ਦਿੱਲੀ 'ਚ ਅਜੇ ਨਹੀਂ ਖੁੱਲ੍ਹਣਗੇ ਸਕੂਲ; ਮਨੀਸ਼ ਸਿਸੋਦੀਆ ਨੇ ਜਾਰੀ ਕੀਤੇ ਉੱਚ ਸਿੱਖਿਆ ਸਬੰਧੀ ਅੰਕੜੇ

10/28/2020 1:59:08 PM

ਨਵੀਂ ਦਿੱਲੀ— ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਸਕੂਲ ਅਜੇ ਨਹੀਂ ਖੁੱਲ੍ਹਣਗੇ। ਦਿੱਲੀ ਸਰਕਾਰ ਦੇ ਪਿਛਲੇ ਹੁਕਮ ਵਿਚ 31 ਅਕਤੂਬਰ 2020 ਤੱਕ ਸਕੂਲ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਸਨ। ਡਿਪਟੀ ਸੀ. ਐੱਮ. ਮਨੀਸ਼ ਸਿਸੋਦੀਆ ਨੇ ਬੁੱਧਵਾਰ ਯਾਨੀ ਕਿ ਅੱਜ ਕਿਹਾ ਕਿ ਦਿੱਲੀ ਵਿਚ ਕੋਰੋਨਾ ਦੀ ਵਜ੍ਹਾ ਕਰ ਕੇ ਅਗਲੇ ਆਦੇਸ਼ ਤੱਕ ਬੰਦ ਰਹਿਣਗੇ। ਆਨਲਾਈਨ ਪੜ੍ਹਾਈ ਜਾਰੀ ਰਹੇਗੀ। ਸਿਸੋਦੀਆ ਨੇ ਕਿਹਾ ਕਿ ਮਾਪਿਆਂ ਅਤੇ ਬੱਚਿਆਂ ਨੂੰ ਡਰ ਹੈ ਕਿ ਸਕੂਲ ਖੁੱਲ੍ਹੇ ਤਾਂ ਵਾਇਰਸ ਦਾ ਖ਼ਤਰਾ ਵਧ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਦਿੱਲੀ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਅਗਲੇ ਆਦੇਸ਼ ਤੱਕ ਬੰਦ ਰਹਿਣਗੇ। ਇਸ ਬਾਰੇ ਜਦੋਂ ਵੀ ਫ਼ੈਸਲਾ ਕੀਤਾ ਜਾਵੇ, ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੁਨੀਆ ਭਰ ਵਿਚ ਜਿੱਥੇ ਵੀ ਮਹਾਮਾਰੀ ਦਰਮਿਆਨ ਸਕੂਲ ਖੋਲ੍ਹੇ ਗਏ, ਉੱਥੇ ਬੱਚਿਆਂ 'ਚ ਕੇਸ ਵਧ ਗਏ। ਅਜਿਹੇ ਵਿਚ ਦਿੱਲੀ 'ਚ ਸਕੂਲ ਖੋਲ੍ਹਣਾ ਠੀਕ ਨਹੀਂ ਹੋਵੇਗਾ। 

ਇਹ ਵੀ ਪੜ੍ਹੋ: ਖ਼ਰਾਬ ਆਬੋ-ਹਵਾ ਨੇ ਦਿੱਲੀ ਵਾਸੀਆਂ ਦੇ ਸਾਹ ਸੂਤੇ, ਪ੍ਰਦੂਸ਼ਣ ਕਾਰਣ 'ਕੋਰੋਨਾ' ਦਾ ਖ਼ਤਰਾ ਵਧਿਆ

