ਮਨੋਜ ਸਿਨਹਾ ਨੂੰ ਉਮੀਦ ਇਸ ਸਾਲ ਦੋ ਕਰੋੜ ਸੈਲਾਨੀ ਆਉਣਗੇ ਜੰਮੂ-ਕਸ਼ਮੀਰ

Thursday, Apr 27, 2023 - 05:53 PM (IST)

ਮਨੋਜ ਸਿਨਹਾ ਨੂੰ ਉਮੀਦ ਇਸ ਸਾਲ ਦੋ ਕਰੋੜ ਸੈਲਾਨੀ ਆਉਣਗੇ ਜੰਮੂ-ਕਸ਼ਮੀਰ

ਸ਼੍ਰੀਨਗਰ- ਉਪ ਰਾਜਪਾਲ ਮਨੋਜ ਸਿਨਹਾ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਸਾਲ ਦੋ ਕਰੋੜ ਤੋਂ ਵੱਧ ਸੈਲਾਨੀ ਜੰਮੂ-ਕਸ਼ਮੀਰ ਆਉਣਗੇ ਅਤੇ ਇਹ ਪਿਛਲੇ ਸਾਲ ਦਾ ਰਿਕਾਰਡ ਤੋੜ ਦੇਵੇਗਾ। ਸਿਨਹਾ ਨੇ ਇੱਥੇ ਇਕ ਸਮਾਗਮ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਪਿਛਲੇ ਸਾਲ ਅਤੇ ਇਸ ਸਾਲ 300 ਤੋਂ ਵੱਧ ਫਿਲਮਾਂ ਦੀ ਸ਼ੂਟਿੰਗ ਕੀਤੀ ਗਈ ਹੈ। ਅਸੀਂ ਉਸ ਰਿਕਾਰਡ ਨੂੰ ਵੀ ਤੋੜਾਂਗੇ।

ਪਿਛਲੇ ਸਾਲ 1.88 ਕਰੋੜ ਸੈਲਾਨੀ ਜੰਮੂ-ਕਸ਼ਮੀਰ ਆਏ ਸਨ ਅਤੇ ਮੈਨੂੰ ਉਮੀਦ ਹੈ ਕਿ ਇਸ ਸਾਲ ਦੋ ਕਰੋੜ ਤੋਂ ਵੱਧ ਸੈਲਾਨੀ ਆਉਣਗੇ। ਅਸੀਂ ਨਵੇਂ ਰਿਕਾਰਡ ਬਣਾਵਾਂਗੇ ਅਤੇ ਉਨ੍ਹਾਂ ਨੂੰ ਤੋੜਾਂਗੇ। ਸਿਨਹਾ ਕਸ਼ਮੀਰ ਵਿਚ ਆਪਣੀ ਤਰ੍ਹਾਂ ਦੇ ਪਹਿਲੇ ਇਕ ਨਿੱਜੀ ਹਸਪਤਾਲ ਅਤੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਪ ਰਾਜਪਾਲ ਨੇ ਕਿਹਾ ਕਿ ਸਰਕਾਰੀ ਖੇਤਰ 'ਚ ਹਸਪਤਾਲ ਅਤੇ ਮੈਡੀਕਲ ਕਾਲਜ ਹਨ ਪਰ ਮੈਨੂੰ ਲੱਗਦਾ ਹੈ ਕਿ ਨਿੱਜੀ ਖੇਤਰ 'ਚ ਇਸ ਆਕਾਰ ਦਾ ਕੋਈ ਹਸਪਤਾਲ ਜਾਂ ਮੈਡੀਕਲ ਕਾਲਜ ਨਹੀਂ ਹੈ।

ਅੱਜ ਉਹ ਖਾਲੀ ਥਾਂ ਭਰ ਗਈ ਹੈ ਅਤੇ ਮੈਂ ਉਨ੍ਹਾਂ ਨੂੰ 1000 ਬਿਸਤਰਿਆਂ ਦਾ ਹਸਪਤਾਲ ਅਤੇ 150 ਸੀਟਾਂ ਵਾਲਾ ਮੈਡੀਕਲ ਕਾਲਜ ਸਥਾਪਤ ਕਰਨ ਲਈ ਵਧਾਈ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਸਾਡੇ ਵਿਦਿਆਰਥੀ ਮੈਡੀਕਲ ਦੀ ਪੜ੍ਹਾਈ ਕਰਨ ਲਈ ਦੂਜੇ ਸੂਬਿਆਂ ਅਤੇ ਦੇਸ਼ਾਂ 'ਚ ਜਾਂਦੇ ਹਨ। ਹੁਣ ਉਹ ਇੱਥੇ ਪੜ੍ਹਾਈ ਕਰ ਸਕਣਗੇ। ਇਹ ਇਕ ਨਵੀਂ ਸ਼ੁਰੂਆਤ ਵੱਲ ਇਕ ਕੋਸ਼ਿਸ਼ ਹੈ। ਜਦੋਂ ਨਿਵੇਸ਼ ਲਗਾਤਾਰ ਵਧੇਗਾ ਤਾਂ ਇਸ ਨਾਲ ਰੁਜ਼ਗਾਰ ਦੇ ਹੋਰ ਮੌਕੇ ਪੈਦਾ ਹੋਣਗੇ ਅਤੇ ਅਸੀਂ ਜੰਮੂ-ਕਸ਼ਮੀਰ ਨੂੰ ਤਰੱਕੀ ਅਤੇ ਵਿਕਾਸ ਦੇ ਰਾਹ 'ਤੇ ਲਿਜਾ ਸਕਦੇ ਹਾਂ।


author

Tanu

Content Editor

Related News