ਲਾੜੀ ਨਾਲ ਵਾਪਰਿਆ ਹਾਦਸਾ ਤਾਂ ਹਸਪਤਾਲ 'ਚ ਬਾਰਾਤ ਲੈ ਆਇਆ ਲਾੜਾ, ਪੜ੍ਹੋ ਅਨੋਖੇ ਵਿਆਹ ਦੀ ਕਹਾਣੀ
Wednesday, Feb 15, 2023 - 02:08 AM (IST)
ਨੈਸ਼ਨਲ ਡੈਸਕ: ਬੀਤੇ ਦਿਨੀਂ ਇਕ ਜੋੜੇ ਦਾ ਅਜਿਹਾ ਵਿਆਹ ਹੋਇਆ ਜਿਸ ਦਾ ਗਵਾਹ ਸ਼ਹਿਰ ਦਾ ਸੱਭ ਤੋਂ ਵੱਡਾ ਹਸਪਤਾਲ ਬਣਿਆ। ਇਸ ਹਸਪਤਾਲ 'ਚ ਦਾਖ਼ਲ ਕੁੜੀ ਨਾਲ ਵਿਆਹ ਕਰਵਾਉਣ ਲਈ ਮੁੰਡਾ ਬਾਰਾਤ ਲੈ ਕੇ ਪਹੁੰਚਿਆ ਤੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿਚ ਕਾਰਜ ਨੇਪਰੇ ਚੜ੍ਹਿਆ। ਹੋਰ ਤਾਂ ਹੋਰ ਹਸਪਤਾਲ ਵਿਚ ਹੀ ਵਰਮਾਲਾ ਤੇ ਹੋਰ ਰਸਮਾਂ ਵੀ ਨਿਭਾਈਆਂ ਗਈਆਂ।
ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਰਾਜਪਾਲ 'ਤੇ ਫਿਰ ਵਿੰਨ੍ਹਿਆ ਨਿਸ਼ਾਨਾ, ਆਪਣੇ ਅਧਿਕਾਰ ਖੇਤਰ 'ਚ ਰਹਿਣ ਦੀ ਦਿੱਤੀ ਸਲਾਹ
ਇਹ ਵਿਆਹ ਰਾਜਸਥਾਨ ਦੇ ਕੋਟਾ ਸ਼ਹਿਰ 'ਚ ਪੈਂਦੇ ਸੰਭਾਗ ਵਿਚ ਵੇਖਣ ਨੂੰ ਮਿਲਿਆ। ਇੱਥੇ ਦੇ ਐੱਮ.ਬੀ.ਐੱਸ. ਹਸਪਤਾਲ ਵਿਚ ਦਾਖ਼ਲ ਕੁੜੀ ਨਾਲ ਵਿਆਹ ਕਰਵਾਉਣ ਲਈ ਲਾੜਾ ਰਾਮਗੰਜਮੰਡੀ ਤੋਂ ਬਾਰਾਤ ਲੈ ਕੇ ਪਹੁੰਚਿਆ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿਚ ਇਹ ਵਿਆਹ ਯਾਦਗਾਰੀ ਹੋ ਨਿਬੜਿਆ। ਇਸ ਤੋਂ ਪਹਿਲਾਂ ਵਿਆਹ ਦੀਆਂ ਤਿਆਰੀਆਂ ਵੀ ਹਸਪਤਾਲ ਦੇ ਕਾਟੇਜ ਵਾਰਡ ਵਿਚ ਹੋਈਆਂ ਜਿੱਥੇ ਪੂਰੇ ਕਾਟੇਜ ਵਾਰਡ ਨੂੰ ਸਜਾਇਆ ਗਿਆ ਅਤੇ ਇੱਥੇ ਹੀ ਵਰਮਾਲਾ ਤੇ ਹੋਰ ਰਸਮਾਂ ਨਿਭਾਈਆਂ ਗਈਆਂ। ਹਾਲਾਂਕਿ ਵਿਆਹ ਦੌਰਾਨ ਜ਼ਿਆਦਾ ਲੋਕਾਂ ਨੂੰ ਇਜਾਜ਼ਤ ਨਹੀਂ ਮਿਲੀ ਪਰ ਪਰਿਵਾਰ ਦੇ ਲੋਕਾਂ ਵਿਚਾਲੇ ਇਸ ਵਿਆਹ ਨੂੰ ਪੂਰੇ ਰਸਮਾਂ-ਰਿਵਾਜਾਂ ਨਾਲ ਸੰਪੰਨ ਕਰਵਾਇਆ ਗਿਆ।
