ਵਿਧਵਾ ਦੇ ਇਕਤਰਫਾ ਪਿਆਰ ’ਚ ਨੌਜਵਾਨ ਨੇ ਲਗਾਈ ਖੁਦ ਨੂੰ ਅੱਗ, ਟੁੱਟਿਆ ਔਰਤ ਦਾ ਦੂਜਾ ਵਿਆਹ

Thursday, May 19, 2022 - 11:33 AM (IST)

ਵਿਧਵਾ ਦੇ ਇਕਤਰਫਾ ਪਿਆਰ ’ਚ ਨੌਜਵਾਨ ਨੇ ਲਗਾਈ ਖੁਦ ਨੂੰ ਅੱਗ, ਟੁੱਟਿਆ ਔਰਤ ਦਾ ਦੂਜਾ ਵਿਆਹ

ਗਾਜ਼ੀਆਬਾਦ– ਨੰਦਗ੍ਰਾਮ ਥਾਣੇ ਅਧੀਨ ਆਉਂਦੇ ਇਕ ਇਲਾਕੇ ’ਚ ਰਹਿਣ ਵਾਲੀ ਵਿਧਵਾ ਔਰਤ ਦੇ ਇਕਤਰਫਾ ਪਿਆਰ ’ਚ ਪਾਗਲ ਵਿਆਹੇ-ਵਰ੍ਹੇ ਨੌਜਵਾਨ ਨੇ ਪੈਟਰੋਲ ਛਿੜਕ ਕੇ ਖੁਦ ਨੂੰ ਅੱਗ ਲਾ ਲਈ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ।

ਐੱਸ. ਐੱਚ. ਓ. ਨੰਦਗ੍ਰਾਮ ਅਮਿਤ ਕੁਮਾਰ ਕਾਕਰਾਨ ਨੇ ਦੱਸਿਆ ਕਿ ਮੂਲ ਰੂਪ ’ਚ ਛਤਰਪੁਰ ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਔਰਤ ਆਪਣੇ 2 ਬੱਚਿਆਂ ਦੇ ਨਾਲ ਮਾਤਾ-ਪਿਤਾ ਤੋਂ ਵੱਖ ਨੰਦਗ੍ਰਾਮ ’ਚ ਰਹਿੰਦੀ ਹੈ। ਲਗਭਗ 2 ਸਾਲ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਔਰਤ ਆਪਣੇ ਬੱਚਿਆਂ ਨੂੰ ਲੈ ਕੇ ਨੰਦਗ੍ਰਾਮ ਆ ਗਈ। ਜਾਂਚ ’ਚ ਪਤਾ ਲੱਗਾ ਹੈ ਕਿ ਔਰਤ ਦੇ ਪਰਿਵਾਰ ਵਾਲਿਆਂ ਨੇ ਨੂਰਨਗਰ ਸਿਹਾਨੀ ਨਿਵਾਸੀ ਇਕ ਨੌਜਵਾਨ ਨਾਲ ਉਸ ਦਾ ਰਿਸ਼ਤਾ ਤੈਅ ਕਰ ਦਿੱਤਾ ਸੀ। ਬੁੱਧਵਾਰ ਨੂੰ ਉਸ ਦਾ ਦੂਜਾ ਵਿਆਹ ਹੋਣਾ ਸੀ ਪਰ ਸਿਰਫਿਰੇ ਆਸ਼ਿਕ ਸੰਜੇ ਨਿਵਾਸੀ ਟੀਕਮਗੜ੍ਹ ਮੱਧ ਪ੍ਰਦੇਸ਼ ਨੇ ਵਿਆਹ ਹੋਣ ਤੋਂ ਪਹਿਲਾਂ ਔਰਤ ਦੇ ਘਰ ਪਹੁੰਚ ਕੇ ਖੁਦ ਨੂੰ ਅੱਗ ਲਾ ਲਈ। ਇਸ ਦਾ ਪਤਾ ਲੱਗਣ ’ਤੇ ਮੁੰਡੇ ਵਾਲਿਆਂ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।


author

Rakesh

Content Editor

Related News