ਮਣੀਪੁਰ ''ਚ ਕੁਕੀ ਅੱਤਵਾਦੀਆਂ ਨੇ ਸੁਰੱਖਿਆ ਬਲਾਂ ''ਤੇ ਕੀਤਾ ਆਰ.ਪੀ.ਜੀ. ਹਮਲਾ, 4 ਪੁਲਸ ਕਮਾਂਡੋ ਜ਼ਖ਼ਮੀ

12/31/2023 7:08:16 PM

ਇੰਫਾਲ, (ਏਜੰਸੀ)- ਮਣੀਪੁਰ ਵਿਚ ਅਜੇ ਪੂਰੀ ਤਰ੍ਹਾਂ ਸ਼ਾਂਤੀ ਸਥਾਪਿਤ ਨਹੀਂ ਹੋਈ ਹੈ। ਮਣੀਪੁਰ ਦੇ ਮੋਰੇਹ 'ਚ ਪੁਲਸ ਅਤੇ ਹਥਿਆਰਬੰਦ ਅੱਤਵਾਦੀਆਂ ਵਿਚਾਲੇ ਵਧਦੇ ਸੰਘਰਸ਼ ਕਾਰਨ ਸਥਿਤੀ ਗਰਮ ਹੋ ਗਈ ਹੈ। ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਹਮਲਾ ਕੀਤਾ ਅਤੇ ਅੱਧੀ ਰਾਤ ਨੂੰ ਰਾਕੇਟ ਪ੍ਰੋਪੇਲਡ ਗ੍ਰਨੇਡ (ਆਰ.ਪੀ.ਜੀ.) ਹਮਲਾ ਕੀਤਾ। ਇਸ ਹਮਲੇ ਵਿੱਚ ਚਾਰ ਪੁਲਸ ਕਮਾਂਡੋ ਜ਼ਖ਼ਮੀ ਹੋ ਗਏ। ਆਰਪੀਜੀ ਹਮਲੇ ਤੋਂ ਪਹਿਲਾਂ 30 ਦਸੰਬਰ ਨੂੰ ਦਿਨ ਵੇਲੇ ਵੀ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਹਮਲਾ ਕੀਤਾ ਸੀ। ਇਸ ਦੌਰਾਨ ਇੱਕ ਪੁਲਸ ਮੁਲਾਜ਼ਮ ਦੀ ਲੱਤ ਜ਼ਖਮੀ ਹੋ ਗਈ।ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਹਮਲਾ ਕਰਨ ਲਈ ਆਈ.ਈ.ਡੀ.

ਰਾਤ ਕਰੀਬ 11:40 ਵਜੇ, ਸ਼ੱਕੀ ਕੁਕੀ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਆਰਪੀਜੀ ਹਮਲਾ ਕੀਤਾ। ਇਸ ਤੋਂ ਬਾਅਦ ਅੱਤਵਾਦੀਆਂ ਨੇ ਮੋਰੇਹ 'ਚ ਤਾਇਨਾਤ ਪੁਲਸ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਜਵਾਬੀ ਕਾਰਵਾਈ 'ਚ ਪੁਲਸ ਨੇ ਵੀ ਗੋਲੀਬਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਰਾਤ ਭਰ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੁੰਦੀ ਰਹੀ।ਹਮਲਾਵਰਾਂ ਨੇ ਵਿਸ਼ੇਸ਼ ਪੁਲਸ ਕਮਾਂਡੋ ਦੀ ਬੈਰਕ ਨੂੰ ਨਿਸ਼ਾਨਾ ਬਣਾਇਆ, ਜਿਸ ਕਾਰਨ 4 ਅਧਿਕਾਰੀ ਜ਼ਖਮੀ ਹੋ ਗਏ। ਜੋ ਆਪਣੇ ਕੁਆਰਟਰਾਂ ਵਿੱਚ ਆਰਾਮ ਕਰ ਰਹੇ ਸਨ। ਆਰਪੀਜੀ ਹਮਲਾ ਇੰਨਾ ਘਾਤਕ ਸੀ ਕਿ ਨਾ ਸਿਰਫ਼ ਪੁਲਸ ਅਧਿਕਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ, ਬਲਕਿ ਇੱਕ ਪੁਲਸ ਅਧਿਕਾਰੀ ਦੀ ਸੁਣਨ ਸ਼ਕਤੀ ਵੀ ਖਤਮ ਹੋ ਗਈ।


Rakesh

Content Editor

Related News