ਪਾਪਾ, ਮੈਨੂੰ ਮਾਫ ਕਰ ਦੇਣਾ ! ਆਪਣੀ ਕਾਰ ''ਚ ਬੈਠ ਕੇ ਵਿਆਹੁਤਾ ਨੇ ਨਿਗਲ ਲਿਆ ਜ਼ਹਿਰ
Tuesday, Jul 01, 2025 - 01:00 PM (IST)

ਨੈਸ਼ਨਲ ਡੈਸਕ : ਤਮਿਲਨਾਡੂ ਦੇ ਤਿਰੁਪੁਰ ਸ਼ਹਿਰ 'ਚ ਇੱਕ ਹੋਰ ਦੁਖਦਾਈ ਘਟਨਾ ਸਾਹਮਣੀ ਆਈ ਹੈ, ਜਿੱਥੇ ਦਾਜ ਦੀ ਲਾਲਚ ਨੇ ਵਿਆਹੁਤਾ ਦੀ ਜਾਨ ਲੈ ਲਈ। 27 ਸਾਲਾ ਰਿਧਾਨਿਆ ਨੇ ਵਿਆਹ ਤੋਂ ਸਿਰਫ਼ ਦੋ ਮਹੀਨੇ ਬਾਅਦ ਆਪਣੇ ਜੀਵਨ ਨੂੰ ਖਤਮ ਕਰ ਲਿਆ। ਉਹ ਆਪਣੀ ਕਾਰ ਵਿੱਚ ਬੈਠ ਕੇ ਜ਼ਹਿਰ ਖਾ ਗਈ।
ਜਾਣਕਾਰੀ ਮੁਤਾਬਕ ਰਿਧਾਨਿਆ ਦੀ ਅਪ੍ਰੈਲ 'ਚ 28 ਸਾਲਾ ਕਵਿਨਕੁਮਾਰ ਨਾਲ ਵਿਆਹ ਹੋਇਆ ਸੀ। ਵਿਆਹ ਮਗਰੋਂ ਰਿਧਾਨਿਆ ਨੂੰ ਉਸਦੇ ਸਸੁਰਾਲੀਆਂ ਵੱਲੋਂ ਲਗਾਤਾਰ ਦਾਜ ਲਈ ਤੰਗ ਕੀਤਾ ਜਾ ਰਿਹਾ ਸੀ। ਰਿਧਾਨਿਆ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੇ ਪਿਤਾ ਨੂੰ ਵਟਸਐਪ 'ਤੇ ਸੰਦੇਸ਼ ਭੇਜਿਆ ਜਿਸ ਵਿੱਚ ਉਸਨੇ ਆਪਣੀ ਤਕਲੀਫ਼ ਅਤੇ ਆਖਰੀ ਫੈਸਲੇ ਦੀ ਵਜ੍ਹਾ ਦੱਸੀ। ਆਖਰੀ ਮੈਸੇਜ ਵਿੱਚ ਰਿਧਾਨਿਆ ਨੇ ਲਿਖਿਆ ਕਿ ਸਹੁਰਾ ਪਰਿਵਾਰ ਨੇ ਉਸ ਨਾਲ ਧੋਖਾ ਕੀਤਾ ਹੈ। ਉਨ੍ਹਾਂ ਨੇ ਸ਼ੁਰੂ ਤੋਂ ਹੀ ਪਲਾਨਿੰਗ ਨਾਲ ਵਿਆਹ ਕਰਵਾਇਆ ਸੀ ਤਾਂ ਜੋ ਵੱਡਾ ਦਾਜ ਮਿਲ ਸਕੇ। ਰਿਧਾਨਿਆ ਨੇ ਦੱਸਿਆ ਕਿ ਉਸਦੇ ਮਾਪੇ ਵੱਲੋਂ ਵਿਆਹ ਵਿੱਚ 70 ਲੱਖ ਦੀ ਵੋਲਵੋ ਕਾਰ ਅਤੇ 800 ਗ੍ਰਾਮ ਸੋਨਾ ਦਿੱਤਾ ਗਿਆ ਸੀ, ਪਰ ਇਨ੍ਹਾਂ ਦੇ ਬਾਵਜੂਦ ਵੀ ਉਹ ਤੰਗ ਕਰਦੇ ਰਹੇ।
ਆਖਰੀ ਆਡੀਓ ਮੈਸੇਜ ਵਿੱਚ ਰਿਧਾਨਿਆ ਨੇ ਕਿਹਾ, "ਪਾਪਾ, ਮੈਨੂੰ ਮਾਫ ਕਰ ਦੇਣਾ। ਮੈਂ ਬਹੁਤ ਹੀ ਤੰਗ ਆ ਚੁੱਕੀ ਹਾਂ। ਕਵਿਨ ਤੇ ਉਸਦੇ ਮਾਪਿਆਂ ਵੱਲੋਂ ਜੋ ਮੇਰੇ ਨਾਲ ਹੋ ਰਿਹਾ ਹੈ, ਉਹ ਹੁਣ ਸਹਿਣ ਯੋਗ ਨਹੀਂ। ਮੈਨੂੰ ਸਮਝ ਨਹੀਂ ਆ ਰਹੀ ਕਿ ਕਿਸ ਨਾਲ ਗੱਲ ਕਰਾਂ। ਹੁਣ ਮੈਂ ਹੋਰ ਨਹੀਂ ਜੀ ਸਕਦੀ। ਤੁਸੀਂ ਹੀ ਮੇਰੀ ਦੁਨੀਆ ਸੀਗੇ।" ਰਿਧਾਨਿਆ ਐਤਵਾਰ ਨੂੰ ਆਪਣੇ ਸਸੁਰਾਲ ਤੋਂ ਮੰਦੀਪਲਾਇਮ ਦੇ ਇੱਕ ਮੰਦਰ ਜਾਣ ਦੀ ਗੱਲ ਕਰ ਕੇ ਨਿਕਲੀ ਸੀ। ਰਸਤੇ ਵਿੱਚ ਹੀ ਉਸਨੇ ਕਾਰ ਰੋਕੀ ਅਤੇ ਜ਼ਹਿਰ ਖਾ ਲਿਆ। ਲੰਮਾ ਸਮਾਂ ਬੀਤ ਜਾਣ 'ਤੇ ਜਦੋਂ ਕਾਰ ਅਜੇ ਵੀ ਥਾਂ ਉੱਤੇ ਖੜੀ ਸੀ, ਤਾਂ ਆਸ-ਪਾਸ ਦੇ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਜਦੋਂ ਪੁਲਿਸ ਨੇ ਗੱਡੀ ਖੋਲ੍ਹੀ ਤਾਂ ਅੰਦਰ ਰਿਧਾਨਿਆ ਦੀ ਲਾਸ਼ ਮਿਲੀ ਜਿਸ ਦੇ ਮੂੰਹ ਤੋਂ ਝੱਗ ਨਿਕਲ ਰਹੀ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e