ਘੋੜੀ ਚੜ੍ਹ 'ਲਾੜਾ' ਬਣ ਕੇ ਪਰਚਾ ਦਾਖਲ ਕਰਨ ਪੁੱਜਾ ਉਮੀਦਵਾਰ

Tuesday, Apr 09, 2019 - 10:34 AM (IST)

ਘੋੜੀ ਚੜ੍ਹ 'ਲਾੜਾ' ਬਣ ਕੇ ਪਰਚਾ ਦਾਖਲ ਕਰਨ ਪੁੱਜਾ ਉਮੀਦਵਾਰ

ਸ਼ਾਹਜਹਾਂਪੁਰ— ਯੂ.ਪੀ. ਦੇ ਸ਼ਾਹਜਹਾਂਪੁਰ 'ਚ ਇਕ ਅਜੀਬ ਹੀ ਮਾਮਲਾ ਦੇਖਣ ਨੂੰ ਮਿਲਿਆ। ਇੱਥੇ ਇਕ ਉਮੀਦਵਾਰ ਲਾੜੇ ਦੇ ਰੂਪ 'ਚ ਘੋੜੇ 'ਤੇ ਸਵਾਰ ਹੋ ਕੇ ਬੈਂਡ-ਬਾਜੇ ਨਾਲ ਬਾਰਾਤ ਲੈ ਕੇ ਨਾਮਜ਼ਦਗੀ ਭਰਨ ਪਹੁੰਚਿਆ। ਸ਼ਾਹਜਹਾਂਪੁਰ ਸੀਟ ਲਈ ਲੋਕ ਸਭਾ ਚੋਣਾਂ 'ਚ ਸੰਯੁਕਤ ਵਿਕਾਸ ਪਾਰਟੀ ਦੇ ਉਮੀਦਵਾਰ ਵੈਧਰਾਜ ਕਿਸ਼ਨ ਸੋਮਵਾਰ ਨੂੰ ਇਸ ਇਸ ਅਨੋਖੇ ਅੰਦਾਜ 'ਚ ਪਰਚਾ ਦਾਖਲ ਕਰਨ ਪੁੱਜੇ। ਕਿਸ਼ਨ ਸਿਰ 'ਤੇ ਸਿਹਰਾ ਬੰਨ੍ਹ ਕੇ, ਘੋੜੀ 'ਤੇ ਸਵਾਰ ਹੋ ਕੇ ਅਤੇ ਬੈਂਡ ਬਾਜੇ ਨਾਲ ਬਾਰਾਤੀਆਂ ਨਾਲ ਨੱਚਦੇ ਹੋਏ ਨਾਮਜ਼ਦਗੀ ਲਈ ਪੁੱਜੇ। ਹਾਲਾਂਕਿ ਕਲੈਕਟਰੇਟ ਤੋਂ ਪਹਿਲਾਂ ਹੀ ਉਸ ਦੀ ਬਾਰਾਤ ਨੂੰ ਰੋਕ ਦਿੱਤਾ ਗਿਆ। ਇਸ ਤੋਂ ਬਾਅਦ ਉਹ ਕਲੈਕਟਰੇਟ ਤੱਕ ਪੈਦਲ ਹੀ ਨਾਮਜ਼ਦਗੀ ਪੱਤਰ ਦਾਖਲ ਕਰਨ ਪੁੱਜੇ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਰਾਜਨੀਤੀ ਦੇ ਜੁਆਈ ਹਨ ਅਤੇ ਉਨ੍ਹਾਂ ਦੀ ਲਾੜੀ 28 ਮਈ ਤੋਂ ਬਾਅਦ ਆਏਗੀ।PunjabKesari3 ਵਾਰ ਲੜ ਚੁਕੇ ਹਨ ਲੋਕ ਸਭਾ ਚੋਣਾਂ
ਕਿਸ਼ਨ ਦੀ ਇਹ ਬਾਰਾਤ ਸਾਰਿਆਂ ਦੇ ਆਕਰਸ਼ਨ ਦਾ ਕੇਂਦਰ ਬਣ ਗਈ। ਉਹ ਪਹਿਲਾਂ ਵੀ ਕਈ ਚੋਣਾਂ ਲੜ ਚੁਕੇ ਹਨ। ਉਨ੍ਹਾਂ ਨੇ ਆਪਣੀ ਪਹਿਲੀ ਚੋਣ ਕਰੀਬ 3 ਦਹਾਕੇ ਪਹਿਲਾਂ ਮੁਹੱਲੇ ਦੇ ਵਾਰਡ ਮੈਂਬਰ ਲਈ ਲੜੀ ਸੀ। ਉਹ ਹੁਣ ਤੱਕ 3 ਵਾਰ ਲੋਕ ਸਭਾ ਚੋਣਾਂ ਲੜ ਚੁਕੇ ਹਨ। ਇਸ ਵਾਰ ਨਾਮਜ਼ਦਗੀ ਕਰਨ ਅਤੇ ਵੋਟ ਮੰਗਣ ਲਈ ਉਨ੍ਹਾਂ ਨੇ ਅਨੋਖਾ ਤਰੀਕਾ ਚੁਣਿਆ ਹੈ।PunjabKesari


author

DIsha

Content Editor

Related News