ਪਿਓ ਨੇ ਗੋਲੀ ਮਾਰ ਕੇ ਆਪਣੀ ਹੀ ਧੀ ਦਾ ਕੀਤਾ ਕਤਲ, ਟਰੰਪ ''ਤੇ ਬਹਿਸ ਬਣੀ ਮੌਤ ਦੀ ਵਜ੍ਹਾ!

Wednesday, Feb 11, 2026 - 10:57 PM (IST)

ਪਿਓ ਨੇ ਗੋਲੀ ਮਾਰ ਕੇ ਆਪਣੀ ਹੀ ਧੀ ਦਾ ਕੀਤਾ ਕਤਲ, ਟਰੰਪ ''ਤੇ ਬਹਿਸ ਬਣੀ ਮੌਤ ਦੀ ਵਜ੍ਹਾ!

ਟੈਕਸਾਸ/ਲੰਡਨ- ਅਮਰੀਕਾ ਦੇ ਟੈਕਸਾਸ ਸੂਬੇ ਤੋਂ ਇੱਕ ਬੇਹੱਦ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਿਤਾ ਨੇ ਮਾਮੂਲੀ ਬਹਿਸ ਤੋਂ ਬਾਅਦ ਆਪਣੀ ਹੀ 23 ਸਾਲਾ ਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪਿਤਾ ਅਤੇ ਧੀ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲੈ ਕੇ ਤਿੱਖੀ ਬਹਿਸ ਹੋ ਗਈ ਸੀ। ਇਹ ਖ਼ੁਲਾਸਾ ਚੇਸ਼ਾਇਰ ਕੋਰੋਨਰ ਕੋਰਟ ਵਿੱਚ ਚੱਲ ਰਹੀ ਸੁਣਵਾਈ ਦੌਰਾਨ ਹੋਇਆ ਹੈ।

ਮ੍ਰਿਤਕਾ ਦੀ ਪਛਾਣ ਲੂਸੀ ਹੈਰਿਸਨ ਵਜੋਂ ਹੋਈ ਹੈ, ਜੋ ਇੰਗਲੈਂਡ ਦੇ ਵਾਰਿੰਗਟਨ ਦੀ ਰਹਿਣ ਵਾਲੀ ਸੀ ਅਤੇ ਪੇਸ਼ੇ ਤੋਂ ਫੈਸ਼ਨ ਬਾਇਰ ਸੀ। ਲੂਸੀ ਆਪਣੇ ਪਿਤਾ ਕ੍ਰਿਸ ਹੈਰਿਸਨ ਨੂੰ ਮਿਲਣ ਲਈ ਟੈਕਸਾਸ ਗਈ ਸੀ। ਲੂਸੀ ਦੇ ਸਾਥੀ ਕੈਲਮ ਲਿਟਲਰ ਨੇ ਅਦਾਲਤ ਵਿੱਚ ਦੱਸਿਆ ਕਿ ਘਟਨਾ ਵਾਲੇ ਦਿਨ ਸਵੇਰੇ ਪਿਤਾ-ਧੀ ਵਿਚਕਾਰ ਡੋਨਾਲਡ ਟਰੰਪ ਨੂੰ ਲੈ ਕੇ ਕਾਫ਼ੀ ਬਹਿਸ ਹੋਈ ਸੀ। ਲੂਸੀ ਆਪਣੇ ਪਿਤਾ ਕੋਲ ਹਥਿਆਰ ਹੋਣ ਕਾਰਨ ਪਹਿਲਾਂ ਹੀ ਕਾਫ਼ੀ ਪ੍ਰੇਸ਼ਾਨ ਅਤੇ ਅਸਹਿਜ ਮਹਿਸੂਸ ਕਰ ਰਹੀ ਸੀ।

