ਜਦੋਂ ਵਿਆਹੁਤਾ ਨੇ ਪ੍ਰੇਮੀ ਨੂੰ ਕਿਹਾ- ਤੇਰੇ ਵਰਗੇ ਮੇਰੇ ਕਈ ਹਨ ਤਾਂ ਹੋਇਆ ਇਹ ਅੰਜਾਮ (ਤਸਵੀਰਾਂ)

02/11/2017 9:41:55 AM

ਸੂਰਤ— ਇੱਥੇ 4 ਦਿਨ ਪਹਿਲਾਂ ਇਕ ਵਿਆਹੁਤਾ ਦੀ ਲਾਸ਼ ਘਰ ''ਚ ਖੂਨ ਨਾਲ ਲੱਥਪੱਥ ਹਾਲਤ ''ਚ ਮਿਲੀ ਸੀ। ਇਸ ਕਤਲ ਦਾ ਪਰਦਾਫਾਸ਼ ਹੋ ਗਿਆ ਹੈ। ਪਾਂਡੇਸਰਾ ਪੁਲਸ ਨੇ ਕਤਲ ਦੇ ਦੋਸ਼ੀ ਨੂੰ ਫੜ ਲਿਆ ਹੈ। ਉਸ ਨੇ ਆਪਣਾ ਅਪਰਾਧ ਵੀ ਕਬੂਲ ਕਰ ਲਿਆ ਹੈ। ਵਡੋਦ ''ਚ ਬੇਲਾ ਰੇਸੀਡੇਂਸੀ ਕੋਲ ਪਾਲਿਕਾ ਵੱਲੋਂ ਬਣਾਏ ਗਏ ਘਰ ''ਚ ਚੌਥੀ ਮੰਜ਼ਲ ''ਤੇ ਦਿਨੇਸ਼ ਕੁਮਾਰ ਸ਼ਿਵਸਾਗਰ ਪਾਲ ਸੁਨੀਤਾ ਅਤੇ 5 ਸਾਲ ਦੇ ਬੇਟੇ ਨਾਲ ਰਹਿੰਦਾ ਹੈ। ਯੂ.ਪੀ. ਦੇ ਫੈਜ਼ਾਬਾਦ ਜ਼ਿਲੇ ਦੇ ਰਹਿਣ ਵਾਲੇ ਦਿਨੇਸ਼ ਪਾਲ ਦੇ ਘਰ ਉਸ ਦਾ ਦੋਸਤ ਸ਼ਿਵ ਕੁਮਾਰ ਕਨੋਜੀਆ ਭੋਜਨ ਲਈ ਆਉਂਦਾ ਸੀ। 4 ਫਰਵਰੀ ਦੀ ਸਵੇਰ ਦਿਨੇਸ਼ ਕੰਮ ''ਤੇ ਗਿਆ ਸੀ। ਸ਼ਾਮ ਨੂੰ ਜਦੋਂ ਉਹ ਘਰ ਆਇਆ ਤਾਂ ਪਤਨੀ ਨੂੰ ਖੂਨ ਨਾਲ ਲੱਥਪੱਥ ਹਾਲਤ ''ਚ ਦੇਖਿਆ। ਉਹ ਮਰ ਚੁਕੀ ਸੀ, ਕੰਧ ''ਤੇ ਖੂਨ ਦੇ ਦਾਗ਼ ਸਨ। ਉਸ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।
ਪੁੱਛ-ਗਿੱਛ ''ਚ ਦਿਨੇਸ਼ ਨੇ ਦੱਸਿਆ ਕਿ ਉਸ ਦੇ ਘਰ ਰੋਜ਼ ਦੁਪਹਿਰ ਉਸ ਦਾ ਦੋਸਤ ਸ਼ਿਵ ਕੁਮਾਰ ਖਾਣਾ ਖਾਣ ਆਉਂਦਾ ਸੀ। ਸ਼ਾਇਦ ਉਸ ਦਾ ਪਤਨੀ ਸੁਨੀਤਾ ਨਾਲ ਵਿਵਾਦ ਹੋਇਆ ਹੋਵੇ। ਇਸ ਸ਼ੱਕ ਕਾਰਨ ਪੁਲਸ ਨੇ ਸ਼ਿਵ ਕੁਮਾਰ ਦੇ ਖਿਲਾਫ ਕਤਲ ਦਾ ਅਪਰਾਧ ਦਰਜ ਕਰਦੇ ਹੋਏ ਉਸ ਨੂੰ ਗ੍ਰਿਫਤਾਰਕਰ ਲਿਆ। ਸ਼ਿਵ ਕੁਮਾਰ ਤੋਂ ਪੁੱਛ-ਗਿੱਛ ਦੌਰਾਨ ਹੈਰਾਨ ਕਰਨ ਵਾਲੀ ਜਾਣਕਾਰੀ ਮਿਲੀ। ਉਸ ਨੇ ਦੱਸਿਆ ਕਿ ਸੁਨੀਤਾ ਨਾਲ ਉਸ ਦੇ ਨਾਜਾਇਜ਼ ਸੰਬੰਧ ਸਨ। ਉਸ ਨੇ ਉਸ ਦੇ ਪਿੱਛੇ ਕਾਫੀ ਪੈਸਾ ਖਰਚ ਕੀਤਾ ਸੀ। 4 ਫਰਵਰੀ ਨੂੰ ਉਹ ਸੁਨੀਤਾ ਨੂੰ ਮਿਲਣ ਆਇਾ, ਇਸ ਦੌਰਾਨ ਦੋਵੇਂ ਜਦੋਂ ਇਕੱਠੇ ਬੈਠੇ ਸਨ, ਉਦੋਂ ਉਸ ਕੋਲ ਕਿਸੇ ਨੌਜਵਾਨ ਦਾ ਫੋਨ ਆਇਆ। ਸ਼ਿਵ ਕੁਮਾਰ ਨੇ ਸੁਨੀਤਾ ਤੋਂ ਪੁੱਛਿਆ ਕਿ ਕਿਸ ਦਾ ਫੋਨ ਸੀ। ਉਦੋਂ ਸੁਨੀਤਾ ਨੇ ਕਿਹਾ,''''ਤੇਰੇ ਵਰਗੇ ਮੇਰੇ ਕਈ ਹਨ, ਕਹਿੰਦੇ ਹੋਏ ਹੱਸਣ ਲਈ। ਜਿਸ ਕਾਰਨ ਉਹ ਖੁਦ ''ਤੇ ਕਾਬੂ ਨਹੀਂ ਰੱਖ ਸਕਿਆ ਅਤੇ ਸੁਨੀਤਾ ਦਾ ਸਿਰ ਕੰਧ ''ਚ ਮਾਰ ਦਿੱਤਾ। ਉਸ ਤੋਂ ਬਾਅਦ ਉਸ ਦੀ ਛਾਤੀ ''ਤੇ ਸਵਾਰ ਹੋ ਕੇ ਉਸ ਦਾ ਗਲਾ ਘੁੱਟ ਦਿੱਤਾ।


Disha

News Editor

Related News