ਮਨੋਜ ਸਿਨਹਾ ਨੇ ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਵਜੋਂ ਚੁੱਕੀ ਸਹੁੰ

Friday, Aug 07, 2020 - 01:26 PM (IST)

ਮਨੋਜ ਸਿਨਹਾ ਨੇ ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਵਜੋਂ ਚੁੱਕੀ ਸਹੁੰ

ਸ਼੍ਰੀਨਗਰ- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਦੂਜੇ ਉੱਪ ਰਾਜਪਾਲ ਵਜੋਂ ਸ਼੍ਰੀ ਮਨੋਜ ਸਿਨਹਾ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਇੱਥੇ ਅਹੁਦੇ ਦੀ ਸਹੁੰ ਚੁੱਕੀ। ਰਾਜ ਭਵਨ 'ਚ ਆਯੋਜਿਤ ਪ੍ਰੋਗਰਾਮ 'ਚ ਜੰਮੂ-ਕਸ਼ਮੀਰ ਹਾਈ ਕੋਰਟ ਦੀ ਮੁੱਖ ਜੱਜ ਗੀਤਾ ਮਿੱਤਲ ਨੇ ਸ਼੍ਰੀ ਸਿਨਹਾ ਨੂੰ ਸਹੁੰ ਚੁਕਾਈ। ਸ਼੍ਰੀ ਸਿਨਹਾ ਨੇ ਅੰਗਰੇਜ਼ੀ ਭਾਸ਼ਾ 'ਚ ਸਹੁੰ ਚੁੱਕੀ। ਇਸ ਤੋਂ ਪਹਿਲਾਂ ਮੁੱਖ ਸਕੱਤਰ ਬੀ.ਵੀ.ਆਰ. ਸੁਬਰਮਣੀਅਮ ਨੇ ਸ਼੍ਰੀ ਸਿਨਹਾ ਨੂੰ ਜੰਮੂ-ਕਸ਼ਮੀਰ ਦਾ ਉੱਪ ਰਾਜਪਾਲ ਨਿਯੁਕਤ ਕੀਤੇ ਜਾਣ ਸੰਬੰਧੀ ਰਾਸ਼ਟਰਪਤੀ ਦੇ ਆਦੇਸ਼ 'ਚ ਪੜ੍ਹ ਕੇ ਸੁਣਾਇਆ। ਸਹੁੰ ਚੁੱਕ ਸਮਾਰੋਹ 'ਚ ਚੁਨਿੰਦਾ ਮਹਿਮਾਨ ਹੀ ਸ਼ਾਮਲ ਹੋਏ।

ਪਹਿਲੇ ਉੱਪ ਰਾਜਪਾਲ ਸ਼੍ਰੀ ਗਿਰੀਸ਼ ਚੰਦਰ ਮੁਰਮੂ ਨੇ 5 ਅਗਸਤ ਨੂੰ ਅਹੁਦੇ ਤੋਂ ਤਿਆਗ ਪੱਤਰ ਦਿੱਤਾ ਸੀ ਅਤੇ ਵੀਰਵਾਰ ਨੂੰ ਉਨ੍ਹਾਂ ਨੂੰ ਭਾਰਤ ਦਾ ਕੰਟਰੋਲਰ ਅਤੇ ਆਡੀਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਰਾਸ਼ਟਰਪਤੀ ਭਵਨ ਨੇ ਵੀਰਵਾਰ ਸਵੇਰੇ ਸ਼੍ਰੀ ਮੁਰਮੂ ਦੇ ਤਿਆਗ ਪੱਤਰ ਨੂੰ ਸਵੀਕਾਰ ਕੀਤੇ ਜਾਣ ਅਤੇ ਸ਼੍ਰੀ ਸਿਨਹਾ ਨੂੰ ਉੱਪ ਰਾਜਪਾਲ ਨਿਯੁਕਤ ਕੀਤੇ ਜਾਣ ਦਾ ਐਲਾਨ ਕੀਤਾਸੀ। ਐਲਾਨ ਤੋਂ ਬਾਅਦ ਸ਼੍ਰੀ ਸਿਨਹਾ ਵੀਰਵਾਰ ਦੁਪਹਿਰ ਸ਼੍ਰੀਨਗਰ ਪਹੁੰਚ ਗਏ ਸਨ ਅਤੇ ਸਹੁੰ ਚੁੱਕਣ ਅਤੇ ਅਹੁਦਾ ਸੰਭਾਲਣ ਤੋਂ ਪਹਿਲਾਂ ਵੀਰਵਾਰ ਦਿਨ ਭਰ ਉਨ੍ਹਾਂ ਨੇ ਅਧਿਕਾਰੀਆਂ ਨਾਲ ਬੈਠਕ ਕੀਤੀ ਅਤੇ ਹਾਲਾਤਾਂ ਬਾਰੇ ਜਾਣਕਾਰੀ ਲਈ।


author

DIsha

Content Editor

Related News