'ਮਨ ਕੀ ਬਾਤ' 'ਚ ਬੋਲੇ PM ਮੋਦੀ: ਅੱਜ ਦੇ ਨੌਜਵਾਨ ਜਾਤ-ਪਾਤ ਤੋਂ ਉੱਚਾ ਸੋਚਦੇ ਹਨ

12/29/2019 11:19:45 AM

ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇਸ ਸਾਲ ਦੇ ਆਖੀਰਲੇ ਐਤਵਾਰ 'ਚ 60ਵੀਂ ਵਾਰ ਦੇਸ਼ਵਾਸੀਆਂ ਨੂੰ ਰੇਡੀਓ 'ਤੇ 'ਮਨ ਕੀ ਬਾਤ' 'ਚ ਸੰਬੋਧਿਤ ਕਰ ਰਹੇ ਹਨ। ਪੀ.ਐੱਮ. ਮੋਦੀ ਨੇ ਅੱਜ ਦੇਸ਼ ਵਾਸੀਆਂ ਨੂੰ ਨਵੇਂ ਸਾਲ 2020 ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਆਉਣ ਵਾਲਾ ਸਾਲ ਤੁਹਾਡੇ ਲਈ ਖੁਸ਼ੀਆਂ ਭਰਾ ਹੋਵੇ। ਉਨ੍ਹਾਂ ਨੇ ਇਹ ਵੀ ਕਿਹਾ ਦੇਸ਼ ਦੇ ਨੌਜਵਾਨਾਂ ਨੂੰ ਅਰਾਜਕਤਾ ਅਤੇ ਜਾਤੀਵਾਦ ਤੋਂ ਨਫਰਤ ਹੈ ਅਤੇ ਅੱਜ ਦਾ ਨੌਜਵਾਨ ਜਾਤ-ਪਾਤ ਤੋਂ ਉੱਚਾ ਸੋਚਦਾ ਹੈ। ਇਹ ਨੌਜਵਾਨ ਪਰਿਵਾਰਵਾਦ ਅਤੇ ਜਾਤੀਵਾਦ ਪਸੰਦ ਨਹੀਂ ਕਰਦੇ ਹਨ। ਪੀ.ਐੱਮ. ਮੋਦੀ ਨੇ ਕਿਹਾ ਹੈ ਕਿ ਅੱਜ ਦੇ ਨੌਜਵਾਨ ਸਿਸਟਮ ਨੂੰ ਫਲੋ ਕਰਨਾ ਚਾਹੀਦਾ ਹੈ ਕਿਉਂਕਿ ਅੱਜ ਦੀ ਪੀੜ੍ਹੀ ਬੇਹੱਦ ਤੇਜ਼-ਤਰਾਰ ਹੈ। ਇਹ ਪੀੜ੍ਹੀ ਕੁਝ ਨਵਾਂ ਅਤੇ ਕੁਝ ਵੱਖਰਾ ਕਰਨ ਦੀ ਸੋਚਦੀ ਹੈ।ਪ੍ਰਧਾਨ ਮੰਤਰੀ ਨੇ ਕਿਹਾ, ''ਸਾਡੀ ਇਹ ਪੀੜ੍ਹੀ ਬਹੁਤ ਹੀ ਪ੍ਰਭਾਵਸ਼ਾਲੀ ਹੈ। ਕੁਝ ਨਵਾਂ ਅਤੇ ਵੱਖਰਾ ਕਰਨ ਦਾ ਖਿਆਲ ਰੱਖਦੀ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨਵੇਂ ਪ੍ਰਕਾਰ ਦੀ ਵਿਵਸਥਾ, ਨਵੇਂ ਪ੍ਰਕਾਰ ਦੇ ਯੁੱਗ, ਨਵੀਂ ਸੋਚ ਰੱਖਦੀ ਹੈ ਅਤੇ ਭੇਦਭਾਵਾਂ ਨੂੰ ਪਸੰਦ ਨਹੀਂ ਕਰਦੀ ਹੈ।