ਦੱਸ ਦੇਈਏ ਕਿ ਦਿੱਲੀ-ਐੱਨ. ਸੀ. ਆਰ. 'ਤੇ ਕੋਰੋਨਾ ਦੇ ਨਾਲ-ਨਾਲ ਜ਼ਹਿਰੀਲੀ ਹਵਾ ਦੀ ਦੋਹਰੀ ਮਾਰ ਹੈ। ਪਿਛਲੇ ਕੁਝ ਹਫ਼ਤਿਆਂ ਤੋਂ ਦਿੱਲੀ ਵਿਚ ਹਵਾ ਖਰਾਬ ਸ਼੍ਰੇਣੀ ਵਿਚ ਬਣੀ ਹੋਈ ਹੈ। ਖਰਾਬ ਹਵਾ ਵਿਚ ਸਾਹ ਲੈਂਦੇ-ਲੈਂਦੇ ਹੁਣ ਲੋਕਾਂ ਦੀ ਸਿਹਤ 'ਤੇ ਉਸ ਦਾ ਅਸਰ ਸਾਫ਼ ਨਜ਼ਰ ਆਉਣ ਲੱਗਾ ਹੈ। ਲੋਕਾਂ ਵਿਚ ਸਿਰ ਦਰਦ, ਅੱਖਾਂ 'ਚ ਜਲਣ ਵਰਗੀਆਂ ਸ਼ਿਕਾਇਤਾਂ ਵੱਧ ਰਹੀਆਂ ਹਨ। ਇਸ ਦੇ ਨਾਲ ਹੀ ਕੋਰੋਨਾ ਦੇ ਕੇਸਾਂ ਵਿਚ ਵੀ ਉਛਾਲ ਆਇਆ ਹੈ। 

ਇਹ ਵੀ ਪੜ੍ਹੋ: 'ਕੋਰੋਨਾ' ਕਾਰਨ ਭਾਰਤ 'ਚ ਫਸੀ ਇਰਾਕੀ ਬੀਬੀ, ਵਤਨ ਵਾਪਸੀ ਲਈ ਰੋ-ਰੋ ਕੇ ਮਦਦ ਦੀ ਲਾਈ ਗੁਹਾਰ

ਦਿੱਲੀ ਸਰਕਾਰ ਨੇ ਵਿਦਿਆਰਥੀਆਂ ਲਈ ਲਿਆ ਵੱਡਾ ਫ਼ੈਸਲਾ—
ਸਿਸੋਦੀਆ ਨੇ ਦੱਸਿਆ ਕਿ ਦਿੱਲੀ ਦੇ ਉੱਚ ਸੰਸਥਾਵਾਂ ਵਿਚ ਇਸ ਸਾਲ ਤੋਂ 1,330 ਸੀਟਾਂ ਵਧਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਵਾਰ 1,330 ਵਾਧੂ ਸੀਟਾਂ ਹੋਣਗੀਆਂ। ਇਸ ਵਿਚ ਸਭ ਤੋਂ ਜ਼ਿਆਦਾ ਬੀਟੇਕ ਸੀਟਾਂ 630 ਹਨ। ਬੀ. ਬੀ. ਏ. ਦੀਆਂ 120 ਸੀਟਾਂ, ਬੀਕਾਮ ਦੀਆਂ 220 ਸੀਟਾਂ, ਬੀ.ਏ. (ਇਕਨਾਮਿਕਸ) ਵਿਚ 120, ਬੀ. ਸੀ. ਏ. 'ਚ 90 ਨਵੀਆਂ ਸੀਟਾਂ ਹਨ ਅਤੇ ਐੱਮ. ਬੀ. ਏ. ਦੀਆਂ 60 ਸੀਟਾਂ ਨਵੀਆਂ ਹਨ।

ਇਹ ਵੀ ਪੜ੍ਹੋ: ਬਿਹਾਰ ਚੋਣਾਂ 2020: ਪੀ. ਐੱਮ. ਮੋਦੀ ਦੀ ਅਪੀਲ- 'ਪਹਿਲਾਂ ਵੋਟ, ਫਿਰ ਜਲਪਾਨ'

 


Tanu

Content Editor

Related News