ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ''ਚ, ਭੈਣ ਦੇ ਫੇਰਿਆਂ ਤੋਂ ਪਹਿਲੇ ਭਰਾ ਸਮੇਤ 2 ਦੀ ਮੌਤ

Sunday, Nov 26, 2017 - 10:30 AM (IST)

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ''ਚ, ਭੈਣ ਦੇ ਫੇਰਿਆਂ ਤੋਂ ਪਹਿਲੇ ਭਰਾ ਸਮੇਤ 2 ਦੀ ਮੌਤ

ਮੇਰਠ— ਮੇਰਠ 'ਚ ਇਕ ਵਿਆਹ ਪ੍ਰੋਗਰਾਮ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ 'ਚ ਬਦਲ ਗਈਆਂ ਜਦੋਂ ਲਾੜੀ ਦੇ ਭਰਾ ਸਮੇਤ 2 ਰਿਸ਼ਤੇਦਾਰਾਂ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਇਸ ਭਿਆਨਕ ਹਾਦਸੇ ਦੀ ਸੂਚਨਾ ਮਿਲਦੇ ਹੀ ਮ੍ਰਿਤਕ ਦੇ ਪਰਿਵਾਰ 'ਚ ਹੱਲਚੱਲ ਮਚ ਗਈ। ਥਾਣਾ ਇੰਚਾਰਜ਼ ਨੇ ਦੋਹਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। 
ਜਾਣਕਾਰੀ ਮੁਤਾਬਕ ਜ਼ਿਲੇ ਦੇ ਮਾਧਵਪੁਰਮ ਵਾਸੀ ਇਕ ਲੜਕੀ ਦਾ ਕੱਲ ਵਿਆਹ ਸੀ। ਜੈ ਮਾਲਾ ਦੇ ਪ੍ਰੋਗਰਾਮ ਦੇ ਬਾਅਦ ਲੜਕੀ ਦਾ ਭਰਾ ਵਿਆਹ ਦਾ ਇੰਤਜ਼ਾਮ 'ਚ ਲੱਗਾ ਸੀ। ਇਸੀ ਦੌਰਾਨ ਸੱਤ ਫੇਰਿਆਂ ਤੋਂ ਪਹਿਲੇ ਰਾਤੀ 2 ਵਜੇ ਦੇ ਕਰੀਬ ਲਾੜੀ ਦਾ ਭਰਾ ਰਵੀ ਆਪਣੇ ਰਿਸ਼ਤੇਦਾਰ ਨੂੰ ਲੈ ਕੇ ਕਾਰ 'ਚ ਸੀ.ਐਨ.ਜੀ ਡਲਵਾਉਣ ਗਿਆ ਸੀ।
ਸੀ.ਐਨ.ਜੀ ਪੰਪ ਨੇੜੇ ਪੁੱਜਣ 'ਤੇ ਕਾਰ ਸੜਕ 'ਤੇ ਖਰਾਬ ਖੜ੍ਹੇ ਟਰੱਕ 'ਚ ਦਾਖ਼ਲ ਹੋ ਗਈ। ਟੱਕਰ ਇੰਨੀ ਤੇਜ਼ ਸੀ ਕਿ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਅਤੇ ਉਸ 'ਚ ਸਵਾਰ ਰਵੀ ਅਤੇ ਉਸ ਦਾ ਰਿਸ਼ਤੇਦਾਰਾਂ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪਰਿਵਾਰ ਦੇ ਲੋਕ ਮੌਕੇ 'ਤੇ ਪੁੱਜ ਗਏ।


Related News