ਸਵਾਮੀ ਵਿਵੇਕਾਨੰਦ ਦਾ ਜ਼ਿਕਰ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਹੈ ਕਿ ਭਾਰਤ 'ਚ ਅਗਲੇ ਦਹਾਕੇ ਨਾ ਸਿਰਫ ਨੌਜਵਾਨਾਂ ਦਾ ਵਿਕਾਸ ਹੋਵੇਗਾ ਬਲਕਿ ਨੌਜਵਾਨ ਯੋਗਤਾ ਨਾਲ ਦੇਸ਼ ਦਾ ਵਿਕਾਸ ਕਰਨ ਵਾਲਾ ਵੀ ਸਾਬਿਤ ਹੋਵੇਗਾ ਅਤੇ ਭਾਰਤ ਨੂੰ ਆਧੁਨਿਕ ਬਣਾਉਣ 'ਚ ਇਸ ਪੀੜ੍ਹੀ ਦੀ ਬਹੁਤ ਵੱਡੀ ਭੂਮਿਕਾ ਹੋਵੇਗੀ। ਉਨ੍ਹਾਂ ਨੇ ਕਿਹਾ, ''ਆਉਣ ਵਾਲੇ ਮਹੀਨੇ ਭਾਵ 12 ਜਨਵਰੀ ਨੂੰ ਵਿਵੇਕਾਨੰਦ ਜਯੰਤੀ 'ਤੇ ਜਦੋਂ ਦੇਸ਼, ਨੌਜਵਾਨ ਦਿਵਸ ਮਨਾ ਰਿਹਾ ਹੋਵੇਗਾ ਤਾਂ ਉਦੋ ਹਰ ਨੌਜਵਾਨ ਇਸ ਦਹਾਕੇ 'ਚ ਆਪਣੀ ਇਸ ਜ਼ਿੰਮੇਵਾਰੀ 'ਤੇ ਜਰੂਰ ਚਿੰਤਾ ਵੀ ਕਰੇਗਾ ਕਿ ਇਸ ਦਹਾਕੇ ਲਈ ਕੋਈ ਜਰੂਰੀ ਸੰਕਲਪ ਵੀ ਲਿਆ ਜਾਵੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ 2022 ਤੱਕ ਦੇਸ਼ ਦੇ ਲੋਕ ਸਥਾਨਿਕ ਸਮਾਨ ਨੂੰ ਖ੍ਰੀਦਣ 'ਤੇ ਜ਼ੋਰ ਦੇਣ। ਪੀ. ਐੱਮ ਨੇ ਕਿਹਾ ਹੈ ਕਿ ਇਹ ਕੰਮ ਸਰਕਾਰੀ ਨਹੀਂ ਹੋਣਾ ਚਾਹੀਦਾ ਹੈ। ਦੇਸ਼ ਦੇ ਨੌਜਵਾਨ ਛੋਟੇ-ਛੋਟੇ ਗਰੁੱਪ ਅਤੇ ਸੰਗਠਨ ਬਣਾ ਕੇ ਲੋਕਾਂ ਨੂੰ ਸਥਾਨਿਕ ਸਮਾਨ ਖ੍ਰੀਦਣ 'ਤੇ ਜੋਰ ਦੇਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਦੇ ਹਿਮਾਇਤ ਪ੍ਰੋਗਰਾਮ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਇਸ ਪ੍ਰੋਗਰਾਮ ਦੇ ਕਾਰਨ 18,000 ਨੌਜਵਾਨਾਂ ਨੂੰ ਟ੍ਰੇਨਿੰਗ ਮਿਲੀ ਜਦਕਿ 5,000 ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲਿਆ ਹੈ। ਪੀ.ਐੱਮ. ਨੇ ਕਿਹਾ ਹੈ ਕਿ ਹਿਮਾਇਤ ਪ੍ਰੋਗਰਾਮ ਸਕਿੱਲ ਟ੍ਰੇਨਿੰਗ ਨਾਲ ਜੁੜਿਆ ਹੋਇਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸੰਸਦ ਨੂੰ ਅਸੀਂ ਲੋਕਤੰਤਰ ਦਾ ਮੰਦਰ ਸਮਝਦੇ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਅੱਜ ਮੈਂ ਬੇਹੱਦ ਹੀ ਮਾਣ ਦੇ ਨਾਲ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਜਿਨ੍ਹਾਂ ਸੰਸਦ ਮੈਂਬਰਾਂ ਨੂੰ ਚੁਣਿਆ ਹੈ, ਉਨ੍ਹਾਂ ਨੇ ਕੰਮਕਾਜ ਦੇ ਮਾਮਲੇ 'ਚ ਪਿਛਲੇ 60 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਪੀ. ਐੱਮ ਮੋਦੀ ਨੇ ਕਿਹਾ ਹੈ ਕਿ ਪਿਛਲੇ 6 ਮਹੀਨਿਆਂ 'ਚ 17ਵੀਂ ਲੋਕ ਸਭਾ 'ਚ ਸੰਸਦ ਦੇ ਦੋਵਾਂ ਸਦਨਾਂ ਨੇ ਰਿਕਾਰਡ ਤੋੜ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਰਜ ਗ੍ਰਹਿਣ, ਪ੍ਰਾਚੀਨ ਭਾਰਤ ਦੇ ਰਹੱਸਵਾਦੀ ਆਰੀਆਭੱਟ ਦਾ ਜ਼ਿਕਰ ਕੀਤਾ। ਪੀ.ਐੱਮ. ਮੋਦੀ ਨੇ ਕਿਹਾ ਹੈ ਕਿ ਨੌਜਵਾਨਾਂ ਨੂੰ ਖਗੋਲ ਸ਼ਾਸ਼ਤਰ ਦੇ ਬਾਰੇ ਰੁਚੀ ਵਿਕਸਿਤ ਕਰਨੀ ਚਾਹੀਦੀ ਹੈ।


Iqbalkaur

Content Editor

Related News