ਸਹੁਰਾ ਪਰਿਵਾਰ ਤੇ ਨਣਾਨ ਮੇਰੀ ਮੌਤ ਦੇ ਹੋਣਗੇ ਜ਼ਿੰਮੇਵਾਰ, ਹੱਥ ''ਤੇ ਲਿਖ ਵਿਆਹੁਤਾ ਨੇ ਲੈ ਲਿਆ ਫਾਹਾ

Monday, Oct 16, 2023 - 12:25 AM (IST)

ਸਹੁਰਾ ਪਰਿਵਾਰ ਤੇ ਨਣਾਨ ਮੇਰੀ ਮੌਤ ਦੇ ਹੋਣਗੇ ਜ਼ਿੰਮੇਵਾਰ, ਹੱਥ ''ਤੇ ਲਿਖ ਵਿਆਹੁਤਾ ਨੇ ਲੈ ਲਿਆ ਫਾਹਾ

ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ 'ਚ ਇਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਸ਼ੁੱਕਰਵਾਰ ਨੂੰ 24 ਸਾਲਾ ਵਿਆਹੁਤਾ ਨੇ ਸਹੁਰਿਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ ਨਾਲਸੋਪਾਰਾ ਥਾਣਾ ਖੇਤਰ ਦੇ ਨੀਲੇਮੋਰ ਪਿੰਡ ਦੀ ਹੈ, ਜਿੱਥੇ ਔਰਤ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੇ ਹੱਥ 'ਤੇ ਸੁਸਾਈਡ ਨੋਟ ਵੀ ਲਿਖਿਆ ਹੈ। ਉਸ ਦੇ ਹੱਥ 'ਤੇ ਲਿਖਿਆ ਹੋਇਆ ਸੀ ਕਿ ਮੈਂ ਆਪਣੇ ਸਹੁਰਿਆਂ ਦੇ ਤੰਗ-ਪ੍ਰੇਸ਼ਾਨ ਅਤੇ ਬੇਇੱਜ਼ਤੀ ਕਾਰਨ ਖੁਦਕੁਸ਼ੀ ਕਰ ਰਹੀ ਹਾਂ। ਮੇਰੀ ਮੌਤ ਲਈ ਮੇਰਾ ਪਤੀ, ਸੱਸ, ਸਹੁਰਾ ਅਤੇ ਨਣਾਨ ਜ਼ਿੰਮੇਵਾਰ ਹੋਣਗੇ। ਪੁਲਸ ਨੇ ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਸਮੇਤ 4 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਇਸ ਮਾਮਲੇ 'ਤੇ ਕਾਰਵਾਈ ਕਰਦਿਆਂ ਦੋਸ਼ੀ ਪਤੀ ਅਤੇ ਸਹੁਰੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਸਾਬਕਾ ਮੁੱਖ ਚੋਣ ਕਮਿਸ਼ਨਰ ਮਨੋਹਰ ਸਿੰਘ ਗਿੱਲ ਦਾ ਦਿਹਾਂਤ, 88 ਸਾਲ ਦੀ ਉਮਰ 'ਚ ਲਿਆ ਆਖਰੀ ਸਾਹ

ਜਾਣਕਾਰੀ ਮੁਤਾਬਕ ਮ੍ਰਿਤਕਾ ਦਾ ਨਾਂ ਸੰਗੀਤਾ ਕਨੌਜੀਆ ਹੈ। ਉਸ ਦੀ ਉਮਰ 24 ਸਾਲ ਸੀ। ਉਸ ਦਾ ਸਹੁਰਾ ਪਰਿਵਾਰ ਉਸ ਨੂੰ ਕਾਫੀ ਸਮੇਂ ਤੋਂ ਤੰਗ-ਪ੍ਰੇਸ਼ਾਨ ਕਰ ਰਿਹਾ ਸੀ, ਜਿਸ ਕਾਰਨ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਦੋਂ ਸੰਗੀਤਾ ਦੇ ਪਿਤਾ ਮੁੰਨੀ ਲਾਲ ਕਨੌਜੀਆ (60) ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਨਾਲਾਸੋਪਰਾ ਪਹੁੰਚੇ ਤੇ ਉਨ੍ਹਾਂ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਮਰਨ ਤੋਂ ਪਹਿਲਾਂ ਸੰਗੀਤਾ ਨੇ ਖ਼ੁਦਕੁਸ਼ੀ ਦਾ ਕਾਰਨ ਆਪਣੀ ਹੱਥ 'ਤੇ ਲਿਖਿਆ ਸੀ। ਮ੍ਰਿਤਕਾ ਦੇ ਪਿਤਾ ਮੁੰਨੀ ਲਾਲ ਨੇ ਦੱਸਿਆ ਕਿ ਸਾਲ 2022 'ਚ ਸੰਗੀਤਾ ਦਾ ਵਿਆਹ ਨਾਲਾਸੋਪਾਰਾ ਦੇ ਰਹਿਣ ਵਾਲੇ ਨਿਤੇਸ਼ ਕੁਮਾਰ ਕਨੌਜੀਆ ਨਾਲ ਹੋਇਆ ਸੀ।

ਇਹ ਵੀ ਪੜ੍ਹੋ : CWC 23: ਵਿਸ਼ਵ ਕੱਪ 'ਚ ਵੱਡਾ ਉਲਟਫੇਰ, ਅਫਗਾਨਿਸਤਾਨ ਨੇ ਇੰਗਲੈਂਡ ਨੂੰ 69 ਦੌੜਾਂ ਨਾਲ ਹਰਾਇਆ

ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਉਨ੍ਹਾਂ ਦੱਸਿਆ ਕਿ ਲੜਕੀ ਦੇ ਵਿਆਹ 'ਚ ਉਨ੍ਹਾਂ ਕੋਲ ਜਿੰਨਾ ਹੋਇਆ ਓਨਾ ਦਾਜ ਦਿੱਤਾ ਸੀ ਪਰ ਵਿਆਹ ਤੋਂ ਬਾਅਦ ਉਸ ਨੂੰ ਪਤੀ ਨਿਤੇਸ਼ ਕੁਮਾਰ, ਸੱਸ ਆਸ਼ਾ ਕਨੌਜੀਆ, ਸਹੁਰਾ ਸ਼ਿਵ ਸੇਵਕ ਅਤੇ ਨਣਾਨ ਮਾਲਾ ਕਨੌਜੀਆ ਵੱਲੋਂ ਸਰੀਰਕ ਅਤੇ ਮਾਨਸਿਕ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਉਸ ਦੀ ਬੇਟੀ ਨੂੰ ਖਾਣਾ ਵੀ ਨਹੀਂ ਦਿੰਦੇ ਸਨ, ਜਿਸ ਤੋਂ ਤੰਗ ਆ ਕੇ ਬੇਟੀ ਸੰਗੀਤਾ ਨੇ ਇਹ ਕਦਮ ਚੁੱਕਿਆ। ਪਿਤਾ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰਕੇ ਪਤੀ ਅਤੇ ਸਹੁਰੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News