ਗਾਣੇ ਦੀ ਫਰਮਾਇਸ਼ ''ਤੇ ਮਹਿਲਾ ਟੀਚਰ ''ਤੇ ਭੜਕੇ ਮਨੋਜ ਤਿਵਾੜੀ

03/18/2017 12:50:38 PM

ਨਵੀਂ ਦਿੱਲੀ— ਸੋਸ਼ਲ ਮੀਡੀਆ ''ਤੇ ਕੋਈ ਨਾ ਕੋਈ ਫੋਟੋ ਜਾਂ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ, ਜਿਸ ਨੂੰ ਲੈ ਕੇ ਖੂਬ ਚਰਚਾ ਹੁੰਦੀ ਹੈ। ਅਜਿਹਾ ਹੀ ਇਕ ਵੀਡੀਓ ਅੱਜ-ਕੱਲ ਸੋਸ਼ਲ ਮੀਡੀਆ ''ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ''ਚ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਇਕਾਈ ਦੇ ਚੇਅਰਮੈਨ ਅਤੇ ਸੰਸਦ ਮੈਂਬਰ-ਗਾਇਕ ਮਨੋਜ ਤਿਵਾੜੀ ਇਕ ਪ੍ਰੋਗਰਾਮ ਦੌਰਾਨ ਇਕ ਸੰਚਾਲਕ ਟੀਚਰ ਨੂੰ ਗੁੱਸੇ ''ਚ ਖਰੀ-ਖੋਟੀ ਸੁਣਾਉਂਦੇ ਦਿੱਸ ਰਹੇ ਹਨ।
ਦਰਅਸਲ ਟੀਚਰ ਨੇ ਮਨੋਜ ਤਿਵਾੜੀ ਨੂੰ ਕੁਝ ਗਾਉਣ ਦੀ ਅਪੀਲ ਕੀਤੀ ਸੀ। ਗੁੱਸੇ ''ਚ ਮਨੋਜ ਤਿਵਾੜੀ ਨੇ ਟੀਚਰ ਨੂੰ ਕਿਹਾ,''''ਤੁਸੀਂ ਇਕ ਸੰਸਦ ਮੈਂਬਰ ਨੂੰ ਕਹਿ ਰਹੇ ਹੋ ਕਿ ਗਾਣਾ ਗਾਓ, ਇਹ ਤਮੀਜ਼ ਹੈ ਤੁਹਾਡੀ। ਇਹ ਗੀਤ ਦਾ ਪ੍ਰੋਗਰਾਮ ਹੈ ਕੀ, ਤੁਹਾਨੂੰ ਨਹੀਂ ਪਤਾ ਕਿ ਇੱਥੇ ਕੀ ਹੋ ਰਿਹਾ ਹੈ। ਇੱਥੇ ਸੀ.ਸੀ.ਟੀ.ਵੀ. ਲੱਗੇ ਹਨ ਅਤੇ ਤੁਹਾਨੂੰ ਗਾਣਾ ਸੂਝ ਰਿਹਾ ਹੈ। ਚਲੋ ਨਿਕਲੋ ਮੰਚ ਤੋਂ।''''
ਮਨੋਜ ਤਿਵਾੜੀ ਦੇ ਇਸ ਗਲਤ ਵਤੀਰੇ ਵਾਲੇ ਵੀਡੀਓ ''ਤੇ ਲੋਕਾਂ ਦੀਆਂ ਵੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਸਵਾਲ ਪੁੱਛੇ ਜਾ ਰਹੇ ਹਨ ਕਿ ਜਦੋਂ ਇਕ ਗੀਤਕਾਰ-ਸੰਗੀਤਕਾਰ ਸੰਸਦ ਮੈਂਬਰ ਬਣ ਸਕਦਾ ਹੈ ਤਾਂ ਕੀ ਸੰਸਦ ਮੈਂਬਰ ਗਾਣਾ ਨਹੀਂ ਗਾ ਸਕਦਾ ਹੈ। ਫਿਲਹਾਲ ਦਿੱਲੀ ਭਾਜਪਾ ਨੇਤਾ ਇਸ ''ਤੇ ਕੁਝ ਵੀ ਬੋਲਣ ਤੋਂ ਝਿਜਕ ਰਹੇ ਹਨ।


Disha

News Editor

Related News