ਵਿਆਹ ਤੋਂ ਚੌਥੇ ਦਿਨ ਲਾੜੀ ਨੇ ਕੀਤਾ ਲਾੜੇ ਦਾ ਕਤਲ, ਵਜ੍ਹਾ ਜਾਣ ਉੱਡਣਗੇ ਹੋਸ਼

Thursday, May 15, 2025 - 10:56 AM (IST)

ਵਿਆਹ ਤੋਂ ਚੌਥੇ ਦਿਨ ਲਾੜੀ ਨੇ ਕੀਤਾ ਲਾੜੇ ਦਾ ਕਤਲ, ਵਜ੍ਹਾ ਜਾਣ ਉੱਡਣਗੇ ਹੋਸ਼

ਆਗਰਾ : ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਦੇ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਥੇ ਅਦਾਲਤ ਨੇ ਪਤੀ ਦੇ ਕਤਲ ਦੇ ਦੋਸ਼ ਵਿਚ ਇਕ ਪਤਨੀ ਤਾਰਾ ਉਰਫ਼ ਰੁਬੀਨਾ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਦੋਸ਼ੀ 'ਤੇ 75 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਦੱਸ ਦੇਈਏ ਕਿ ਅਦਾਲਤ ਨੇ ਇਹ ਫ਼ੈਸਲਾ 24 ਮਾਰਚ, 2016 ਨੂੰ ਵਾਪਰੀ ਉਸ ਘਟਨਾ ਦੇ ਆਧਾਰ 'ਤੇ ਸੁਣਾਇਆ ਹੈ, ਜਿਸ ਵਿੱਚ ਤਾਰਾ ਉਰਫ਼ ਰੁਬੀਨਾ ਨੇ ਆਪਣੇ ਪਤੀ ਨਿਰਮਲ ਸਿੰਘ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਸਰਕਾਰੀ ਵਕੀਲ (ਅਪਰਾਧ) ਬਸੰਤ ਗੁਪਤਾ ਦੇ ਅਨੁਸਾਰ ਇਹ ਫ਼ੈਸਲਾ ਏਡੀਜੇ-21 ਵਿਰਾਟ ਕੁਮਾਰ ਸ਼੍ਰੀਵਾਸਤਵ ਦੀ ਅਦਾਲਤ ਨੇ ਸੁਣਾਇਆ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਤਾਰਾ ਨੇ ਆਪਣੇ ਵਿਆਹ ਤੋਂ ਸਿਰਫ਼ 3 ਦਿਨ ਬਾਅਦ ਹੀ ਆਪਣੇ ਪਤੀ ਨੂੰ ਜ਼ਹਿਰ ਦੇ ਦਿੱਤਾ ਅਤੇ ਬਾਅਦ ਵਿੱਚ ਘਰੋਂ ਨਕਦੀ ਅਤੇ ਗਹਿਣੇ ਲੈ ਕੇ ਫ਼ਰਾਰ ਹੋ ਗਈ। ਤਾਰਾ ਉਰਫ਼ ਰੁਬੀਨਾ ਉੱਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਥਾਣਾ ਕੁੰਡਾ ਦੇ ਪਿੰਡ ਬੈਲ ਜੋੜੀ ਦੀ ਰਹਿਣ ਵਾਲੀ ਹੈ। ਉਸਦਾ ਵਿਆਹ ਆਗਰਾ ਦੇ ਆਵਾਸ ਵਿਕਾਸ ਕਲੋਨੀ ਵਿੱਚ ਰਹਿਣ ਵਾਲੇ ਨਿਰਮਲ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਘਰ ਵਿੱਚ ਖੁਸ਼ੀ ਦਾ ਮਾਹੌਲ ਸੀ ਪਰ ਤਾਰਾ ਨੇ ਆਪਣੇ ਪਤੀ ਨੂੰ ਧੋਖਾ ਦੇ ਕੇ ਉਸ ਦਾ ਕਤਲ ਕਰ ਦਿੱਤਾ। 

ਮ੍ਰਿਤਕ ਦੀ ਭੈਣ ਵਿਸ਼ੇਸ਼ ਸਿੰਘ ਨੇ ਜਗਦੀਸ਼ਪੁਰਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਤਾਰਾ ਉਰਫ਼ ਰੁਬੀਨਾ ਨੂੰ ਉਤਰਾਖੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਪੁੱਛਗਿੱਛ ਦੌਰਾਨ ਉਸਨੇ ਮੰਨਿਆ ਕਿ ਉਹ ਪਹਿਲਾਂ ਹੀ ਵਿਆਹੀ ਹੋਈ ਸੀ ਅਤੇ ਉਸਦਾ ਕੰਮ ਅਣਵਿਆਹੇ ਅਤੇ ਬਜ਼ੁਰਗ ਲੋਕਾਂ ਨੂੰ ਫਸਾਉਣਾ ਅਤੇ ਉਨ੍ਹਾਂ ਨਾਲ ਵਿਆਹ ਕਰਨਾ ਸੀ। ਵਿਆਹ ਤੋਂ ਬਾਅਦ, ਉਹ ਮੌਕਾ ਮਿਲਣ 'ਤੇ ਆਪਣੇ ਸਹੁਰੇ ਘਰੋਂ ਨਕਦੀ ਅਤੇ ਗਹਿਣੇ ਲੈ ਕੇ ਭੱਜ ਜਾਂਦੀ ਸੀ। ਜਾਂਚ ਤੋਂ ਬਾਅਦ ਪੁਲਸ ਨੇ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ। ਇਸਤਗਾਸਾ ਪੱਖ ਨੇ 7 ਗਵਾਹ ਪੇਸ਼ ਕੀਤੇ, ਜਿਨ੍ਹਾਂ ਨੇ ਘਟਨਾ ਦੀ ਸੱਚਾਈ ਦਾ ਖੁਲਾਸਾ ਕੀਤਾ।

ਦੂਜੇ ਪਾਸੇ ਪੋਸਟਮਾਰਟਮ ਰਿਪੋਰਟ ਵਿੱਚ ਵੀ ਪੁਸ਼ਟੀ ਹੋਈ ਹੈ ਕਿ ਕਤਲ ਜ਼ਹਿਰ ਦੇ ਕੇ ਕੀਤਾ ਗਿਆ ਸੀ। ਅਦਾਲਤ ਵਿੱਚ ਗਵਾਹੀ ਦੇਣ ਵਾਲੇ ਮੁੱਖ ਗਵਾਹਾਂ ਵਿੱਚ ਮ੍ਰਿਤਕ ਦਾ ਪੁੱਤਰ ਭਰਤ, ਵਿਸ਼ੇਸ਼ ਸਿੰਘ, ਡਾ. ਪ੍ਰਭਾਤ ਸਿੰਘ, ਪੁਲਸ ਕਰਮਚਾਰੀ ਧਾਰਾ ਸਿੰਘ, ਤੇਜ ਬਹਾਦਰ ਸਿੰਘ, ਸੀ. ਰਾਜੀਵ ਕੁਮਾਰ ਅਤੇ ਫੋਰੈਂਸਿਕ ਸਾਇੰਸ ਲੈਬਾਰਟਰੀ ਅਧਿਕਾਰੀ ਕਰਨਲ ਕੁੰਵਰ ਪ੍ਰਤਾਪ ਸਿੰਘ ਸ਼ਾਮਲ ਸਨ।


author

rajwinder kaur

Content Editor

Related News