ਮਣੀਪੁਰ ’ਚ 40 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ
Friday, Dec 26, 2025 - 08:06 PM (IST)
ਇੰਫਾਲ, (ਭਾਸ਼ਾ)- ਆਸਾਮ ਰਾਈਫਲਜ਼ ਤੇ ਮਣੀਪੁਰ ਪੁਲਸ ਨੇ ਜਿਰੀਬਾਮ ਜ਼ਿਲੇ ’ਚ ਇਕ ਸਾਂਝੀ ਕਾਰਵਾਈ ਦੌਰਾਨ ਲਗਭਗ 40 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ। ਨੀਮ ਸੁਰੱਖਿਆ ਫੋਰਸਾਂ ਦੇ ਇਕ ਬੁਲਾਰੇ ਨੇ ਸ਼ੁੱਕਰਵਾਰ ਕਿਹਾ ਕਿ ਇਸ ਸਬੰਧੀ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਰੀਬਾਮ ’ਚ ਕਾਰਵਾਈ ਦੌਰਾਨ ਯਾਬਾ ਦੀਆਂ 1,60,000 ਗੋਲੀਆਂ ਬਰਾਮਦ ਕੀਤੀਆਂ ਗਈਆਂ। ਥਾਈ ’ਚ ਕ੍ਰੇਜ਼ੀ ਮੈਡੀਸਨ ਵਜੋਂ ਜਾਣੀ ਜਾਂਦੀ ਯਾਬਾ ਮੇਥਾਮਫੇਟਾਮਾਈਨ ਤੇ ਕੈਫੀਨ ਦਾ ਇਕ ਘਾਤਕ ਸੁਮੇਲ ਹੈ।
