ਮਣੀਪੁਰ ’ਚ ਹਥਿਆਰਾਂ ਦਾ ਜ਼ਖੀਰਾ ਬਰਾਮਦ, 7 ਅੱਤਵਾਦੀ ਗ੍ਰਿਫ਼ਤਾਰ
Sunday, Oct 05, 2025 - 09:20 PM (IST)

ਇੰਫਾਲ, (ਭਾਸ਼ਾ)- ਸੁਰੱਖਿਆ ਬਲਾਂ ਨੇ ਮਣੀਪੁਰ ਦੇ ਕਾਂਗਪੋਕਪੀ ਅਤੇ ਇੰਫਾਲ ਪੱਛਮੀ ਜ਼ਿਲਿਆਂ ਤੋਂ ਹਥਿਆਰਾਂ ਅਤੇ ਗੋਲਾ-ਬਾਰੂਦ ਦਾ ਜ਼ਖੀਰਾ ਬਰਾਮਦ ਕੀਤਾ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਦੇ ਇਲਾਵਾ ਵੱਖ-ਵੱਖ ਪਾਬੰਦੀਸ਼ੁਦਾ ਸੰਗਠਨਾਂ ਨਾਲ ਜੁੜੇ 7 ਅੱਤਵਾਦੀਆਂ ਨੂੰ ਪੂਰਬ-ਉੱਤਰ ਸੂਬੇ ਦੇ 4 ਜ਼ਿਲਿਆਂ ਵਿਚ ਜਬਰੀ ਵਸੂਲੀ ਅਤੇ ਹੋਰ ਨਾਜਾਇਜ਼ ਸਰਗਰਮੀਆਂ ਵਿਚ ਕਥਿਤ ਸ਼ਮੂਲੀਅਤ ਲਈ ਵੱਖ-ਵੱਖ ਮੁਹਿੰਮਾਂ ਚਲਾ ਕੇ ਗ੍ਰਿਫ਼ਤਾਰ ਕੀਤਾ ਗਿਆ। ਕਾਂਗਪੋਕਪੀ ਜ਼ਿਲੇ ’ਚ ‘ਇਕ ਹੇਕਲਰ ਅਤੇ ਕੋਚ’ ਰਾਈਫਲ, ਦੋ ‘ਬੋਲਟ ਐਕਸ਼ਨ’ ਰਾਈਫਲ, ਦੋ ‘ਪੁਲ-ਮਕੈਨਿਜ਼ਮ ਰਾਈਫਲ, ਦੋ ਮੋਰਟਾਰ ਅਤੇ ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ ਹਨ।