ਇਹ ਖ਼ਬਰ ਵੀ ਪੜ੍ਹੋ - ਦਿੱਲੀ ਵਿਚ ਫਿਰ ਸ਼ਰਧਾ ਵਰਗਾ ਕਤਲਕਾਂਡ, ਬੇਰਹਿਮੀ ਨਾਲ ਕਤਲ ਕਰ ਢਾਬੇ ਦੇ ਫਰਿੱਜ 'ਚ ਲੁਕੋਈ ਪ੍ਰੇਮਿਕਾ ਦੀ ਲਾਸ਼
ਪਰਿਵਾਰ ਨੇ ਦੱਸਿਆ ਕਿ ਰਾਮਗੰਜਮੰਡੀ ਖੇਤਰ ਦੇ ਭਾਵਪੁਰਾ ਵਾਸੀ ਪੰਕਜ ਰਾਠੌਰ ਦਾ ਵਿਆਹ ਐਤਵਾਰ ਨੂੰ ਰਾਵਤਭਾਟਾ ਵਾਸੀ ਮਧੂ ਰਾਠੌਰ ਨਾਲ ਹੋਣਾ ਸੀ। ਅਜਿਹੇ ਵਿਚ ਦੋਵਾਂ ਘਰਾਂ ਵਿਚ ਖੁਸ਼ੀਆਂ ਦਾ ਮਾਹੌਲ ਸੀ ਅਤੇ ਸਾਰੀਆਂ ਰਸਮਾਂ ਚੱਲ ਰਹੀਆਂ ਸਨ। ਐਤਵਾਰ ਨੂੰ ਫੇਰਿਆਂ ਤੋਂ ਪਹਿਲਾਂ ਮਧੂ ਆਪਣੇ ਘਰ ਵਿਚ ਪੌੜੀਆਂ 'ਚੋਂ ਡਿੱਗ ਕੇ ਜ਼ਖ਼ਮੀ ਹੋ ਗਈ। ਪੌੜੀਆਂ ਤੋਂ ਡਿੱਗੀ ਲਾੜੀ ਦੇ ਦੋਵੇਂ ਹੱਥ-ਪੈਰ ਫਰੈਕਚਰ ਹੋ ਗਏ। ਸਿਰ ਵਿਚ ਵੀ ਸੱਟਾਂ ਲੱਗੀਆਂ ਸਨ। ਜਿਸ ਨੂੰ ਕੋਟਾ ਦੇ ਐੱਮ.ਬੀ.ਐੱਸ. ਹਸਪਤਾਲ ਵਿਚ ਦਾਖ਼ਲ ਕਰਵਾਉਣਾ ਪਿਆ। ਪਰਿਵਾਰ ਨੂੰ ਡਰ ਸੀ ਕਿ ਹੁਣ ਇਹ ਵਿਆਹ ਸਿਰੇ ਚੜ੍ਹ ਸਕੇਗਾ ਜਾਂ ਨਹੀਂ?
ਇਹ ਖ਼ਬਰ ਵੀ ਪੜ੍ਹੋ - ਨਹੀਂ ਰਹੇ ਜਾਵੇਦ ਖ਼ਾਨ ਅਮਰੋਹੀ, 'ਲਗਾਨ' ਤੇ 'ਚੱਕ ਦੇ ਇੰਡੀਆ' ਵਰਗੀਆਂ ਫ਼ਿਲਮਾਂ ਤੋਂ ਬਣਾਈ ਸੀ ਪਛਾਣ
ਹਾਦਸੇ ਤੋਂ ਬਾਅਦ ਲਾੜੇ ਪੰਕਜ ਰਾਠੌਰ ਦੇ ਪਿਤਾ ਸ਼ਿਵਲਾਲ ਰਾਠੌਰ ਤੇ ਮਧੂ ਦੇ ਭਰਾ ਨੇ ਆਪਸ ਵਿਚ ਗੱਲਬਾਤ ਕੀਤੀ। ਪੰਕਜ ਨੇ ਹਸਪਤਾਲ ਵਿਚ ਹੀ ਵਿਆਰ ਕਰਨ ਦੀ ਇੱਛਾ ਜ਼ਾਹਿਰ ਕੀਤੀ। ਇਸ ਤੋਂ ਬਾਅਦ ਦੋਵਾਂ ਦੇ ਵਿਆਹ ਦੀਆਂ ਰਸਮਾਂ ਹਸਪਤਾਲ ਵਿਚ ਹੀ ਪੂਰੀਆਂ ਕਰਨ ਦਾ ਫ਼ੈਸਲਾ ਲਿਆ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।