PunjabKesari

ਜਾਣਕਾਰੀ ਅਨੁਸਾਰ, ਜਦੋਂ ਲੂਸੀ ਵਾਪਸ ਇੰਗਲੈਂਡ ਜਾਣ ਲਈ ਏਅਰਪੋਰਟ ਜਾਣ ਦੀ ਤਿਆਰੀ ਕਰ ਰਹੀ ਸੀ, ਤਾਂ ਉਸ ਦਾ ਪਿਤਾ ਉਸ ਨੂੰ ਫੜ ਕੇ ਹੇਠਲੇ ਬੈਡਰੂਮ ਵਿੱਚ ਲੈ ਗਿਆ। ਲਿਟਲਰ ਨੇ ਦੱਸਿਆ ਕਿ ਕੁਝ ਹੀ ਸੈਕਿੰਡਾਂ ਬਾਅਦ ਗੋਲੀ ਚੱਲਣ ਦੀ ਆਵਾਜ਼ ਆਈ ਅਤੇ ਜਦੋਂ ਉਹ ਕਮਰੇ ਵਿੱਚ ਪਹੁੰਚਿਆ ਤਾਂ ਲੂਸੀ ਦੀ ਛਾਤੀ ਵਿੱਚ ਗੋਲੀ ਲੱਗੀ ਹੋਈ ਸੀ ਅਤੇ ਉਹ ਜ਼ਮੀਨ 'ਤੇ ਡਿੱਗੀ ਪਈ ਸੀ।

ਮੁਲਜ਼ਮ ਪਿਤਾ ਕ੍ਰਿਸ ਹੈਰਿਸਨ ਨੇ ਆਪਣੇ ਬਿਆਨ ਵਿੱਚ ਕਬੂਲ ਕੀਤਾ ਕਿ ਉਸ ਨੇ ਉਸ ਦਿਨ ਲਗਭਗ 500 ਮਿਲੀਲੀਟਰ ਵ੍ਹਾਈਟ ਵਾਈਨ ਪੀਤੀ ਹੋਈ ਸੀ। ਉਸ ਨੇ ਦਾਅਵਾ ਕੀਤਾ ਕਿ ਉਹ ਲੂਸੀ ਨੂੰ ਆਪਣੀ 'Glock 9mm' ਸੈਮੀ-ਆਟੋਮੈਟਿਕ ਪਿਸਤੌਲ ਦਿਖਾ ਰਿਹਾ ਸੀ ਅਤੇ ਅਚਾਨਕ ਗੋਲੀ ਚੱਲ ਗਈ। ਕ੍ਰਿਸ ਨੇ ਇਹ ਵੀ ਮੰਨਿਆ ਕਿ ਉਹ ਪਹਿਲਾਂ ਸ਼ਰਾਬ ਦੀ ਲਤ ਛੱਡਣ ਲਈ ਰੀਹੈਬ (ਨਸ਼ਾ ਛੁਡਾਊ ਕੇਂਦਰ) ਵੀ ਜਾ ਚੁੱਕਾ ਸੀ।

ਕ੍ਰਿਸ ਹੈਰਿਸਨ ਨੇ ਅਦਾਲਤ ਵਿੱਚ ਆਪਣੇ ਗੁਨਾਹ ਨੂੰ ਸਵੀਕਾਰ ਕਰਦਿਆਂ ਕਿਹਾ ਹੈ ਕਿ ਉਹ ਮਿਲਣ ਵਾਲੀ ਕਿਸੇ ਵੀ ਸਜ਼ਾ ਲਈ ਤਿਆਰ ਹੈ। ਇਹ ਮਾਮਲਾ ਅਮਰੀਕਾ ਵਿੱਚ ਗਨ ਕਾਨੂੰਨ ਅਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਨੂੰ ਲੈ ਕੇ ਇੱਕ ਵਾਰ ਫਿਰ ਗੰਭੀਰ ਸਵਾਲ ਖੜ੍ਹੇ ਕਰ ਰਿਹਾ ਹੈ।


author

Rakesh

Content Editor

Related News