ਸ਼ਖਸ ਨੇ ਹੀਰੇ ''ਤੇ ਬਣਾਇਆ ਭਾਰਤ ਦਾ ਨਕਸ਼ਾ, ਅੰਦਰ ਬਣਾ ਦਿੱਤੀ PM ਦੀ ਤਸਵੀਰ

1/12/2020 12:25:19 PM

ਸੂਰਤ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਤੋਂ ਇਲਾਵਾ ਪੂਰੀ ਦੁਨੀਆ 'ਚ ਮਸ਼ਹੂਰ ਹਨ। ਇਸ ਮਾਮਲੇ 'ਚ ਉਹ ਦੁਨੀਆ ਦੇ ਸਭ ਤੋਂ ਤਾਕਤਵਰ ਨੇਤਾ ਡੋਨਾਲਡ ਟ੍ਰੰਪ ਨੂੰ ਵੀ ਪਿੱਛੇ ਛੱਡ ਚੁੱਕੇ ਹਨ। ਉਨ੍ਹਾਂ ਦੀ ਪ੍ਰਸਿੱਧੀ ਨੂੰ ਉਜਾਗਰ ਕਰਦਾ ਹੋਇਆ ਇੱਕ ਹੋਰ ਮਾਮਲਾ ਸਾਹਮਣੇ ਆਇਆ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ 'ਚ ਹੀਰਾ ਕਾਰੋਬਾਰੀ ਨੇ ਅਜਿਹਾ ਅਨੋਖਾ ਕੰਮ ਕੀਤਾ ਹੈ, ਜਿਸ ਨੂੰ ਜਾਣ ਕੇ ਸਾਰੇ ਹੈਰਾਨ ਹੋ ਗਏ ਹਨ।

PunjabKesari

ਦਰਅਸਲ ਗੁਜਰਾਤ 'ਚ ਹੀਰਾ ਕਾਰੋਬਾਰੀ ਦਾ ਕੰਮ ਕਰਨ ਵਾਲੇ ਇਕ ਸ਼ਖਸ ਨੇ ਦਿਨ ਰਾਤ ਸਖਤ ਮਿਹਨਤ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਨੂੰ ਹੀ ਹੀਰੇ ਦੇ ਅੰਦਰ ਬਣਾ ਦਿੱਤਾ।

PunjabKesari

ਦੱਸਣਯੋਗ ਹੈ ਕਿ ਹੀਰਾ ਕਾਰੋਬਾਰੀ ਕੇਯੂਰ ਮਿਆਨੀ ਅਤੇ ਅਕਾਸ਼ ਸਲਿਆ ਨੇ 1998 'ਚ ਉਨ੍ਹਾਂ ਦੇ ਦਾਦਾ ਦੁਆਰਾ ਖਰੀਦੇ ਗਏ ਰਫ ਹੀਰੇ ਤੋਂ 1.48 ਕੈਰੇਟ ਦੇ ਵਾਈਟ (ਐੱਫ) 'ਤੇ ਭਾਰਤ ਦਾ ਨਕਸ਼ਾ ਬਣਾਇਆ। ਇਸ ਤੋਂ ਬਾਅਦ ਲੇਜ਼ਰ ਇਸਿਕ੍ਰਪਸ਼ਨ ਤਕਨਾਲੌਜੀ ਨਾਲ ਹੀਰੇ 'ਚ ਪੀ.ਐੱਮ. ਨਰਿੰਦਰ ਮੋਦੀ ਦੀ ਤਸਵੀਰ ਬਣਾ ਦਿੱਤੀ। ਰਫ ਹੀਰੇ ਦੀ ਕੀਮਤ ਉਸ ਸਮੇਂ 45,000 ਰੁਪਏ ਸੀ। ਅੱਜ ਇਸ ਦੀ ਕੀਮਤ 10,000 ਡਾਲਰ ਹੈ।

PunjabKesari

ਆਕਾਸ਼ ਨੇ ਦੱਸਿਆ ਹੈ ਕਿ ਹੀਰੇ 'ਚ ਪੀ.ਐੱਮ ਮੋਦੀ ਦੀ ਤਸਵੀਰ ਬਣਾਉਣ ਲਈ ਉਸ ਨੂੰ ਰੋਜ਼ਾਨਾ 5 ਘੰਟਿਆ ਤੱਕ ਸਖਤ ਮਿਹਨਤ ਕਰਨੀ ਪਈ ਹੁਣ ਜਾ ਕੇ 3 ਮਹੀਨਿਆਂ 'ਚ ਇਹ ਵਿਸ਼ੇਸ਼ ਹੀਰਾ ਤਿਆਰ ਹੋਇਆ।

PunjabKesari

ਕਾਰੋਬਾਰੀਆਂ ਨੇ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੇਟੀ ਬਚਾਓ, ਸਵੱਛਤਾ ਮੁਹਿੰਮ ਅਤੇ ਵੱਖ-ਵੱਖ ਯੋਜਨਾਵਾਂ ਤੋਂ ਪ੍ਰਭਾਵਿਤ ਹੋ ਕੇ ਡਾਇਮੰਡ 'ਤੇ ਉਨਾਂ ਦੀ ਤਸਵੀਰ ਬਣਾਈ ਹੈ। ਹੁਣ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਂਟ ਕਰਨਗੇ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Iqbalkaur

This news is Edited By Iqbalkaur