ਵਿਆਹੁਤਾ ਪ੍ਰੇਮਿਕਾ ਨੇ ਹੀ ਦਿੱਤਾ ਸੀ ਪ੍ਰੇਮੀ ਨੂੰ ਜ਼ਹਿਰ, ਹੋਇਆ ਖੁਲਾਸਾ

10/11/2018 4:58:35 PM


ਰੋਹਤਕ— ਸਮਾਲਖਾ ਦੇ ਇਨੈਲੋ ਨੇਤਾ ਦੇ ਮਾਲ 'ਚ ਸਿਕਊਰਿਟੀ ਸੁਪਰਵਾਇਜ਼ਰ ਤਾਇਨਾਤ ਦੀਪਕ ਦੇ ਕਤਲ ਦੀ ਗੁੱਥੀ ਸੁਲਝ ਗਈ ਹੈ। ਦੀਪਕ ਦਾ ਕਤਲ ਉਸ ਦੇ ਦੋਸਤ ਨੇ ਨਹੀਂ ਸਗੋਂ ਕਥਿਤ ਪ੍ਰੇਮਿਕਾ ਨੇ ਕੀਤਾ ਸੀ। ਪੁਲਸ ਜਾਂਚ 'ਚ ਖੁਲਾਸਾ ਹੋਇਆ ਕਿ ਦੀਪਕ ਦੀ ਇਕ ਸਾਲ ਪਹਿਲਾਂ ਰੋਹਤਕ ਦੀ ਯਮੁਨਾ ਨਾਲ ਫੇਸਬੁੱਕ 'ਤੇ ਦੋਸਤੀ ਹੋਈ ਸੀ। ਯਮੁਨਾ ਦਾ ਪਤੀ ਸੁਰੇਸ਼ ਕੁਮਾਰ ਸੀ.ਆਰ.ਪੀ.ਐਫ. 'ਚ ਜੰਮੂ 'ਚ ਡੀ.ਐਸ.ਪੀ. ਹੈ। 29 ਸਤੰਬਰ ਨੂੰ ਦੀਪਕ ਯਮੁਨਾ ਨੂੰ ਮਿਲਣ ਲਈ ਉਸ ਦੇ ਘਰ ਗਿਆ ਸੀ। ਰਾਤ ਨੂੰ ਉਥੇ ਹੀ ਰੁੱਕਿਆ ਅਤੇ 30 ਸਤੰਬਰ ਦੀ ਸਵੇਰ ਕਰੀਬ 6.30 ਵਜੇ ਯਮੁਨਾ ਦਾ ਪਤੀ ਘਰ ਪੁੱਜ ਗਿਆ। ਦੋਵਾਂ ਨੂੰ ਸਾਥ ਦੇਖ ਕੇ ਡੀ.ਐਸ.ਪੀ. ਨੇ ਦੋਵਾਂ ਨੂੰ ਇਕ ਕਮਰੇ 'ਚ ਬੰਦ ਕਰ ਦਿੱਤਾ ਅਤੇ ਯਮੁਨਾ ਦੇ ਪੇਕਿਆਂ ਵਾਲਿਆਂ ਨੂੰ ਇਸ ਦੀ ਸੂਚਨਾ ਦਿੱਤੀ। ਦੋਸ਼ ਹੈ ਕਿ ਇਸ ਵਿਚਾਲੇ ਯਮੁਨਾ ਨੇ ਦੀਪਕ ਨੂੰ ਜ਼ਬਰਦਸਤੀ ਜ਼ਹਿਰ ਪਿਲਾ ਦਿੱਤਾ। ਜਿਸ ਕਾਰਨ ਦੀਪਕ ਦੀ ਮੌਤ ਹੋ ਗਈ। 30 ਸਤੰਬਰ ਦੀ ਰਾਤ ਕਰੀਬ 10 ਵਜੇ ਔਰਤ ਦਾ ਪਤੀ ਅਤੇ ਭਰਾ ਸਕੂਟਰੀ 'ਤੇ ਦੀਪਕ ਦੀ ਲਾਸ਼ ਨੂੰ ਜੀਂਦ ਰੋਡ 'ਤੇ ਸੁੱਟ ਗਏ। ਥਾਣਾ ਸ਼ਹਿਰ ਪੁਲਸ ਨੇ ਇਸ ਮਾਮਲੇ 'ਚ ਯਮੁਨਾ ਨੂੰ ਗ੍ਰਿਫਤਾਰ ਕਰ ਲਿਆ। ਵੀਰਵਾਰ ਸਵੇਰੇ ਔਰਤ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਪਤੀ ਸੁਰੇਸ਼ ਅਤੇ ਵਸੰਤ ਵਿਹਾਰ ਕਾਲੋਨੀ ਵਾਸੀ ਭਰਾ ਗੌਰਵ 'ਤੇ ਲਾਸ਼ ਨੂੰ ਬੁਰੀ ਤਰ੍ਹਾਂ ਨਾਲ ਖਰਾਬ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ। ਦੋਵੇਂ ਫਰਾਰ ਹਨ। 
ਪੁਲਸ ਨੇ ਦੱਸਿਆ ਕਿ ਜਦੋਂ ਦੀਪਕ ਦੇ ਫੋਨ ਦੀ ਕਾਲ ਡਿਟੇਲ ਦੇਖੀ ਅਤੇ ਲੋਕੇਸ਼ਨ ਚੈੱਕ ਕੀਤੀ ਤਾਂ ਕਤਲ ਦਾ ਖੁਲਾਸਾ ਹੋ ਗਿਆ। ਪੁਲਸ ਯਮੁਨਾ ਦੇ ਘਰ ਪੁੱਜੀ ਅਤੇ ਪੁੱਛਗਿਛ ਕਰਨ ਲੱਗੀ। ਮਹਿਲਾ ਨੇ ਦੀਪਕ ਨਾਲ ਸੰਬੰਧਾਂ ਦੀ ਕਹਾਣੀ ਦੱਸ ਦਿੱਤੀ।


Related News