ਮਨੂ ਭਾਕਰ ਨੇ ਪੈਰਿਸ 'ਚ ਰਚਿਆ ਇਤਿਹਾਸ, ਰਾਸ਼ਟਰਪਤੀ ਤੇ PM ਮੋਦੀ ਨੇ ਦਿੱਤੀ ਵਧਾਈ

Sunday, Jul 28, 2024 - 07:15 PM (IST)

ਮਨੂ ਭਾਕਰ ਨੇ ਪੈਰਿਸ 'ਚ ਰਚਿਆ ਇਤਿਹਾਸ, ਰਾਸ਼ਟਰਪਤੀ ਤੇ PM ਮੋਦੀ ਨੇ ਦਿੱਤੀ ਵਧਾਈ

ਨਵੀਂ ਦਿੱਲੀ- ਪੈਰਿਸ ਓਲੰਪਿਕ 'ਚ ਭਾਰਤ ਨੇ ਆਪਣਾ ਮੈਡਲ ਦਾ ਖਾਤਾ ਖੋਲ੍ਹ ਲਿਆ ਹੈ। ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਨਿਸ਼ਾਨੇਬਾਜ਼ੀ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਮਨੂ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਅਤੇ ਇਸ ਤਰ੍ਹਾਂ ਓਲੰਪਿਕ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਨਿਸ਼ਾਨੇਬਾਜ਼ ਬਣ ਗਈ। ਮਨੂ ਨੇ ਫਾਈਨਲ ਵਿੱਚ ਕੁੱਲ 221.7 ਅੰਕ ਬਣਾਏ। ਮੌਜੂਦਾ ਪੈਰਿਸ ਓਲੰਪਿਕ ਵਿੱਚ ਭਾਰਤ ਦਾ ਇਹ ਪਹਿਲਾ ਤਮਗਾ ਰਿਹਾ। ਨਾਲ ਹੀ, ਓਲੰਪਿਕ ਦੇ ਇਤਿਹਾਸ ਵਿੱਚ ਨਿਸ਼ਾਨੇਬਾਜ਼ੀ ਵਿੱਚ ਭਾਰਤ ਦਾ ਇਹ ਪੰਜਵਾਂ ਤਮਗਾ ਰਿਹਾ। ਕੋਰੀਆਈ ਖਿਡਾਰੀਆਂ ਓ ਯੇ ਜਿਨ ਨੇ ਸੋਨ (243.2 ਅੰਕ) ਅਤੇ ਕਿਮ ਯੇਜੀ (241.3) ਨੇ ਚਾਂਦੀ ਦਾ ਤਗਮਾ ਜਿੱਤਿਆ।

ਮਨੂ ਭਾਕਰ ਨੇ ਜਿਵੇਂ ਹੀ ਤਗਮੇ 'ਤੇ ਨਿਸ਼ਾਨਾ ਲਗਾਇਆ, ਦੇਸ਼ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਸ਼ੂਟਰ ਮਨੂ ਭਾਕਰ ਨੂੰ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ। ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪੀ.ਐੱਮ. ਮੋਦੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

ਭਾਰਤ ਨੂੰ ਮਨੂ ਭਾਕਰ 'ਤੇ ਮਾਣ : ਰਾਸ਼ਟਰਪਤੀ

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵੀ ਮਨੂ ਭਾਕਰ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ, 'ਪੈਰਿਸ ਓਲੰਪਿਕ 'ਚ 10 ਮੀਟਰ ਏਅਰ ਪਿਸਟਲ ਸ਼ੂਟਿੰਗ ਮੁਕਾਬਲੇ 'ਚ ਕਾਂਸੀ ਦੇ ਤਮਗੇ ਨਾਲ ਭਾਰਤ ਲਈ ਮੈਡਲ ਦਾ ਖਾਤਾ ਖੋਲ੍ਹਣ ਲਈ ਮਨੂ ਭਾਕਰ ਨੂੰ ਹਾਰਦਿਕ ਵਧਾਈ। ਉਹ ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਓਲੰਪਿਕ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ। ਭਾਰਤ ਨੂੰ ਮਨੂ ਭਾਕਰ 'ਤੇ ਮਾਣ ਹੈ। ਉਸ ਦਾ ਕਾਰਨਾਮਾ ਬਹੁਤ ਸਾਰੇ ਖਿਡਾਰੀਆਂ, ਖਾਸ ਕਰਕੇ ਔਰਤਾਂ ਨੂੰ ਪ੍ਰੇਰਿਤ ਕਰ ਰਿਹਾ ਹੈ। ਮੈਂ ਚਾਹੁੰਦੀ ਹਾਂ ਕਿ ਉਹ ਭਵਿੱਖ ਵਿੱਚ ਉਪਲੱਬਧੀਆਂ ਦੀਆਂ ਹੋਰ ਉਚਾਈਆਂ 'ਤੇ ਪਹੁੰਚੇ।'

ਇਹ ਇਤਿਹਾਸਿਕ ਜਿੱਤ : ਪੀ.ਐੱਮ. ਮੋਦੀ

ਇਸ ਦੇ ਨਾਲ ਹੀ ਪੀ.ਐੱਮ. ਮੋਦੀ ਨੇ ਮਨੂ ਭਾਕਰ ਨੂੰ ਵਧਾਈ ਦਿੱਤੀ ਹੈ ਅਤੇ ਇਸ ਜਿੱਤ ਨੂੰ ਇਤਿਹਾਸਕ ਦੱਸਿਆ ਹੈ। ਪੀ.ਐੱਮ. ਮੋਦੀ ਨੇ ਮਨੂ ਭਾਕਰ ਦੀ ਸਫ਼ਲਤਾ ਨੂੰ ਅਦੁੱਤੀ ਉਪਲੱਬਧੀ ਦੱਸਿਆ ਹੈ।


ਪੀ.ਐੱਮ. ਮੋਦੀ ਨੇ 'ਐਕਸ' 'ਤੇ ਪੋਸਟ ਕਰਦੇ ਹੋਏ ਲਿਖਿਆ, 'ਬਹੁਤ ਵਧੀਆ, ਪੈਰਿਸ ਓਲੰਪਿਕ 2024 'ਚ ਭਾਰਤ ਦਾ ਪਹਿਲਾ ਤਮਗਾ ਜਿੱਤਣ ਲਈ! ਕਾਂਸੀ ਦੇ ਤਗਮੇ ਲਈ ਵਧਾਈ। ਇਹ ਕਾਮਯਾਬੀ ਹੋਰ ਵੀ ਖਾਸ ਹੈ ਕਿਉਂਕਿ ਉਹ ਭਾਰਤ ਲਈ ਨਿਸ਼ਾਨੇਬਾਜ਼ੀ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਇੱਕ ਸ਼ਾਨਦਾਰ ਪ੍ਰਾਪਤੀ ਹੈ!


author

Rakesh

Content Editor

Related News