦ ਬਜਟ ਦਾ ਪ੍ਰਬੰਧ ਨਾ ਹੋਣ ਦੇ ਕਾਰਨ ਇਹ ਸੜਕ ਰਹਿ ਗਈ ਹੋਵੇ। ਇਸ ਨੂੰ ਜਲਦ ਹੀ ਪੱਕਾ ਕਰਵਾ ਦਿੱਤਾ ਜਾਵੇਗਾ।    


Related News