ਬਿਹਾਰ ''ਚ ਪਾਈਪ ਲਾਈਨ ਦੇ ਬੇਸ ਕੈਂਪ ''ਤੇ ਮਾਓਵਾਦੀ ਹਮਲਾ, ਕਈ ਮਸ਼ੀਨਾਂ ਸਾੜੀਆਂ
Sunday, Nov 26, 2017 - 11:00 AM (IST)

ਗਯਾ— ਬਿਹਾਰ 'ਚ ਗਯਾ ਜ਼ਿਲੇ ਦੇ ਅੱਤਵਾਦ ਪ੍ਰਭਾਵਿਤ ਆਸਮ ਥਾਣੇ ਅਧੀਨ ਪੈਂਦੇ ਇਲਾਕੇ ਦੇ ਮਹੁਆਵਾ ਪਿੰਡ ਨੇੜੇ ਪਾਬੰਦੀਸ਼ੁਦਾ ਨਕਸਲੀ ਸੰਗਠਨ ਭਾਰਤ ਦੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਅੱਤਵਾਦੀਆਂ ਨੇ ਕੇਂਦਰ ਦੀ ਮਹੱਤਵਪੂਰਨ ਜਗਦੀਸ਼ਪੁਰ-ਹਲਦੀਆ ਗੈਸ ਪਾਈਪ ਲਾਈਨ ਯੋਜਨਾ ਦੇ ਬੇਸ ਕੈਂਪ 'ਤੇ ਹਮਲਾ ਕਰ ਕੇ 3 ਟਰੱਕਾਂ ਸਮੇਤ ਕਰੋੜਾਂ ਰੁਪਿਆਂ ਦੀ ਕੀਮਤ ਦੀ ਜਾਇਦਾਦ ਸਾੜ ਦਿੱਤੀ। ਪੁਲਸ ਸੁਪਰਡੈਂਟ (ਨਕਸਲ ਮੁਹਿੰਮ) ਅਰੁਣ ਕੁਮਾਰ ਨੇ ਦੱਸਿਆ ਕਿ ਉਪਰੋਕਤ ਕੈਂਪ 'ਤੇ ਅੱਜ ਤੜਕੇ 15 ਤੋਂ 20 ਦੀ ਗਿਣਤੀ 'ਚ ਆਏ ਮਾਓਵਾਦੀਆਂ ਦੇ ਹਥਿਆਰਬੰਦ ਦਸਤੇ ਨੇ ਹਮਲਾ ਕਰ ਦਿੱਤਾ।