ਵਿਆਹ ਦੇ 7 ਸਾਲ ਬਾਅਦ ਹੋਇਆ ਬੱਚਾ ਪਰ ਮਾਂ ਨਿਕਲੀ ਕੋਰੋਨਾ ਪਾਜ਼ੀਟਿਵ

05/29/2020 1:07:28 PM

ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹੇ 'ਚ ਇਕ ਜਨਾਨੀ ਨੇ ਵਿਆਹ ਦੇ 7 ਸਾਲ ਬਾਅਦ ਇਕ ਬੱਚੇ ਨੂੰ ਜਨਮ ਦਿੱਤਾ। 7 ਸਾਲ ਬਾਅਦ ਹੋਏ ਬੱਚੇ ਦੇ ਜਨਮ ਨਾਲ ਜਿੱਥੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਸੀ। ਉੱਥੇ ਹੀ ਜਨਾਨੀ ਦੀ ਕੋਰੋਨਾ ਪਾਜ਼ੀਟਿਵ ਰਿਪੋਰਟ ਆਉਣ ਨਾਲ ਸਾਰੇ ਦੁਖੀ ਹਨ। ਦਰਅਸਲ ਜਿਸ ਜਨਾਨੀ ਨੇ ਬੱਚੇ ਨੂੰ ਜਨਮ ਦਿੱਤਾ, ਉਸ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਦੱਸਣਯੋਗ ਹੈ ਕਿ ਕੋਰੋਨਾ ਪੀੜਤ ਔਰਤ ਨੇ ਸੈਕਟਰ 31 ਸਥਿਤ ਪਾਲੀਕਲੀਨਿਕ 'ਚ ਵੀਰਵਾਰ ਨੂੰ ਮੁੰਡੇ ਨੂੰ ਜਨਮ ਦਿੱਤਾ। ਜਨਾਨੀ ਪਿੰਡ ਦੌਲਤਪੁਰ ਦੀ ਰਹਿਣ ਵਾਲੀ ਹੈ। ਡਾਕਟਰਾਂ ਨੇ ਸਿਜੇਰੀਅਨ ਡਿਲਿਵਰੀ ਕਰਵਾਈ। ਫਿਲਹਾਲ ਮਾਂ-ਬੱਚਾ ਦੋਵੇਂ ਸਿਹਤਮੰਦ ਹਨ। ਹਸਪਤਾਲ ਪ੍ਰਸ਼ਾਸਨ ਹੁਣ ਨਵਜਾਤ ਬੱਚੇ ਦੀ ਵੀ ਕੋਰੋਨਾ ਜਾਂਚ ਕਰਵਾਏਗਾ।

ਵਿਆਹ ਦੇ 7 ਸਾਲ ਬਾਅਦ ਹੋਇਆ ਪਹਿਲਾ ਬੱਚਾ
ਪਾਲੀਕਲੀਨਿਕ ਇੰਚਾਰਜ ਡਾਕਟਰਾ ਨੀਨਾ ਗਠਵਾਲ ਨੇ ਦੱਸਿਆ ਕਿ ਜਨਾਨੀ ਨੂੰ ਵਿਆਹ ਦੇ 7 ਸਾਲ ਬਾਅਦ ਪਹਿਲਾ ਬੱਚਾ ਹੋਇਆ ਹੈ। ਪਾਲੀਕਲੀਨਿਕ 'ਚ ਕੁਝ ਪਹਿਲਾ ਸਿਜੇਰੀਅਨ ਡਿਲਿਵਰੀ ਕਰਵਾਉਣ ਲਈ ਆਪਰੇਸ਼ਨ ਥੀਏਟਰ ਤਿਆਰ ਕੀਤਾ ਗਿਆ ਸੀ। ਇੱਥੇ ਕੋਰੋਨਾ ਪਾਜ਼ੀਟਿਵ ਔਰਤ ਦੀ ਪਹਿਲੀ ਡਿਲਿਵਰੀ ਲਈ ਸਹੂਲਤ ਤਿਆਰ ਕੀਤੀ ਗਈ ਸੀ।

ਗੁਰੂਗ੍ਰਾਮ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸੇ ਕ੍ਰਮ 'ਚ ਵੀਰਵਾਰ ਨੂੰ ਸਭ ਤੋਂ ਵਧ 68 ਕੋਰੋਨਾ ਪੀੜਤ ਮਰੀਜ਼ ਸਾਹਮਣੇ ਆਏ, ਜਦੋਂ ਕਿ ਇਕ ਮਰੀਜ਼ ਦੀ ਮੌਤ ਵੀ ਹੋ ਗਈ। ਇਸ ਦੇ ਨਾਲ ਜ਼ਿਲ੍ਹੇ 'ਚ ਮਰੀਜ਼ਾਂ ਦੀ ਕੁੱਲ ਗਿਣਤੀ ਹੁਣ ਵਧ ਕੇ 405 ਹੋ ਗਈ ਹੈ, ਜਦੋਂ ਕਿ ਪ੍ਰਸ਼ਾਸਨ ਦੀ ਰਿਪੋਰਟ ਅਨੁਸਾਰ, ਹੁਣ ਜ਼ਿਲ੍ਹੇ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਵਧ ਕੇ 3 ਹੋ ਗਈ ਹੈ।


DIsha

Content Editor

Related News